ਮਹਿਲਾ ਟੀਮ ਅਰਜਨਟੀਨਾ ਹੱਥੋਂ,ਜਦੋਂਕਿ ਪੁਰਸ਼ ਟੀਮ ਨੂੰ ਮਲੇਸ਼ੀਆ ਨੇ 2-4 ਨਾਲ ਹਰਾਇਆ
ਬਿਊਨਸ ਆਇਰਸ, 15 ਅਕਤੂਬਰ।
ਭਾਰਤੀ ਅੰਡਰ 18 ਮਹਿਲਾ ਅਤੇ ਪੁਰਸ਼ ਹਾਕੀ ਟੀਮਾਂ ਨੂੰ ਤੀਸਰੀਆਂ ਯੂਥ ਓਲੰਪਿਕ ਖੇਡਾਂ ਦੇ ਫਾਈਨਲ ‘ਚ ਅਰਜਨਟੀਨਾ ਅਤੇ ਮਲੇਸ਼ੀਆ ਹੱਥ੍ਰੋਂ ਹਾਰ ਤੋਂ ਬਾਅਦ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਯੂਥ ਓਲੰਪਿਕ ‘ਚ ਹਾਕੀ ਦੇ ਫਾਈਵ ਏ ਸਾਈਡ ਮੁਕਾਬਲੇ ‘ਚ ਭਾਰਤੀ ਮਹਿਲਾ ਟੀਮ ਨੂੰ ਅਰਜਨਟੀਨਾ ਹੱਥੋਂ 1-3 ਨਾ ਮਾਤ ਮਿਲੀ ਜਦੋਂਕਿ ਪੁਰਸ਼ ਟੀਮ ਨੂੰ ਮਲੇਸ਼ੀਆ ਨੇ 2-4 ਨਾਲ ਹਰਾਇਆ
ਮਹਿਲਾ ਟੀਮ ਨੇ ਆਪਣੇ ਮੈਚ ‘ਚ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਆਖ਼ਰ ਉਸਨੂੰ ਮੇਜ਼ਬਾਨ ਟੀਮ ਤੋਂ ਹਾਰ ਝੱਲਣੀ ਪਈ ਭਾਰਤ ਲਈ ਇੱਕੋ ਇੱਕ ਗੋਲ ਮੁਮਤਾਜ ਖਾਨ ਨੇ ਕੀਤਾ ਅਤੇ ਮੈਚ ਸ਼ੁਰੂ ਹੋਣ ਦੇ 49ਵੇਂ ਸੈਕਿੰਡ ‘ਚ ਟੀਮ ਨੂੰ 1-0 ਦਾ ਵਾਧਾ ਦਿਵਾ ਦਿੱਤਾ ਪਰ ਫਿਰ ਭਾਰਤੀ ਟੀਮ ਵਿਰੋਧੀ ਟੀਮ ਦੀ ਰੱਖਿਆ ਕਤਾਰ ਨੂੰ ਨਹੀਂ ਤੋੜ ਸਕੀ
ਪਾਰਕ ਪੋਲਿਡੇਪੋਰਟਿਵੋ ਰੋਕਾ ਸਟੇਡੀਅਮ ‘ਚ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ‘ਚ ਅਰਜਨਟੀਨਾ ਦੀ ਗਿਆਨੇਲਾ ਨੇ 7ਵੇਂ, ਸੋਫਿਆ ਰਾਮੋਲਾ ਨੇ 9ਵੇਂ ਅਤੇ ਬ੍ਰਿਸਾ ਬਰੁਗਸੇਰ ਨੇ 12ਵੇਂ ਮਿੰਟ ‘ਚ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ
ਯੂਥ ਓਲੰਪਿਕ ‘ਚ ਭਾਰਤੀ ਮਹਿਲਾ ਅਤੇ ਪੁਰਸ਼ ਟੀਮਾਂ ਨੇ ਚਾਂਦੀ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਯੂਥ ਓਲੰਪਿਕ ‘ਚ ਭਾਰਤ ਨੇ ਪਹਿਲੀ ਵਾਰ ਹਾਕੀ ਮੁਕਾਬਲਿਆਂ ‘ਚ ਹਿੱਸਾ ਲਿਆ ਸੀ ਅਤੇ ਪਹਿਲੀ ਹੀ ਕੋਸ਼ਿਸ਼ ‘ਚ ਉਸ ਦੀਆਂ ਦੋਵੇਂ ਟੀਮਾਂ ਫਾਈਨਲ ‘ਚ ਪਹੁੰਚੀਆਂ ਅਤੇ ਚਾਂਦੀ ਤਮਗਾ ਆਪਣੇ ਨਾਂਅ ਕੀਤਾ
ਪੁਰਸ਼ ਟੀਮ ਨੇ ਵੀ ਆਪਦੇ ਮੈਚ ‘ਚ ਮਲੇਸ਼ੀਆ ਸਾਹਮਣੇ ਚੰਗੀ ਚੁਣੌਤੀ ਪੇਸ਼ ਕੀਤੀ ਭਾਰਤੀ ਕਪਤਾਨ ਵਿਵੇਕ ਸਾਗਰ ਪ੍ਰਸਾਦਨੇ ਛੇ ਮਿੰਟ ਦੇ ਫ਼ਰਕ ‘ਚ ਤੀਸਰੇ ਅਤੇ ਛੇਵੇਂ ਮਿੰਟ ‘ਚ ਦੋ ਗੋਲ ਕੀਤੇ ਮਲੇਸ਼ੀਆ ਲਈ ਫਿਰਦੌਸ ਰੋਸਦੀ ਨੇ ਪੰਜਵੇਂ ਮਿੰਟ ‘ਚ ਬਰਾਬਰੀ ਦਾ ਗੋਲ ਕੀਤਾ ਪਰ ਵਿਵੇਕ ਨੇ ਆਪਣੇ ਦੂਸਰੇ ਗੋਲ ਨਾਲ ਭਾਰਤ ਨੂੰ 2-1 ਦਾ ਵਾਧਾ ਦਿਵਾਇਆ
ਹਾਲਾਂਕਿ ਮੈਚ ਦਾ ਦੂਸਰਾ ਅੱਧ ਮਲੇਸ਼ੀਆ ਦੇ ਨਾਂਅ ਰਿਹਾ ਜਿਸ ਵਿੱਚ ਅਖੀਮੁੱਲ੍ਹਾ ਨੇ 14ਵੇਂ ਅਤੇ 19ਵੇਂ ਮਿੰਟ ‘ਚ ਦੋ ਗੋਲ ਕੀਤੇ ਜਦੋਂਕਿ ਇਸ਼ਾਕ ਨੇ 17ਵੇਂ ਮਿੰਟ ‘ਚ ਗੋਲ ਕੀਤਾ ਅਤੇ ਮਲੇਸ਼ੀਆ ਦੀ ਜਿੱਤ ਪੱਕੀ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।