ਸਬਰੀਮਾਲਾ ‘ਚ ਨਹੀਂ ਬਣ ਸਕਿਆ ਇਤਿਹਾਸ

History, Made, Sabarimala

ਭਾਰੀ ਵਿਰੋਧ ਤੋਂ ਬਾਅਦ ਮੰਦਰ ਦੇ ਰਸਤੇ ਤੋਂ ਵਾਪਸ ਪਰਤੀਆਂ ਦੋਵੇਂ ਔਰਤਾਂ

ਏਜੰਸੀ, ਕੋਚੀ

ਕੇਰਲ ਦੇ ਸਬਰੀਮਾਲਾ ਮੰਦਰ ‘ਚ 10 ਤੋਂ 50 ਸਾਲਾਂ ਦੀਆਂ ਔਰਤਾਂ ਦੇ ਦਾਖਲੇ ਸਬੰਧੀ ਘਮਸਾਨ ਜਾਰੀ ਹੈ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਹਾਲੇ ਤੱਕ 10 ਤੋਂ 50 ਸਾਲਾਂ ਦੀਆਂ ਔਰਤਾਂ ਨੂੰ ਭਗਵਾਨ ਅੱਯਪਾ ਦੇ ਦਰਸ਼ਨ ਲਈ ਸਬਰੀਮਾਲਾ ਮੰਦਰ ‘ਚ ਦਾਖਲ ਹੋਣ ਦਾ ਮੌਕਾ ਨਹੀਂ ਮਿਲਿਆ ਹੈ ਕਈ ਔਰਤਾਂ ਨੇ ਸਬਰੀਮਾਲਾ ਪਹਾੜੀ ਦੀ ਚੜ੍ਹਾਈ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਨੇ ਵਾਪਸ ਮੋੜਨ ਲਈ ਮਜ਼ਬੂਰ ਕਰ ਦਿੱਤਾ

ਸਬਰੀਮਾਲਾ ਦੀਆਂ ਪਹਾੜੀਆਂ ‘ਤੇ ਚੜ੍ਹ ਰਹੀ ਦਿੱਲੀ ਦੀ ਇੱਕ ਮਹਿਲਾ ਪੱਤਰਕਾਰ ਨੂੰ ਸ਼ਰਧਾਲੂਆਂ ਨੇ ਵਿਚਾਲੇ ਰਸਤੇ ‘ਚੋਂ ਹੀ ਪਰਤਣ ਮਜ਼ਬੂਰ ਕਰ ਦਿੱਤਾ ਸਬਰੀਮਾਲਾ ਮੰਦਰ ਦੇ ਮੁੱਖ ਪੁਜਾਰੀਆਂ ਜਾਂ ਥਾਂਥ੍ਰਿਆਂ ਦੀ ਸਹਾਇਤਾ ਕਰਨ ਵਾਲੇ ਪੁਜਾਰੀਆਂ ਨੇ ਹੁਣ ਪੂਜਾ ਸਬੰਧੀ ਗਤੀਵਿਧੀਆਂ ‘ਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਹੈ   ਮੰਦਰ ਦੇ ਮੁੱਖ ਪੁਜਾਰੀ ਜਾਂ ਥਾਂਥ੍ਰੀ ਤੇ ਪੁਜਾਰੀਆਂ ਦੇ ਹੋਰ ਮੁਖੀ ਹਾਲਾਂਕਿ ਸਿੱਧੇ ਤੌਰ ‘ਤੇ ਇਸ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਨਹੀਂ ਲੈ ਰਹੇ ਹਨ ਪਰ ਉਨ੍ਹਾਂ ਦੇ ਸਹਾਇਕ ਪੁਜਾਰੀਆਂ ਨੇ ਪੂਜਾ ਛੱਡ ਦਿੱਤੀ ਹੈ ਤੇ ਸਰਨਮ ਮੰਤਰਾਂ ਦਾ ਜਾਪ ਕਰਨ ਵਾਲਿਆਂ ਨਾਲ ਧਰਨੇ ‘ਤੇ ਬੈਠ ਗਏ ਹਨ

ਇਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ‘ਚ 10 ਤੋਂ 50 ਸਾਲਾਂ ਦੀਆਂ ਔਰਤਾਂ ਨੂੰ ਸਬਰੀਮਾਲਾ ਮੰਦਰ ‘ਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਮੀਡੀਆ ਰਿਪੋਰਟਾਂ ਅਨੁਸਾਰ ਜੇਕਰ ਕੋਈ ਔਰਤ ਸ਼ੰਨੀਧਾਨਮ ‘ਚ ਦਾਖਲਾ ਕਰਦੀ ਹੈ ਤਾਂ ਮੰਦਰ ਦੇ ਦਰਵਾਜੇ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਸਭ ਤਰ੍ਹਾਂ ਦੀ ਪੂਜਾ ਰੋਕ ਦਿੱਤੀ ਜਾਵੇਗੀ ਪੰਡਲਮ ਰਾਜਪਰਿਵਾਰ ਨੇ ਇਸ ਤਰ੍ਹਾਂ ਦੇ ਨਿਰਦੇਸ਼ ਥਾਂਥ੍ਰੀ ਨੂੰ ਦਿੱਤੇ ਹਨ

ਪੁਜਾਰੀਆਂ ਦੇ ਵਿਰੋਧ ਨੂੰ ਦੇਖਦਿਆਂ ਪੁਲਿਸ ਨੇ ਮੰਦਰ ਦੇ ਨੇੜੇ ਦੋ ਔਰਤਾਂ ਨੂੰ ਹਿਰਾਸਤ ‘ਚ ਸੁਰੱਖਿਆ ਪ੍ਰਦਾਨ ਕੀਤੀ ਪਰ ਇਨ੍ਹਾਂ ਦੋਵਾਂ ਨੂੰ ਨਾਦਾਪਾਂਥਾਲ ‘ਚ ਅੱਯਪਾ ਭਗਤਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਬਰੀਮਾਲਾ ਮੰਦਰ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਪੁਜਾਰੀਆਂ ਨੇ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।