72 ਤਮਗੇ ਜਿੱਤੇ
ਭਾਰਤ ਨੇ 2014 ‘ਚ 3 ਸੋਨ ਸਮੇਤ 33 ਤਮਗੇ ਜਿੱਤੇ ਸਨ
ਖੇਡਾਂ ਦੇ ਆਖ਼ਰੀ ਦਿਨ ਬੈਡਮਿੰਟਨ ‘ਚ ਦੋ ਸੋਨ ਤਮਗੇ ਮਿਲੇ
319 ਤਮਗਿਆਂ ਨਾਲ ਚੀਨ ਰਿਹਾ ਅੱਵਲ
ਜਕਾਰਤਾ, 14 ਅਕਤੂਬਰ
ਭਾਰਤ ਨੇ ਮਲੇਸ਼ੀਆ ‘ਚ ਅੱਜ ਸਮਾਪਤੀ ਹੋਈਆਂ ਪੈਰਾ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਭਾਰਤ ਨੇ 15 ਸੋਨ, 24 ਚਾਂਦੀ ਅਤੇ 33 ਕਾਂਸੀ ਤਮਗਿਆਂ ਸਮੇਤ ਕੁੱਲ 72 ਤਮਗੇ ਜਿੱਤੇ ਅਤੇ ਤਮਗਾ ਸੂਚੀ ‘ਚ 9ਵੇਂ ਸਥਾਨ ‘ਤੇ ਰਿਹਾ ਇਸ ਤੋਂ ਪਹਿਲਾਂ ਭਾਰਤ ਨੇ ਸਭ ਤੋਂ ਜ਼ਿਆਦਾ 3 ਸੋਨ, 14 ਚਾਂਦੀ ਅਤੇ 16 ਕਾਂਸੀ ਸਮੇਤ ਕੁੱਲ 33 ਤਮਗੇ 2014 ‘ਚ ਜਿੱਤੇ ਸਨ
ਖੇਡਾਂ ਦੇ ਆਖ਼ਰੀ ਦਿਨ ਭਾਰਤ ਨੂੰ ਦੋ ਸੋਨ ਤਮਗੇ ਮਿਲੇ ਬੈਡਮਿੰਟਨ ‘ਚ ਤਰੁਣ ਨੇ ਪੁਰਸ਼ਾਂ ਦੇ ਐਸਏ 4 ਸਿੰਗਲ ਵਰਗ ‘ਚ ਅਤੇ ਪ੍ਰਮੋਦ ਭਗਤ ਨੇ ਐਸਐਲ3 ਵਰਗ ‘ਚ ਸੋਨਾ ਜਿੱਤਿਆ ਤਰੁਣ ਨੇ ਚੀਨ ਦੇ ਗਾਓ ਨੂੰ ਹਰਾਇਆ ਜਦੋਂਕਿ ਪ੍ਰਮੋਦ ਨੇ ਇੰਡੋਨੇਸ਼ੀਆ ਦੇ Àਕੂਨ ਰੁਕੇਂਡੀ ਨੂੰ 21-19, 15-21 ਅਤੇ 21-14 ਨਾਲ ਹਰਾਇਆ ਤਮਗਾ ਸੂਚੀ ‘ਚ ਚੀਨ 172 ਸੋਨ, 88 ਚਾਂਦੀ ਅਤੇ 59 ਕਾਂਸੀ ਸਮੇਤ 319 ਤਮਗਿਆਂ ਨਾਲ ਪਹਿਲਹੇ ਨੰਬਰ ‘ਤੇ ਰਿਹਾ ਜਦੋਂਕਿ ਕੋਰੀਆ 146 ਤਮਗਿਆਂ ਨਾਲ ਦੂਸਰੇ ਅਤੇ ਇਰਾਨ 136 ਤਮਗਿਆਂ ਨਾਲ ਤੀਸਰੇ ਸਥਾਨ ‘ਤੇ ਰਿਹਾ
ਭਾਰਤ(9ਵਾਂ ਸਥਾਨ) ਤੋਂ ਇਲਾਵਾ ਖੇਡਾਂ ਂਚ ਅੱਵਲ ਪੰਜ ਦੇਸ਼
ਤਮਗਾ ਸੂਚੀ
ਦੇਸ਼ ਸੋਨ ਚਾਂਦੀ ਕਾਂਸੀ ਕੁੱਲ
ਚੀਨ 172 88 59 319
ਕੋਰੀਆ 53 45 47 145
ਇਰਾਨ 51 42 43 136
ਜਾਪਾਨ 45 70 83 198
ਇੰਡੋਨੇਸ਼ੀਆ 37 47 51 135
ਭਾਰਤ 15 24 33 72
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।