35ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਜਲੰਧਰ ਨੂੰ ਹਾਰ, ਰੋਮਾਂਚਕ ਮੈਚ ‘ਚ ਪੰਜਾਬ ਪੁਲਿਸ -ਇੰਡੀਅਨ ਨੇਵੀ  ਰਹੇ ਬਰਾਬਰ

26 ਅਕਤੂਬਰ ਦੇ ਮੈਚ

ਸੀਏਜੀ ਦਿੱਲੀ ਬਨਾਮ ਭਾਰਤੀ ਨੇਵੀ ਮੁੰਬਈ – 4-15 ਵਜੇ ਸ਼ਾਮ
ਆਰਮੀ ਇਲੈਵਨ  ਬਨਾਮ ਭਾਰਤੀ ਏਅਰ ਫੋਰਸ ਦਿੱਲੀ – 6-00 ਵਜੇ ਸ਼ਾਮ

 

ਜਲੰਧਰ 25 ਅਕਤੂਬਰ
ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ’ਚ  35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਪਹਿਲੇ ਮੈਚ ਵਿੱਚ ਓਐਨਜੀਸੀ ਅਤੇ ਬੀਐਸਐਫ ਦਰਮਿਆਨ ਸਖਤ ਟੱਕਰ ਦੇਖਣ ਨੂੰ ਮਿਲੀ। ਦੂਜੇ ਮੈਚ ਵਿੱਚ ਪਿਛਲੇ ਸਾਲ ਦੀ ਜੇਤੂ ਪੰਜਾਬ ਪੁਲਿਸ ਨੂੰ ਭਾਰਤੀ ਨੇਵੀ ਨੇ 3-3 ਦੀ ਬਰਾਬਰੀ ਤੇ ਰੋਕ ਕੇ ਸ਼ਾਨਦਾਰ ਸ਼ੁਰੂਆਤ ਕੀਤੀ।ਜਦੋਂਕਿ ਓਐਨਜੀਸੀ ਦਿੱਲੀ ਨੇ ਬੀਐਸਐਫ ਜਲੰਧਰ ਨੂੰ 3-1 ਦੇ ਫਰਕ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ।  ਦੋਵੇਂ ਟੀਮਾਂ ਨੂੰ ਇਕ ਇਕ ਅੰਕ ਤੇ ਸਬਰ ਕਰਨਾ ਪਿਆ। ਮੈਚਾਂ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ, ਹਰਿੰਦਰ ਸਿਂੰਘ ਨਾਰਵੇ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।

 

 

ਪਹਿਲੇ ਮੈਚ ਦੀ ਖੇਡ ਦੇ ਸ਼ੁਰੂਆਤੀ ਪਲਾਂ ਵਿੱਚ ਬੀਐਸਐਫ ਨੇ ਜ਼ੋਰਦਾਰ ਹਮਲੇ ਕੀਤੇ। ਖੇਡ ਦੇ 25ਵੇਂ ਮਿੰਟ ਵਿੱਚ ਬੀਐਸਐਫ ਦੇ ਕਮਲਜੀਤ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਲੀਡ ਹਾਸਲ ਕੀਤੀ। ਇਸ ਤੋਂ ਬਾਅਦ ਮੈਚ ਨੂੰ ਆਪਣੇ ਕੰਟਰੋਲ ਵਿੱਚ ਕਰਦਿਆਂ ਓਐਨਜੀਸੀ ਨੇ ਹਮਲੇ ਸ਼ੁਰੂ ਕੀਤੇ। ਖੇਡ ਦੇ 29ਵੇਂ ਮਿੰਟ ਵਿੱਚ ਓਐਨਜੀਸੀ ਦੇ ਅਮਤਰਰਾਸ਼ਟਰੀ ਖਿਡਾਰੀ ਦਿਵਾਕਰ ਰਾਮ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। 35ਵੇਂ ਮਿੰਟ ਓਐਨਜੀਸੀ ਦੇ ਬਿਕਾਸ ਟੋਪੋ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦੁਆਈ।
ਖੇਡ ਦੇ ਦੂਜੇ ਅੱਧ ਦੇ 68ਵੇਂ ਮਿੰਟ ਵਿੱਚ ਓਐਨਜੀਸੀ ਦੇ ਨੀਲਮ ਸੰਜੀਪ ਐਕਸਸ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-1 ਕਰਕੇ ਮੈਚ ਆਪਣੀ ਟੀਮ ਦੇ ਨਾਂਅ ਕੀਤਾ।
ਦੂਜਾ ਮੈਚ ਪੂਲ ਏ ਵਿੱਚ ਪਿਛਲੇ ਸਾਲ ਦੀ ਜੇਤੂ ਪੰਜਾਬ ਪੁਲਿਸ ਅਤੇ ਭਾਰਤੀ ਨੇਵੀ ਦਰਮਿਆਨ ਬਹੁਤ ਸੰਘਰਸ਼ਪੂਰਨ ਰਿਹਾ। ਖੇਡ ਦੇ 5ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਉਲੰਪੀਅਨ ਧਰਮਵੀਰ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਖੇਡ ਦੇ 17ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਪਵਨ ਰਾਜਬਹਾਰ ਨੇ ਬਰਾਬਰੀ ਕੀਤੀ। ਦੋ ਮਿੰਟ ਬਾਅਦ ਹੀ ਭਾਰਤੀ ਨੇਵੀ ਦੇ ਪ੍ਰਸਾਦ ਖਜੂਰ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦੁਆਈ। ਖੇਡ ਦੇ 32ਵੇਂ ਮਿੰਟ ਵਿੱਚ ਪੰਜਾਬ ਪਲਿਸ ਦੇ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਸਿੰਘ ਕੁਲਾਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਸਨ। ਖੇਡ ਦੇ ਦੂਜੇ ਅੱਧ ਦੇ 48ਵੇਂ ਮਿੰਟ ਵਿੱਚ ਜਸਜੀਤ ਸਿੰਘ ਕੁਲਾਰ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ 3-2 ਨਾਲ ਅੱਗੇ ਕੀਤਾ। ਖੇਡ ਦੇ 67ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਏ ਰਹੀਮ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 3-3 ਦੀ ਬਰਾਬਰੀ ਤੇ ਲਿਆਂਦਾ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ, ਹਰਿੰਦਰ ਸਿਂੰਘ ਨਾਰਵੇ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਉਲੰਪੀਅਨ ਤੇਜਬੀਰ ਸਿੰਘ ਹੁੰਦਲ ਡੀਐਸਪੀ, ਰੋਹਨ ਸਹਿਗਲ ਕੋਂਸਲਰ, ਐਲ ਆਰ ਨਈਅਰ, ਕਮਾਂਡੈਂਟ ਕੁਲਵਿੰਦਰ ਸਿੰਘ ਥਿਆੜਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਪੰਕਜ ਰਾਣਾ ਅਤੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਹਾਜ਼ਰ ਸਨ।

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।