ਡੈਨਮਾਰਕ ਓਪਨ ਬੈਡਮਿੰਟਨ: ਸਾਇਨਾ ਫਾਈਨਲ ‘ਚ, ਚੈਂਪੀਅਨ ਸ਼੍ਰੀਕਾਂਤ ਹਾਰੇ

 

 ਖਿ਼ਤਾਬੀ ਮੁਕਾਬਲਾ ਇੰਡੋਨੇਸ਼ੀਆ ਦੀ ਤੇਈ ਨਾਲ

 

ਸਾਇਨਾ ਦਾ ਤੇਈ ਵਿਰੁੱਧ 5-12 ਦਾ ਕਰੀਅਰ ਰਿਕਾਰਡ ਹੈ ਸਾਇਨਾ ਨੇ ਨਵੰਬਰ 2014 ਤੋਂ ਹੁਣ ਤੱਕ ਤਾਈ ਵਿਰੁੱਧ ਆਪਣੇ ਪਿਛਲੇ 10 ਮੁਕਾਬਲੇ ਗੁਆਏ ਹਨ

 
ਓਡੇਂਸੇ, 20 ਅਕਤੂਬਰ

ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੱਥੇ ਚੱਲ ਰਹੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਅਤੇ ਉਹ ਇਸ ਖ਼ਿਤਾਬ ਨੂੰ ਦੂਸਰੀ ਵਾਰ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਰਹਿ ਗਈ ਹੈ ਜਦੋਂਕਿ ਪਿਛਲੇ ਚੈਂਪੀਅਨ ਕਿਦਾਂਬੀ ਸ਼੍ਰੀਕਾਂਤ ਨੂੰ ਪੁਰਸ਼ ਵਰਗ ਦੇ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ

 
ਸਾਇਨਾ ਨੇ ਸ਼ਨਿੱਚਰਵਾਰ ਨੂੰ ਸੇਮੀਫਾਈਨਲ ‘ਚ 19ਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੀ ਗ੍ਰੇਗੋਰਿਆ ਨੂੰ ਇਕਤਰਫ਼ਾ ਅੰਦਾਜ਼ ‘ਚ ਲਗਾਤਾਰ ਗੇਮਾਂ ‘ਚ 30 ਮਿੰਟ ‘ਚ 21-11, 21-11 ਨਾਲ ਹਰਾਇਆ ਇੱਥੈ 2012 ‘ਚ ਚੈਂਪੀਅਨ ਰਹਿ ਚੁੱਕੀ ਸਾਇਨਾ ਦਾ ਫਾਈਨਲ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤੇਈ ਜੂ ਨਾਲ ਮੁਕਾਬਲਾ ਹੋਵੇਗਾ

 
ਸਾਇਨਾ ਦਾ ਤੇਈ ਵਿਰੁੱਧ 5-12 ਦਾ ਕਰੀਅਰ ਰਿਕਾਰਡ ਹੈ ਸਾਇਨਾ ਨੇ ਨਵੰਬਰ 2014 ਤੋਂ ਹੁਣ ਤੱਕ ਤਾਈ ਵਿਰੁੱਧ ਆਪਣੇ ਪਿਛਲੇ 10 ਮੁਕਾਬਲੇ ਗੁਆਏ ਹਨ ਭਾਰਤੀ ਖਿਡਾਰੀ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅੱਠਵਾਂ ਦਰਜਾ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 58 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ 17-21, 21-16, 21-12 ਨਾਲ ਹਰਾਇਆ

 
ਵਿਸ਼ਵ ਦੀ 10ਵੇਂ ਨੰਬਰ ਦੀ ਸਾਇਨਾ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਜਿੱਤ ਹਾਸਲ ਕੀਤੀ ਸਾਇਨਾ ਨੇ ਓਕੁਹਾਰਾ ਤੋਂ ਆਪਣੇ ਪਿਛਲੇ ਤਿੰਨ ਮੁਕਾਬਲੇ ਹਾਰੇ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।