ਓਡੀਸ਼ਾ : ਗੁਫ਼ਾ ਵਰਗੀ ਥਾਂ ‘ਚ ਲਈ ਸੀ ਲੋਕਾਂ ਨੇ ਜਗ੍ਹਾ
ਏਜੰਸੀ, ਭੁਵਨੇਸ਼ਵਰ
ਓਡੀਸ਼ਾ ਦੇ ਗਜਪਤੀ ਜ਼ਿਲ੍ਹੇੇ ‘ਚ ਤਿਤਲੀ ਤੂਫ਼ਾਨ ਤੋਂ ਬਾਅਦ ਪਏ ਭਾਰੀ ਮੀਂਹ ਕਾਰਨ ਧਰਤੀ ਖਿਸਕਣ ਨਾਲ ਘਟ ਤੋਂ ਘੱਟ 12 ਵਿਅਕਤੀਆਂ ਦੀ ਮੌਤ ਦੀ ਸੰਭਾਵਨਾ ਹੈ ਤੇ ਜਦੋਂਕਿ ਚਾਰ ਜਣੇ ਲਾਪਤਾ ਹਨ। ਇਹ ਜਾਣਕਾਰੀ ਵਿਸ਼ੇਸ਼ ਰਾਹਤ ਕਮਿਸ਼ਨਰ ਬੀ. ਪੀ. ਸੇਠੀ ਨੇ ਅੱਜ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ੁੱਕਰਵਾਰ ਸ਼ਾਮ ਭਾਰੀ ਮੀਂਹ ਤੇਂ ਬਾਅਦ ਕੁਝ ਪਿੰਡ ਵਾਸੀ ਇੱਕ ਗੁਫਾਨੁਮਾ ਥਾਂ ‘ਚ ਸ਼ਰਨ ਲਈ ਬੈਠੇ ਸਨ। ਸੇਠੀ ਨੇ ਦੱਸਿਆ, ‘ਗਜਪਤੀ ਜ਼ਿਲ੍ਹੇ ਦੇ ਰਾਏਗਡਾ ਪ੍ਰਖੰਡ ਤਹਿਤ ਬਰਘਾਰਾ ਪਿੰਡ ‘ਚ ਭਾਰੀ ਮੀਂਹ ਤੇ ਧਰਤੀ ਖਿਸਕਣ ਕਾਰਨ ਕਰੀਬ 12 ਵਿਅਕਤੀਆਂ ਦੇ ਮਰਨ ਦੀ ਖਬਰ ਹੈ।
ਉਨ੍ਹਾਂ ਦੱਸਿਆ ਕਿ ਚਾਰ ਜਣੇ ਲਾਪਤਾ ਹਨ ਤੇ ਉਨ੍ਹਾਂ ਦੇ ਮਲਬੇ ‘ਚ ਦੱਬੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਗਜਪਤੀ ਜ਼ਿਲ੍ਹਾ ਦੇ ਜ਼ਿਲ੍ਹਾ ਅਧਿਕਾਰੀ ਨੂੰ ਘਟਨਾ ਸਥਾਨ ‘ਤੇ ਜਾਣ ਤੇ ਸਥਿਤੀ ਦਾ ਜਾਇਜ਼ਾ ਲੈ ਕੇ ਵਿਸਥਾਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸੇਠੀ ਨੇ ਦੱਸਿਆ ਕਿ ਰਿਪੋਰਟ ਮਿਲਣ ਤੋਂ ਬਾਅਦ ਸਰਕਾਰੀ ਤਜਵੀਜ਼ਾਂ ਦੇ ਅਨੁਸਾਰ ਪ੍ਰਭਾਵਿਤ ਵਿਅਕਤੀਆਂ ਨੂੰ
ਤੂਫ਼ਾਨ ਤੋਂ ਬਾਅਦ ਧਰਤੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਮੀਂਹ ਨਾਲ ਪ੍ਰਭਾਵਿਤ ਇਲਾਕੇ ‘ਚ ਕੌਮੀ ਆਫਤਾ ਸੰਕਟ ਬਲ (ਐਨਡੀਆਰਐਫ) ਦੇ ਕਰਮੀਆਂ ਸਮੇਤ ਇੱਕ ਬਚਾਅ ਟੀਮ ਨੂੰ ਭੇਜਿਆ ਗਿਆ ਹੈ। ਪਾਲਸਾ ਦੇ ਨਜ਼ਦੀਕ ਗੋਪਾਲਪੁਰ ਦੇ ਦੱਖਣੀ-ਪੱਛਮ ‘ਚ ਬੁੱਧਵਾਰ ਨੂੰ ਚੱਕਰਵਾਤ ਕਾਰਨ ਧਰਤੀ ਖਿਸਕ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।