ਏਜੰਸੀ, ਲਖਨਊ
ਉੱਤਰ ਪ੍ਰਦੇਸ਼ ਸਰਕਾਰ ਨੇ ਇਲਾਹਾਬਾਦ ਨਾਮ ਬਦਲਕੇ ਪ੍ਰਯਾਗਰਾਜ ਕਰ ਦਿੱਤਾ ਹੈ। ਮੁੱਖਮੰਤਰੀ ਯੋਗੀ ਆਦਿੱਤਿਅਨਾਥ ਦੀ ਪ੍ਰਧਾਨਗੀ ‘ਚ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਇਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੋਗੀ ਨੇ ਪਿਛਲੇ ਸ਼ਨਿੱਚਰਵਾਰ ਨੂੰ ਸੰਤਾਂ ਦੀ ਬਹੁਪ੍ਰਤੀ ਕਸ਼ਿਤ ਮੰਗ ‘ਤੇ ਇਲਾਹਾਬਾਦ ਦਾ ਨਾਂਅ ਪ੍ਰਯਾਗਰਾਜ ਕੀਤੇ ਜਾਣ ਦਾ ਐਲਾਨ ਕੀਤਾ ਸੀ। ਇਸ ਨਾਂਅ ‘ਤੇ ਮੰਗਲਵਾਰ ਨੂੰ ਮੰਤਰੀ ਮੰਡਲ ਨੇ ਮੋਹਰ ਲਾ ਦਿੱਤੀ।
ਸਿਹਤ ਮੰਤਰੀ ਸਿੱਧਾਰਥਨਾਥ ਸਿੰਘ ਨੇ ਪੱਤਕਾਰਾਂ ਨੂੰ ਦੱਸਿਆ ਕਿ ਇਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ ਕਰਨ ਸਬੰਧੀ ਪ੍ਰਸਤਾਵ ਨੂੰ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਬਾਅਦ ਇਲਾਹਾਬਾਦ ਨੂੰ ਹੁਣ ਪ੍ਰਯਾਗਰਾਜ ਦੇ ਨਾਂਅ ਨਾਲ ਜਾਣਿਆ ਜਾਵੇਗਾ। ਨਵੇਂ ਨਾਂਅ ਨਾਲ ਸਬੰਧਤ ਔਪਚਾਰਿਕਤਾਵਾਂ ਨੂੰ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ।
ਜ਼ਿਰਕਯੋਗ ਹੈ ਕਿ ਹਾਲ ਹੀ ‘ਚ ਇਲਾਹਾਬਾਦ ਵਿੱਚ ਹੋਈ ਕੁੰਭ ਮਾਰਗਦਰਸ਼ਕ ਮੰਡਲ ਦੀ ਮੀਟਿੰਗ ‘ਚ ਵੀ ਇਹ ਮੁੱਦਾ ਆਇਆ ਸੀ। ਇਲਾਹਾਬਾਦ ਦਾ ਨਾਂਅ ਪ੍ਰਯਾਗਰਾਜ ਕੀਤੇ ਜਾਣ ਦੀ ਮੰਗ ਅਰਸੇ ਤੋਂ ਚੱਲ ਰਹੀ ਹੈ। ਰਾਜਪਾਲ ਰਾਮ ਨਾਈਕ ਨੇ ਵੀ ਇਸਦੇ ਨਾਂਅ ਬਦਲਨ ‘ਤੇ ਸਹਿਮਤੀ ਜਤਾਈ ਸੀ। ਸੋਮਵਾਰ ਨੂੰ ਹੀ ਸਰਕਾਰ ਨੇ ਇਹ ਪ੍ਰਸਤਾਵ ਤਿਆਰ ਕਰ ਲਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।