ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ‘ਚ ਮਿਲੀਆਂ ਸਭ ਤੋਂ ਵੱਧ ਵੋਟਾਂ

India, Highest, Number, Votes, Asia-Pacific, Category

ਕਾਂਗਰਸ ਨੇ ਯੂਐਨਐਚਆਰਸੀ ‘ਚ ਭਾਰਤ ਦੀ ਚੋਣ ‘ਤੇ ਪ੍ਰਗਟਾਈ ਖੁਸ਼ੀ

ਪ੍ਰੀਸ਼ਦ ‘ਚ ਚੁਣੇ ਜਾਣ ਲਈ ਕਿਸੇ ਵੀ ਦੇਸ਼ ਨੂੰ ਘੱਟ ਤੋਂ ਘੱਟ 97 ਵੋਟਾਂ  ਹੁੰਦੀ ਹੈ ਲੋੜ

ਏਜੰਸੀ, ਨਵੀਂ ਦਿੱਲੀ

ਸੰਯੁਕਤ ਰਾਸ਼ਟਰ ਦੀ ਕੁੱਲ 193 ਮੈਂਬਰੀ ਮਹਾਂ ਸਭਾ ‘ਚ ਪਈਆਂ ਵੋਟਾਂ ‘ਚ 18 ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ‘ਚੋਂ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ‘ਚ ਸਾਰੇ ਉਮੀਦਵਾਰ ਦੇਸ਼ਾਂ ਦੀ ਤੁਲਨਾ ‘ਚ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ   ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਅਦ ਅਕਬਰੂਦੀਨ ਨੇ ਟਵੀਟ ਕਰਕੇ ਸਾਰੇ ਮਿੱਤਰ ਦੇਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਸੰਯੁਕਤ ਰਾਸ਼ਟਰ ‘ਚ ਸਾਡੇ ਸਾਰੇ ਮਿੱਤਰਾਂ ਦਾ ਧੰਨਵਾਦ

ਭਾਰਤ ਨੇ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਸਾਰੇ ਉਮੀਦਵਾਰਾਂ ਦੀ ਤੁਲਨਾ ‘ਚ ਸਭ ਤੋਂ ਵੱਧ ਵੋਟਾਂ ਨਾਲ ਮੈਂਬਰਸ਼ਿਪ ਹਾਸਲ ਕਰ ਲਈ ਹੈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਨਵੇਂ ਮੈਂਬਰਾਂ ਦਾ ਕਾਰਜਕਾਲ ਇੱਕ ਜਨਵਰੀ 2019 ਤੋਂ ਸ਼ੁਰੂ ਹੋਵੇਗਾ ਜੋ ਅਗਲੇ ਤਿੰਨ ਸਾਲਾਂ ਤੱਕ ਲਈ ਹੋਵੇਗਾ ਏਸ਼ੀਆ-ਪ੍ਰਸ਼ਾਂਤ ਖੇਤਰ ਤੋਂ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਕੁੱਲ ਪੰਜ ਸੀਟਾਂ ਹਨ, ਜਿਨ੍ਹਾਂ ਲਈ ਭਾਰਤ ਤੋਂ ਇਲਾਵਾ ਬਹਰੀਨ, ਬੰਗਲਾਦੇਸ਼, ਫਿਜੀ ਤੇ ਫਿਲੀਪੀਂਸ  ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ

ਪ੍ਰੀਸ਼ਦ ਦੇ ਮੈਂਬਰਾਂ ਨੇ ਗੁਪਤ ਵੋਟਿੰਗ ਕੀਤੀ ਤੇ ਭਾਰਤ ਨੂੰ ਸਭ ਤੋਂ ਜ਼ਿਆਦਾ ਵੋਟ ਦੇ ਕੇ ਪ੍ਰੀਸ਼ਦ ਦਾ ਮੈਂਬਰ ਚੁਣਿਆ ਪ੍ਰੀਸ਼ਦ ‘ਚ ਚੁਣੇ ਜਾਣ ਲਈ ਕਿਸੇ ਵੀ ਦੇਸ਼ ਨੂੰ ਘੱਟ ਤੋਂ ਘੱਟ 97 ਵੋਟਾਂ ਦੀ ਲੋੜ ਹੁੰਦੀ ਹੈ ਭਾਰਤ ਇਸ ਤੋਂ ਪਹਿਲਾਂ ਵੀ 2011 ਤੋਂ 2014 ਤੇ 2014 ਤੋਂ 2017 ਤੱਕ ਦੋ ਵਾਰ ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਮੈਂਬਰ ਰਹਿ ਚੁੱਕਾ ਹੈ

ਕਾਂਗਰਸ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਰਿਕਾਰਡ ਵੋਟਾਂ ਨਾਲ ਭਾਰਤ ਨੂੰ ਚੁਣੇ ਜਾਣ ‘ਤੇ ਖੁਸ਼ੀ ਪ੍ਰਗਟਾਈ ਤੇ ਕਿਹਾ ਕਿ ਦੁਨੀਆ ਨੇ ਸਾਡੀ ਸੋਚ ਦੀ ਹਮਾਇਤ ਕੀਤੀ ਹੈ ਤੇ ਮਨੁੱਖੀ ਅਧਿਕਾਰਾਂ ਲਈ ਸਾਡੀ ਬਚਨਬੱਧਤਾ ‘ਤੇ ਮੋਹਰ ਲਾਈ ਹੈ

ਭਾਰਤ ਦੇ ਯੂਐਨਐਚਆਰਸੀ ਦਾ ਮੈਂਬਰ ਚੁਣੇ ਜਾਣ ‘ਤੇ ਵੈਂਕੱਇਆ ਨੇ ਦਿੱਤੀ ਵਧਾਈ

ਨਵੀਂ ਦਿੱਲੀ : ਉਪ ਰਾਸ਼ਟਰਪਤੀ ਐੱਮ ਵੈਂਕੱਇਆ ਨਾਇਡੂ ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ 97 ਫੀਸਦੀ ਤੋਂ ਵੱਧ ਹਮਾਇਤ ਨਾਲ ਮੈਂਬਰ ਚੁਣੇ ਜਾਣ ‘ਤੇ ਅੱਜ ਖੁਸ਼ੀ ਪ੍ਰਗਟ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਉਨ੍ਹਾਂ ਦੇ ਮੰਤਰਾਲੇ ਦੀ ਟੀਮ ਨੂੰ ਵਧਾਈ ਦਿੱਤੀ ਨਾਇਡੂ ਨੇ ਟਵੀਟ ‘ਚ ਕਿਹਾ ਕਿ ਵਿਦੇਸ਼ ਮੰਤਰੀ ਸ੍ਰੀਮਤੀ ਸਵਰਾਜ ਤੇ ਉਨ੍ਹਾਂ ਦੀ ਟੀਮ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਭਾਰਤ ਦੇ 193 ‘ਚੋਂ ਸਭ ਤੋਂ ਵੱਧ 188 ਵੋਟਾਂ ਹਾਸਲ ਕਰਕੇ ਮੈਂਬਰ ਚੁਣੇ ਜਾਣ ‘ਤੇ ਵਧਾਈ ਸ੍ਰੀਮਤੀ ਸਵਰਾਜ ਨੇ ਵੀ ਆਪਣੇ ਟਵੀਟ ‘ਚ ਕਿਹਾ ਕਿ ਉਨ੍ਹਾਂ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ  ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਹੁਣ ਤੱਕ ਸਭ ਤੋਂ ਵੱਧ ਵੋਟਾਂ ਨਾਲ ਮੈਂਬਰ ਚੁਣਿਆ ਗਿਆ ਹੈ ਭਾਰਤ ਨੂੰ 193 ਦੇਸ਼ਾਂ ‘ਚੋਂ 188 ਦੇਸ਼ਾਂ ਦੀਆਂ ਵੋਟਾਂ ਹਾਸਲ ਹੋਈਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।