ਵਿਰਾਟ ਸੈਂਕੜੇ ਅੱਗੇ ਸ਼ਾਈ ਹੋਪ ਦੀ ਜਿੱਤ ਦੀ ਹੋਪ ਨਹੀਂ ਚੜੀ ਸਿਰੇ
ਭਾਰਤ ਦੀਆਂ 6 ਵਿਕਟਾਂ ਂਤੇ 321 ਦੌੜਾਂ ਦੇ ਜਵਾਬ ਂਚ ਵਿੰਡੀਜ਼ ਨੇ 7 ਵਿਕਟਾਂ ਂਤੇ ਬਣਾਈਆਂ 321ਦੌੜਾਂ
ਵਿਸ਼ਾਖ਼ਾਪਟਨਮ, 24 ਅਕਤੂਬਰ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਦੂਸਰਾ ਇੱਕ ਰੋਜ਼ਾ ਮੈਚ ਬੁੱਧਵਾਰ ਨੂੰ ਰੋਮਾਂਚ ਦੇ ਸਿਰੇ ‘ਤੇ ਪਹੁੰਚਣ ਤੋਂ ਬਾਅਦ ਟਾਈ ਰਿਹਾ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਖੇਡਦਿਆਂ 6 ਵਿਕਟਾਂ ‘ਤੇ 321 ਦੌੜਾਂ ਬਣਾਂਈਆਂ ਜਦੋਂਕਿ ਵੈਸਟਇੰਡੀਜ਼ ਨੇ 7 ਵਿਕਟਾਂ ‘ਤੇ 321 ਦੌੜਾਂ ਬਣਾਈਆਂ ਵੈਸਟਇੰਡੀਜ਼ ਨੂੰ ਆਖ਼ਰੀ ਓਵਰ ‘ਚ ਜਿੱਤ ਲਈ 14 ਦੌੜਾਂ ਚਾਹੀਦੀਆਂ ਸਨ ਪਰ ਉਮੇਸ਼ ਯਾਦਵ ਦੇ ਇਸ ਓਵਰ ‘ਚ ਆਖ਼ਰੀ ਗੇਂਦ ਦੇ ਰੋਮਾਂਚ ‘ਤੇ ਮੈਚ ਟਾਈ ਸਮਾਪਤ ਹੋ ਗਿਆ ਵਿੰਡੀਜ਼ ਨੂੰ ਆਖ਼ਰੀ ਗੇਂਦ ‘ਤੇ ਜਿੱਤ ਲਈ ਪੰਜ ਦੌੜਾਂ ਚਾਹੀਦੀਆਂ ਸਨ ਅਤੇ ਸੈਂਕੜਾਧਾਰੀ ਸ਼ਾਈ ਹੋਪ ਨੇ ਚੌਕਾ ਮਾਰ ਕੇ ਮੈਚ ਟਾਈ ਕਰਵਾ ਦਿੱਤਾ ਪਰ ਉਹ ਵਿੰਡੀਜ਼ ਦੀ ਜਿੱਤ ਦੀ ਹੋਪ ਪੂਰੀ ਨਹੀਂ ਕਰ ਸਕੇ
ਵੈਸਟਇੰਡੀਜ਼ ਦੇ ਵਿਕਟਕੀਪਰ ਸ਼ਾਈ ਹੋਪ ਨੇ ਨਾਬਾਦ 123 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਹੇਤਮਾਇਰ ਆਪਣਾ ਲਗਾਤਾਰ ਦੂਸਰਾ ਸੈਂਕੜਾ
ਇਸ ਤੋਂ ਪਹਿਲਾਂ ਵਿਰਾਟ ਨੇ ਆਪਣੀ ਜ਼ਬਰਦਸਤ ਲੈਅ ਬਰਕਰਾਰ ਰੱਖਦੇ ਹੋਏ 37ਵਾਂ ਸੈਂਕੜਾ ਠੋਕਿਆ ਅਤੇ ਭਾਰਤ ਨੂੰ 321 ਦੌੜਾਂ ਦੇ ਮਜ਼ਬੂਤ ਸਕੋਰ ਤੱਕ ਪਹੁੰਚਾਇਆ
ਵਿਰਾਟ ਨੇ ਗੁਹਾਟੀ ‘ਚ ਪਿਛਲੇ ਮੁਕਾਬਲੇ ‘ਚ 140 ਦੌੜਾਂ ਬਣਾਈਆਂ ਸਨ ਅਤੇ ਇਸ ਮੈਚ ‘ਚ ਉਹਨਾਂ ਜਿਵੇਂ ਉੱਥੋਂ ਹੀ ਬੱਲੇਬਾਜ਼ੀ ਸ਼ੁਰੂ ਕੀਤੀ ਜਿੱਥੋਂ ਉਹ ਗੁਹਾਟੀ ‘ਚ ਛੱਡ ਕੇ ਆਏ ਸਨ ਵਿਰਾਟ ਨੇ ਇਸ ਦੇ ਨਾਲ ਹੀ ਇੱਕ ਕੈਲੰਡਰ ਸਾਲ ‘ਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਦਾ ਦੱਖਣੀ ਅਫ਼ਰੀਕਾ ਦੇ ਹਾਸ਼ਿਮ ਅਮਲਾ ਦਾ ਰਿਕਾਰਡ ਤੋੜ ਦਿੱਤਾ ਵਿਰਾਟ ਨੇ 11 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕੀਤੀਆਂ
ਪਹਿਲੇ ਇੱਕ ਰੋਜ਼ਾ ਦੀ ਤਰ੍ਹਾਂ ਦੂਸਰਾ ਇੱਕ ਰੋਜ਼ਾ ‘ਚ ਵੀ ਭਾਰਤੀ ਪਾਰੀ ਪੂਰੀ ਤਰ੍ਹਾਂ ਵਿਰਾਟ ਦੇ ਨਾਂਅ ਰਹੀ ਉਹਨਾਂ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਨਾਲ ਹੀ ਭਾਰਤੀ ਪਾਰੀ ਨੂੰ ਵੀ ਆਪਣੇ ਮਜ਼ਬੂਤ ਮੋਢਿਆਂ ‘ਤੇ ਸੰਭਾਲੀ ਰੱਖਿਆ ਇਹ ਚੌਥਾ ਮੌਕਾ ਹੈ ਜਦੋਂ ਵਿਰਾਟ ਨੇ 150 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ ਵਿਰਾਟ ਦਾ ਇਹ ਇੱਕ ਰੋਜ਼ਾ ‘ਚ ਤੀਸਰਾ ਨਿੱਜੀ ਸਰਵਸ੍ਰੇਸ਼ਠ ਸਕੋਰ ਹੈ ਉਹਨਾਂ ਪਾਕਿਸਤਾਨ ਵਿਰੁੱਧ 2012 ‘ਚ 183 ਅਤੇ ਦੱਖਣੀ ਅਫ਼ਰੀਕਾ ਵਿਰੁੱਧ 2018 ‘ਚ ਨਾਬਾਦ 160 ਦੌੜਾਂ ਬਣਾਈਆਂ ਸਨ
ਭਾਰਤੀ ਕਪਤਾਨ ਨੇ ਰਾਇਡੂ ਨਾਲ ਮਿਲ ਕੇ ਤੀਸਰੀ ਵਿਕਟ ਲਈ 139 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਰਾਇਡੂ ਨੂੰ 33ਵੇਂ ਓਵਰ ‘ਚ ਨਰਸ ਨੇ ਬੋਲਡ ਕੀਤਾ ਵਿਰਾਟ ਨੇ ਫਿਰ ਧੋਨੀ ਨਾਲ ਚੌਥੀ ਵਿਕਟ ਲਈ 43 ਦੌੜਾਂ, ਪੰਤ ਨਾਲ ਪੰਜਵੀਂ ਵਿਕਟ ਲਈ 26 ਦੌੜਾਂ ਅਤੇ ਜਡੇਜਾ ਨਾਲ ਛੇਵੀਂ ਵਿਕਟ ਲਈ 59 ਦੌੜਾਂ ਜੋੜੀਆਂ ਵਿਰਾਟ ਪੂਰੇ 50 ਓਵਰਾ ਖੇਡ ਕੇ ਨਾਬਾਦ ਪੈਵੇਲੀਅਨ ਪਰਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।