ਸ੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਅਹੁਦੇ ਛੱਡਣ ਦਾ ਕਾਰਨ ਆਪਣੀ ਵਡੇਰੀ ਉਮਰ ਦੱਸਿਆ ਹੈ ਪਰ ਸਿਆਸੀ ਹਲਕਿਆਂ ‘ਚ ਉਨ੍ਹਾਂ ਅਸਤੀਫੇ ਸਬੰਧੀ ਕਾਰਨ ਕੁਝ ਹੋਰ ਦੱਸੇ ਜਾ ਰਹੇ ਹਨ।
1. ਬ੍ਰਹਮਪੁਰਾ ਇਸ ਗੱਲੋਂ ਔਖੇ ਹਨ ਕਿ ਪਿਛਲੇ ਪੰਜਾਹ ਸਾਲਾਂ ਤੋਂ ਅਕਾਲੀ ਦਲ ‘ਤੇ ਹੀ ਪਰਿਵਾਰ ਬਾਦਲ ਦਾ ਕਬਜਾ ਹੈ।
2. ਬ੍ਰਹਮਪੁਰਾ ਇਸ ਕਰਕੇ ਨਾਰਾਜ਼ ਹਨ ਕਿ ਪਿਛਲੇ ਪੰਜਾਹ ਸਾਲਾਂ ਤੋਂ ਅਕਾਲੀ ਦਲ ਦੀ ਕਮਾਨ ਮਾਲਵੇ ਤੋਂ ਬਾਹਰ ਨਹੀਂ ਹੋ ਪਾਈ।
3. ਪਿਛਲੇ ਪੰਜਾਹ ਸਾਲਾਂ ‘ਚ ਸੁਰਜੀਤ ਸਿੰਘ ਬਰਨਾਲਾ ਨੂੰ ਛੱਡ ਕੇ ਕਿਸੇ ਵੀ ਹੋਰ ਆਗੂ ਅਕਾਲੀ ਸਰਕਾਰ ‘ਚ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਹਨ।
4. ਸੰਨ 2007 ਤੇ 2012 ‘ਚ ਦੋ ਵਾਰ ਬਣੀ ਅਕਾਲੀ ਭਾਜਪਾ ਸਰਕਾਰ ‘ਚ ਬ੍ਰਹਮੁਰਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਪਹਿਲ ਦਿੱਤੀ ਗਈ।
5. ਬ੍ਰਹਮਪੁਰਾ ਇਹ ਮੰਨਦੇ ਹਨ ਕਿ 2007 ‘ਚ ਅਕਾਲੀ ਦਲ ਮਾਲਵੇ ‘ਚ ਹਾਰ ਗਿਆ ਸੀ ਤੇ ਮਾਝੇ ਨੇ ਹੀ ਅਕਾਲੀ ਦਲ ਨੂੰ ਸੱਤਾ ਤੱਕ ਪਹੁੰਚਾਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।