ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਜ਼ਮੀਨ ਖਿਸਕਣ ਨਾ...

    ਜ਼ਮੀਨ ਖਿਸਕਣ ਨਾਲ ਕਸ਼ਮੀਰ ਰਾਜਮਾਰਗ ਬੰਦ

    Kashmir, Highway, Closed, Landslides

     ਸ੍ਰੀਨਗਰ-ਜੰਮੂ ਰਾਜਮਾਰਗ ‘ਤੇ ਆਵਾਜਾਈ ਮੁਲਤਵੀ

    ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ‘ਚ 300 ਕਿਲੋਮੀਟਰ ਲੰਬਾ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਮੰਗਲਵਾਰ ਸਵੇਰੇ ਜ਼ਮੀਨ ਖਿਸਕਣ ਕਾਨ ਬੰਦ ਹੋ ਗਿਆ। ਇਹ ਰਾਸ਼ਟਰੀ ਰਾਜਮਾਰਗ ਕਸ਼ਮੀਰ ਘਾਟੀ ਨੂੰ ਪੂਰੇ ਦੇਸ਼ ਨਾਲ ਜੋੜਦਾ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਅੜਿੱਕਿਆਂ ਨਾਲ ਆਵਾਜਾਈ ਲਈ 34 ਕਿਲੋਮੀਟਰ ਲੰਮੇ ਸ੍ਰੀਨਗਰ-ਲੇਹ ਅਤੇ 86 ਕਿਲੋਮੀਟਰ ਲੰਬੇ ਇਤਿਹਾਸਕ ਮੁਗਲ ਮਾਰਗ ਖੁੱਲ੍ਹੇ ਹਨ। ਅਧਿਕਾਰੀ ਨੇ ਕਿਹਾ ਕਿ ਅਸੀਂ ਸ੍ਰੀਨਗਰ-ਜੰਮੂ ਰਾਜਮਾਰਗ ‘ਤੇ ਆਵਾਜਾਈ ਮੁਲਤਵੀ ਕਰ ਦਿੱਤੀ ਹੈ ਕਿਉਂਕਿ ਅੱਜ ਸਵੇਰੇ ਰਾਮਬਨ ‘ਚ ਵੱਡੇ ਪੱਧਰ ‘ਤੇ ਜਮੀਨ ਖਿਸਕੀ ਹੈ। ਉਹਨਾ ਦੱਸਿਆ ਕਿ ਸੀਮਾ ਸੰਗਠਨ (ਬੀਆਰਓ) ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਨੇ ਮਲਬਾ ਸਾਫ ਕਰਨ ਅਤੇ ਆਵਾਜਾਈ ਬਹਾਲ ਕਰਨ ਲਈ ਪਹਿਲਾਂ ਹੀ ਮਸ਼ੀਨਾਂ ਅਤੇ ਮਜ਼ਦੂਰਾਂ ਨੂੰ ਕੰਮ ‘ਤੇ ਲਗਾ ਦਿੱਤਾ ਹੈ। ਉਹਨਾ ਕਿਹਾ ਕਿ ਮਲਬਾ ਸਾਫ ਕਰਨ ‘ਚ ਕੁਝ ਘੰਟੇ ਲੱਗਣਗੇ। ਅਧਿਕਾਰੀ ਨੇ ਦੱਸਿਆ ਕਿ ਰਾਜਮਾਰਗ ‘ਤੇ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਬੀਆਰਓ ਅਤੇ ਆਵਾਜਾਈ ਪੁਲਿਸ ਕਰਮਚਾਰੀਆਂ ਦੀ ਮਨਜੂਰੀ ਤੋਂ ਬਾਅਦ ਹੀ ਸੜਕਾ ‘ਤੇ ਆਵਾਜਾਈ ਫਿਰ ਤੋਂ ਸ਼ੁਰੂ ਹੋਵੇਗੀ। (Kashmir Highway)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here