ਪਨਾਮਾ ਪੇਪਰ ‘ਤੇ ਰਾਹੁਲ ਨੇ ਦਿੱਤੀ ਸਫਾਈ
ਇੰਦੌਰ, ਏਜੰਸੀ। ਕਾਂਗਰ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਤੇ ਆਪਣੇ ਭਾਸ਼ਣ ‘ਚ ਚੀਫ ਮਿਨਿਸਟਰ ਦੇ ਬੇਟੇ ਦਾ ਨਾਂਅ ਪਨਾਮਾ ਪੇਪਰ ਮਾਮਲੇ ‘ਚ ਲਏ ਜਾਣ ‘ਤੇ ਅੱਜ ਸਫਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਗਫਲਤ ‘ਚ ‘ਮਾਮਾ ਜੀ’ ਦਾ ਨਾਂਅ ਲਿਆ ਹੈ। ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਲਗਾਤਾਰ ਤਿੰਨ ਰਾਜਾਂ ‘ਚ ਦੌਰੇ ਕਰ ਰਹੇ ਹਨ ਅਤੇ ਇਸ ਲਈ ਗਫਲਤ ‘ਚ ਛਤੀਸਗੜ੍ਹ ਦੇ ਮੁੱਖ ਮੰਤਰੀ ਦੀ ਥਾਂ ਮੱਧ ਪ੍ਰਦੇਸ਼ ਦੇ ਮਾਮਾ (ਮੁੱਖ ਮੰਤਰੀ) ਦਾ ਨਾਂਅ ਲਿਆ ਗਿਆ। ਸ੍ਰੀ ਗਾਂਧੀ ਅੱਜ ਇੱਥੇ ਇੱਕ ਨਿੱਜੀ ਹੋਟਲ ‘ਚ ਇੰਦੋਰ ਦੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਹਨਾਂ ਨੇ ਕੱਲ੍ਹ ਦੇ ਆਪਣੇ ਬਿਆਨ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ੍ਹ ਦੇ ਲਗਾਤਾਰ ਦੌਰੇ ਕਰ ਰਹੇ ਹਨ, ਜਿਸ ‘ਚ ਉਹਨਾਂ ਨੂੰ ਤਿੰਨੇ ਹੀ ਰਾਜਾਂ ‘ਚ ਹੋਏ ਸਾਰੇ ਘਪਲਿਆਂ ਬਾਰੇ ਜਾਣਕਾਰੀ ਮਿਲੀ। ਉਹਨਾਂ ਕਿਹਾ ਕਿ ਭਾਜਪਾ ਸ਼ਾਸਤ ਇੰਨਾਂ ਤਿੰਨਾਂ ਹੀ ਰਾਜਾਂ ‘ਚ ਇੰਨੇ ਘੋਟਾਲੇ ਹੋਏ ਹਨ ਕਿ ਉਹ ਗਫਲਤ ‘ਚ ਛਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਦੇ ਜਿਕਰ ਦੀ ਥਾਂ ਮਾਮਾ (ਸ਼ਿਵਰਾਜ ਸਿੰਘ ਚੌਹਾਨ) ਦਾ ਨਾਂਅ ਲੈ ਗਏ। ਪ੍ਰ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮਾਮਾ ਜੀ ਦੇ ਨਾਂਅ ਨਾਲ ਚਰਚਿਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।