950ਵਾਂ ਵਨਡੇ ਜਿੱਤਣ ਨਿੱਤਰੇਗਾ ਭਾਰਤ

ਵਿਸ਼ਾਖ਼ਾਪਟਨਮ ‘ਚ ਭਾਰਤ ਇੱਕੋ ਇੱਕ ਮੈਚ ਵੈਸਟਇੰਡੀਜ਼ ਤੋਂ ਹੀ ਹਾਰਿਆ ਹੈ

ਵਿਸ਼ਾਖਾਪਟਨਮ ਦੇ ਇਸ ਮੈਦਾਨ ‘ਤੇ ਭਾਰਤ ਨੇ ਅੱਠ ਮੈਚ ਖੇਡੇ ਹਨ ਜਿਸ ਵਿੱਚੋਂ ਉਸਨੇ 6 ਜਿੱਤੇ ਹਨ, ਇੱਕ ਹਾਰਿਆ ਹੈ ਅਤੇ ਇੱਕ ਰੱਦ ਰਿਹਾ ਹੈ ਭਾਰਤ ਨੂੰ ਇਸ ਮੈਦਾਨ ‘ਤੇ ਜੋ ਇੱਕੋ ਇੱਕ ਹਾਰ ਮਿਲੀ ਹੈ ਉਹ ਵੈਸਟਇੰਡੀਜ਼ ਦੇ ਹੱਥੋਂ ਹੀ ਮਿਲੀ ਹੈ ਵੈਸਟਇੰਡੀਜ਼ ਨੇ 24 ਨਵੰਬਰ 2013 ਨੂੰ ਇੱਥੇ ਖੇਡਿਆ ਗਿਆ ਮੈਚ ਦੋ ਵਿਕਟਾਂ ਨਾਲ ਜਿੱਤਿਆ ਸੀ ਭਾਰਤ ਨੇ ਕੈਰੇਬਿਆਈ ਟੀਮ ਨੂੰ 2011 ‘ਚ ਇੱਥੇ ਪੰਜ ਵਿਕਟਾਂ ਨਾਲ ਹਰਾਇਆ ਸੀ ਜਦੋਂਕਿ 14 ਅਕਤੂਬਰ 2014 ਦਾ ਮੈਚ ਰੱਦ ਰਿਹਾ ਸੀ ਭਾਰਤ ਨੇ 2016 ਅਤੇ 2017 ‘ਚ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਤੋਂ ਇਸ ਮੈਦਾਨ ‘ਤੇ ਪਿਛਲੇ ਦੋ ਮੈਚ ਬਹੁਤ ਆਸਾਨੀ ਨਾਲ 190 ਦੌੜਾਂ ਅਤੇ 8 ਵਿਕਟਾਂ ਨਾਲ ਜਿੱਤੇ ਸਨ ਵੈਸੇ ਆਸ ਹੈ ਕਿ ਭਾਰਤ ਦੀ ਜਿੱਤ ਦਾ ਇਹ ਰੱਥ ਇਸ ਮੈਚ ‘ਚ ਵੀ ਜਾਰੀ ਰਹੇਗਾ

ਭਾਰਤ ਨੇ ਆਪਣੇ 949 ਇੱਕ ਰੋਜ਼ਾ ‘ਚ 490 ਜਿੱਤੇ ਹਨ, 411 ਹਾਰੇ ਹਨ, 8 ਟਾਈ ਰਹੇ ਹਨ ਅਤੇ 40 ‘ਚ ਕੋਈ ਨਤੀਜਾ ਨਹੀਂ ਨਿਕਲਿਆ ਹੈ ਭਾਰਤ ਨੇ ਵੈਸਟਇੰਡੀਜ਼ ਵਿਰੁੱਧ 122 ਇੱਕ ਰੋਜ਼ਾ ‘ਚ 57 ਜਿੱਤੇ ਹਨ, 61 ਹਾਰੇ ਹਨ, ਇੱਕ ਟਾਈ ਰਿਹਾ ਹੈ ਅਤੇ ਤਿੰਨ ਦਾ ਕੋਈ ਨਤੀਜੇ ਨਹੀਂ ਨਿਕਲਿਆ 

ਵਿਸ਼ਾਖ਼ਾਪਟਨਮ, 23 ਅਕਤੂਬਰ

ਕਪਤਾਨ ਵਿਰਾਟ ਕੋਹਲੀ ਅਤੇ ਓਪਨਰ ਰੋਹਿਤ ਸ਼ਰਮਾ ਦੇ ਦਮਦਾਰ ਸੈਂਕੜਿਆਂ ਨਾਲ ਪਹਿਲਾ ਇੱਕ ਰੋਜ਼ਾ ਇੱਕਤਰਫ਼ਾ ਅੰਦਾਜ਼ ‘ਚ ਜਿੱਤ ਚੁੱਕੀ ਭਾਰਤੀ ਟੀਮ ਅੱਜ ਵੈਸਟਇੰਡੀਜ਼ ਵਿਰੁੱਧ ਇੱਥੇ ਹੋਣ ਵਾਲੇ ਦੂਸਰੇ ਇੱਕ ਰੋਜ਼ਾ ‘ਚ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦੇ ਹੋਏ 2-0 ਦਾ ਵਾਧਾ ਬਣਾਉਣ ਦੇ ਇਰਾਦੇ ਨਾਲ ਨਿੱਤਰੇਗੀ ਇਹ ਭਾਰਤ ਦਾ 950ਵਾਂ ਇੱਕ ਰੋਜ਼ਾ ਹੋਵੇਗਾ ਅਤੇ ਉਸਨੂੰ ਖਿਡਾਰੀ ਯਾਦਗਾਰ ਬਣਾਉਣਾ ਚਾਹੁਣਗੇ
ਵੈਸਟਇੰਡੀਜ਼ ਨੇ ਜੇਕਰ ਪੰਜ ਮੈਚਾਂ ਦੀ ਲੜੀ ਨੂੰ ਮੁਕਾਬਲੇ ਦੇ ਲਿਹਾਜ਼ ਨਾਲ ਰੋਮਾਂਚਕ ਬਣਾਉਣਾ ਹੈ ਤਾਂ ਉਸਨੂੰ ਭਾਰਤੀ ਬੱਲੇਬਾਜ਼ੀ ਦੇ ਦੋ ਬ੍ਰਹਮਅਸਤਰਾਂ ਵਿਰਾਟ ਅਤੇ ਰੋਹਿਤ ਨੂੰ ਰੋਕਣ ਲਈ ਆਪਣੇ ਤਰਕਸ਼ ਦੇ ਤੀਰਾਂ ਦੀ ਮਾਰ ਨੂੰ ਤਿੱਖਣਾ ਕਰਨਾ ਹੋਵੇਗਾ

 
ਇੱਕ ਰੋਜ਼ਾ ਰੈਂਕਿੰਗ ‘ਚ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਭਾਰਤ 950 ਇੱਕ ਰੋਜ਼ਾ ਖੇਡਣ ਵਾਲੀ ਪਹਿਲੀ ਟੀਮ ਬਣੇਗੀ ਇੱਕ ਰੋਜ਼ਾ ‘ਚ ਹੁਣ ਤੱਕ ਕਿਸੇ ਵੀ ਦੇਸ਼ ਨੇ 950 ਇੱਕ ਰੋਜ਼ਾ ਨਹੀਂ ਖੇਡੇ ਹਨ ਭਾਰਤ ਇਹ ਪ੍ਰਾਪਤੀ ਕਰਨ ਵਾਲਾ ਪਹਿਲਾ ਦੇਸ਼ ਬਣੇਗਾ ਪਹਿਲਾ ਇੱਕ ਰੋਜ਼ਾ ਆਸਾਨੀ ਨਾਲ ਜਿੱਤਣ ਤੋਂ ਬਾਅਦ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਆਖ਼ਰੀ ਇਕਾਦਸ਼ ‘ਚ ਕੋਈ ਫੇਰ ਬਦਲ ਕਰਦੇ ਹਨ ਜਾਂ ਨਹੀਂ ਪਿਛਲੇ ਮੈਚ ‘ਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਬਾਹਰ ਰੱਖਿਆ ਗਿਆ ਸੀ ਅਤੇ ਭਾਰਤੀ ਗੇਂਦਬਾਜ਼ੀ ਨੇ 50 ਓਵਰਾਂ ‘ਚ 322 ਦੌੜਾਂ ਦੇ ਦਿੱਤੀਆਂ ਸਨ ਭਾਰਤ ਦੇ ਆਸਾਨੀ ਨਾਲ ਮੈਚ ਜਿੱਤ ਲੈਣ ਦੇ ਕਾਰਨ ਗੇਂਦਬਾਜ਼ਾਂ ਦੇ ਪ੍ਰਦਰਸ਼ਨ ‘ਤੇ ਕੋਈ ਚਰਚਾ ਨਹੀਂ ਹੋਈ ਸੀ ਨਹੀਂ ਤਾਂ ਉਲਟਫੇਰ ਦੀ ਸਥਿਤੀ ‘ਚ ਕੁਲਦੀਪ ਨੂੰ ਬਾਹਰ ਰੱਖਣ ਦੇ ਫ਼ੈਸਲੇ ‘ਤੇ ਵੀ ਬਹਿਸ ਛਿੜ ਜਾਂਦੀ

 
ਵੈਸੇ ਵਿਰਾਟ ਨੇ ਆਪਣੇ ਗੇਂਦਬਾਜ਼ਾਂ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਗੁਹਾਟੀ ਦੀ ਪਿੱਚ ‘ਤੇ ਗੇਂਦਬਾਜ਼ਾਂ ਤੋਂ ਜ਼ਿਆਦਾ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ ਜਦੋਂਕਿ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਉਹਨਾਂ ਦੇ ਗੇਂਦਬਾਜ਼ਾਂ ਨੂੰ ਵਿਚਾਲੇ ਦੇ ਓਵਰਾਂ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ

 

ਸ਼ਿਮਰੋਨ ਹੇਤਮਾਇਰ ਦਾ ਪਹਿਲੇ ਇੱਕ ਰੋਜ਼ਾ ‘ਚ ਸੈਂਕੜਾ ਵਿੰਡੀਜ ਲਈ ਆਸਾਂ ਬਣਾਉਂਦਾ ਹੈ ਕਿ ਉਹ ਦੂਸਰੇ ਇੱਕ ਰੋਜ਼ਾ ‘ਚ ਵਾਪਸੀ ਕਰ ਸਕਦੇ ਹਨ ਪਰ ਕੈਰੇਬਿਆਈ ਗੇਂਦਬਾਜ਼ਾਂ ਨੂੰ ਭਾਰਤ ਦੇ ਬੱਲੇਬਾਜ਼ਾਂ ‘ਤੇ ਸ਼ੁਰੂਆਤ ਤੋਂ ਹੀ ਦਬਾਅ ਬਣਾਉਣਾ ਹੋਵੇਗਾ ਤਾਂ ਹੀ ਉਹ ਲੜੀ ਨੂੰ ਰੋਮਾਂਚਕ ਬਣਾ ਸਕਣਗੇ

ਕੋਹਲੀ ਛੱਡ ਸਕਦੈ ਸਚਿਨ ਨੂੰ ਪਿੱਛੇ

ਬਿਹਤਰੀਨ ਲੈਅ ‘ਚ ਚੱਲ ਰਹੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਜੇਕਰ ਵੈਸਟਇੰਡੀਜ਼ ਵਿਰੁੱਧ 81 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਇਸ ਫਾਰਮੇਂਟ ‘ਚ ਸਭ ਤੋਂ ਤੇਜ਼ 10000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਜਾਣਗੇ ਇਸ ਰਿਕਾਰਡ ਦੀ ਸੰਭਾਵਨਾ ਨੂੰ ਦੇਖਦਿਆਂ ਵਿਸ਼ਾਖਾਪਟਨਮ ਦੇ ਦਰਸ਼ਕ ਇਸ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਸਚਿਨ ਨੇ 259 ਪਾਰੀਆਂ ‘ਚ ਇਹ ਅੰਕੜਾ ਛੂਹਿਆ ਸੀ ਜਦੋਂਕਿ ਕੋਹਲੀ 204 ਪਾਰੀਆਂ ਖੇਡ ਚੁੱਕੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।