ਲਾਈ ਰਿਕਾਰਡਾਂ ਦੀ ਝੜੀ
ਵਿਸ਼ਾਖ਼ਾਪਟਨ, 24 ਅਕਤੂਬਰ
ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਹਮਵਤਨ ਵਿਸ਼ਵ ਰਿਕਾਰਧਾਰੀ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਕੇ ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਤੇਜ਼ 10 ਹਜਾਰੀ ਬਣ ਗਏ ਹਨ ਵਿਰਾਟ ਨੇ ਵੈਸਟਇੰਡੀਜ਼ ਵਿਰੁੱਧ ਦੂਸਰੇ ਇੱਕ ਰੋਜ਼ਾ ‘ਚ ਆਪਣੇ ਸੈਂਕੜੇ ਵਾਲੀ ਪਾਰੀ ਦੌਰਾਨ 81ਵੀਂ ਦੌੜ ਬਣਾਉਣ ਦੇ ਨਾਲ ਹੀ ਇਹ ਵਿਸ਼ਵ ਰਿਕਾਰਡ ਬਣਾ ਦਿੱਤਾ
ਵਿਰਾਟ ਨੇ ਆਪਣੀ 205ਵੀਂ ਪਾਰੀ ‘ਚ ਇਹ ਪ੍ਰਾਪਤੀ ਹਾਸਲ ਕੀਤੀ ਜਦੋਂਕਿ ਸਚਿਨ ਆਪਣੇ 259 ਵੀਂ ਪਾਰੀ ‘ਚ ਇਸ ਰਿਕਾਰਡ ਤੱਕ ਪਹੁੰਚੇ ਸਨ ਇਸ ਦੇ ਨਾਲ ਹੀ ਵਿਰਾਟ ਦੁਨੀਆਂ ਦੇ 13ਵੇਂ 10 ਹਜਾਰੀ ਬੱਲੇਬਾਜ਼ ਬਣ ਗਏ ਕੋਹਲੀ ਨੇ 3270 ਦਿਨਾਂ ‘ਚ ਇਹ ਟੀਚਾ ਹਾਸਲ ਕੀਤਾ ਇਸ ਤੋਂ ਪਹਿਲਾਂ ਰਿਕਾਰਡ ਰਾਹੁਲ ਦ੍ਰਵਿੜ (3969) ਦੇ ਨਾਂਅ ਸੀ ਕੋਹਲੀ ਨੇ ਇਹ ਟੀਚਾ 10813 ਗੇਂਦਾਂ ‘ਚ ਹਾਸਲ ਕੀਤਾ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਨਥ ਜੈਸੂਰਿਆ ਨੇ 11296 ਗੇਂਦਾਂ ‘ਚ ਇਹ ਰਿਕਾਰਡ ਕਾਇਮ ਕੀਤਾ ਸੀ
ਕੋਹਲੀ ਨੇ 10 ਹਜ਼ਾਰ ਦੌੜਾਂ 59.17 ਦੀ ਔਸਤ ਨਾਲ ਬਣਾਈਆਂ, ਪਹਿਲਾਂ ਔਸਤ ਦੇ ਹਿਸਾਬ ਨਾਲ 51.30 ਦੀ ਔਸਤ ਨਾਲ ਧੋਨੀ ਅੱਵਲ ਬੱਲੇਬਾਜ਼ ਸਨ ਵਿਰਾਟ?ਨੇ ਇੱਥੇ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਲਗਾਤਾਰ ਪੰਜਵੇਂ ਮੈਚ ‘ਚ 50 ਜਾਂ 50 ਤੋਂ ਵੱਧ ਦਾ ਸਕੋਰ ਕੀਤਾ ਵਿਰਾਟ ਨੇ ਇਸ ਦੇ ਨਾਲ ਹੀ ਇੱਕ ਕੈਲੰਡਰ ਸਾਲ ‘ਚ ਸਭ ਤੋਂ ਤੇਜ਼ 1000 ਦੌੜਾਂ(11 ਪਾਰੀਆਂ ‘ਚ) ਪੂਰੀਆਂ ਕਰਨ ਦਾ ਦੱਖਣੀ ਅਫ਼ਰੀਕਾ ਦੇ ਹਾਸ਼ਿਮ ਅਮਲਾ ਦਾ ਵੀ ਰਿਕਾਰਡ ਤੋੜ ਦਿੱਤਾ
ਵਿਰਾਟ ਦਾ 10000 ਤੱਕ ਦਾ ਸਫਰ
ਦੌੜਾਂ ਪਾਰੀ
1000 24
2000 53
3000 75
4000 93
5000 114
6000 136
7000 161
8000 175
9000 194
10000 205
ਵਿਰਾਟ ਤੋਂ ਅੱਗੇ ਭਾਰਤੀ ਬੱਲੇਬਾਜ਼
ਐਮਐਸ ਧੋਨੀ (328 ਮੈਚ, 10123)
ਰਾਹੁਲ ਦ੍ਰਵਿੜ (344 ਮੈਚ, 10889)
ਸੌਰਵ ਗਾਂਗੁਲੀ (311ਮੈਚ, 11363),
ਸਚਿਨ ਤੇਂਦੁਲਕਰ (463 ਮੈਚ, 18426)
ਵਿਰਾਟ ਤੋਂ ਅੱਗੇ ਵਿਦੇਸ਼ੀ ਬੱਲੇਬਾਜ਼
ਕੁਮਾਰ ਸੰਗਾਕਾਰਾ c (14234) ਸ਼੍ਰੀਲੰਕਾ
ਰਿਕੀ ਪੋਂਟਿੰਗ (13704) ਆਸਟਰੇਲੀਆ
ਸਨਥ ਜੈਸੂਰਿਆ (13430) ਸ਼੍ਰੀਲੰਕਾ
ਮਹੇਲਾ ਜੈਵਰਧਨੇ (12650)ਸ਼੍ਰੀਲੰਕਾ
ਇੰਜ਼ਮਾਮ ਹੱਕ (11739) ਪਾਕਿਸਤਾਨ
ਜੈਕਸ ਕੈਲਿਸ (11579) ਦੱ.ਅਫ਼ਰੀਕਾ
ਬ੍ਰਾਇਨ ਲਾਰਾ (10405) ਵੈਸਟਇੰਡੀਜ਼
ਟੀ. ਦਿਲਸ਼ਾਨ (10290) ਸ਼੍ਰੀਲੰਕਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।