ਵੈਸਟਇੰਡੀ਼ਜ਼ (311 ਦੌੜਾਂ) ਦੇ ਮੁਕਾਬਲੇ ਭਾਰਤ 4 ਵਿਕਟਾਂ ਂਤੇ 308
ਤੀਸਰੇ ਦਿਨ ਨਿੱਤਰੇਗਾ ਭਾਰਤ ਵੱਡੇ ਵਾਧੇ ਲਈ
ਏਜੰਸੀ
ਹੈਦਰਾਬਾਦ, 13 ਅਕਤੂਬਰ
ਭਾਰਤੀ ਕ੍ਰਿਕਟ ਟੀਮ ਨੇ ਦੂਸਰੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਵੈਸਟਇੰਡੀਜ਼ ਦੀ ਪਹਿਲੀ ਪਾਰੀ 311 ‘ਤੇ ਸਮੇਟਣ ਤੋਂ ਬਾਅਦ ਆਪਣੇ ਤਿੰਨ ਬੱਲੇਬਾਜ਼ਾਂ ਪ੍ਰਿਥਵੀ ਸ਼ਾੱ, ਰਿਸ਼ਭ ਪੰਤ ਅਤੇ ਅਜਿੰਕੇ ਰਹਾਣੇ ਦੇ ਅਰਧ ਸੈਂਕੜਿਆਂ ਦੀ ਬਦੌਲਤ ਦਿਨ ਦੀ ਖੇਡ ਸਮਾਪਤੀ ਤੱਕ 4 ਵਿਕਟਾਂ ‘ਤੇ 308 ਦੌੜਾਂ ਬਣਾ ਲਈਆਂ
ਮੇਜ਼ਬਾਨ ਟੀਮ ਮਹਿਮਾਨਾਂ ਤੋਂ ਸਿਰਫ਼ 3 ਦੌੜਾਂ ਪਿੱਛੇ ਹੈ ਤੀਸਰੇ ਦਿਨ ਭਾਰਤੀ ਟੀਮ ਮਜ਼ਬੂਤ ਵਾਧੇ ਦੀ ਕੋਸ਼ਿਸ਼ ਕਰੇਗੀ
ਇਸ ਤੋਂ ਪਹਿਲਾਂ ਰਾਜਕੋਟ ਟੈਸਟ ‘ਚ ਪਾਰੀ ਅਤੇ 272 ਦੌੜਾਂ ਨਾਲ ਭਾਰਤ ਹੱਥੋਂ ਆਪਣੀ ਸਭ ਤੋਂ ਵੱਡੀ ਹਾਰ ਝੱਲਣ ਵਾਲੀ ਵੈਸਟਇੰਡੀਜ਼ ਦੀ ਟੀਮ ਇਸ ਵਾਰ ਕਾਫ਼ੀ ਆਤਮਵਿਸ਼ਵਾਸ ਨਾਲ ਖੇਡਦੀ ਨਜ਼ਰ ਆਈ ਅਤੇ ਨੰਬਰ ਇੱਕ ਟੀਮ ਨੂੰ ਦੂਸਰੇ ਦਿਨ ਦੀ ਖੇਡ ‘ਚ ਚੰਗੀ ਚੁਣੌਤੀ ਦਿੱਤੀ ਅਤੇ ਬੱਲੇਬਾਜ਼ਾਂ ਰੋਸਟਨ ਚੇਜ਼ ਅਤੇ ਕਪਤਾਨ ਜੇਸਨ ਹੋਲਡਰ ਦੀਆਂ ਪਾਰੀਆਂ ਨਾਲ ਪਹਿਲੀ ਪਾਰੀ ‘ਚ ਸਕੋਰ 311 ਤੱਕ ਪਹੁੰਚਾਇਆ
ਵੈਸਟਇੰਡੀਜ਼ ਨੇ ਪਾਰੀ ਦੀ ਸ਼ੁਰੂਆਤ ਕੱਲ ਦੇ 7 ਵਿਕਟਾਂ ‘ਤੇ 297 ‘ਤੇ ਕੀਤੀ ਬੱਲੇਬਾਜ਼ ਚੇਜ਼ (ਨਾਬਾਦ 98) ਅਤੇ ਦੇਵੇਂਦਰ ਬਿਸ਼ੂ (2) ਨੇ ਪਾਰੀਆਂ ਨੂੰ ਅੱਗੇ ਵਧਾਇਆ ਬਿਸ਼ੂ ਕੱਲ ਦੇ ਸਕੋਰ ‘ਤੇ ਹੀ ਉਮੇਸ਼ ਦਾ ਸ਼ਿਕਾਰ ਬਣੇ ਜਦੋਂਕਿ ਵਿੰਡੀਜ਼ ਲਈ ਦੂਸਰੇ ਮੈਚ ‘ਚ ਵਾਪਸੀ ਕਰਨ ਵਾਲੇ ਚੇਜ਼ ਨੇ ਆਪਣਾ ਸੈਂਕੜਾ ਪੂਰਾ ਕੀਤਾ ਵੈਸਟਇੰਡੀਜ਼ ਦੀਆਂ ਦੂਜੇ ਦਿਨ ਦੀਆਂ ਤਿੰਨੇ ਵਿਕਟਾਂ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਦਿਆਂ ਉਮੇਸ਼ ਨੇ ਲਈਆਂ ਉਮੇਸ਼ ਨੇ 102ਵੇਂ ਓਵਰ ਦੀ ਤੀਸਰੀ ਅਤੇ ਚੌਥੀ ਗੇਂਦ ‘ਤੇ ਲਗਾਤਾਰ ਦੋ ਵਿਕਟਾਂ ਲੈ ਕੇ ਵੈਸਟਇੰਡੀਜ਼ ਦੀ ਪਾਰੀ ਨੂੰ ਸਮੇਟਿਆ
ਇਸ ਤੋਂ ਬਾਅਦ ਭਾਰਤ ਨੇ ਲੰਚ ਤੱਕ ਪਹਿਲੀ ਪਾਰੀ ‘ਚ ਇੱਕ ਵਿਕਟ ਦੇ ਨੁਕਸਾਨ ‘ਤੇ 80 ਦੌੜਾਂ ਬਣਾਈਆਂ ਰਾਜਕੋਟ ‘ਚ ਆਪਣੇ ਪਹਿਲੇ ਹੀ ਟੈਸਟ ‘ਚ ਸੈਂਕੜਾ ਬਣਾਉਣ ਵਾਲੇ ਪ੍ਰਿਥਵੀ ਸ਼ਾੱ ਨੇ ਇੱਕ ਵਾਰ ਫਿਰ 70 ਦੌੜਾਂ ਦੀ ਜ਼ਬਰਦਸਤ ਪਾਰੀ ਖੇਡਦਿਆਂ 39 ਗੇਂਦਾਂ ‘ਚ 8 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ
ਰਹਾਣੇ-ਪੰਤ ਦੀ ਨਾਬਾਦ 146 ਦੌੜਾਂ ਦੀ ਭਾਈਵਾਲੀ
ਲੰਚ ਤੋਂ ਪਹਿਲਾਂ ਭਾਰਤ ਦੀ ਇੱਕੋ ਇੱਕ ਵਿਕਟ ਓਪਨਰ ਲੋਕੇਸ਼ ਰਾਹੁਲ ਦੇ ਤੌਰ ‘ਤੇ ਡਿੱਗੀ ਜਿਸਦੀ ਖ਼ਰਾਬ ਲੈਅ ਦਾ ਸਿਲਸਿਲਾ ਦੂਸਰੇ ਮੈਚ ‘ਚ ਵੀ ਜਾਰੀ ਰਿਹਾ ਹਾਲਾਂਕਿ ਫਿਰ ਲੰਚ ਤੱਕ ਪ੍ਰਿਥਵੀ ਅਤੇ ਪੁਜਾਰਾ ਨੇ ਭਾਰਤ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਪੰਤ ਨੇ 50 ਦੌੜਾਂ 69 ਗੇਂਦਾਂ ‘ਚ ਜਦੋਂਕਿ ਰਹਾਣੇ ਨੇ 122 ਦੌੜਾਂ ‘ਚ ਪੂਰੀਆਂ ਕੀਤਆਂ ਸਨ ਲੰਚ ਬਾਅਦ ਪੁਜਾਰਾ ਦੇ ਛੇਤੀ ਹੀ ਆਊਟ ਹੋਣ ‘ਤੇ ਕਪਤਾਨ ਵਿਰਾਟ ਨੇ ਪਾਰੀ ਨੂੰ ਸੰਭਾਲਦੇ ਹੋਏ ਉਪਕਪਤਾਨ ਰਹਾਣੇ ਨਾਲ ਚੌਥੀ ਵਿਕਟ ਲਈ 60 ਦੌੜਾਂ ਦੀ ਉਪਯੋਗੀ ਭਾਈਵਾਲੀ ਕੀਤੀ ਵਿਰਾਟ ਦੇ ਆਊਟ ਹੋਣ ਤੋਂ ਬਾਅਦ ਰਹਾਣੇ ਨੇ ਫਿਰ ਪੰਤ ਨਾਲ 146 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਅਤੇ ਦਿਨ ਦੀ ਸਮਾਪਤੀ ਤੱਕ ਭਾਰਤ ਦੀ ਸਥਿਤੀ ਸੰਭਾਲ ਲਈ
ਪ੍ਰਿਥਵੀ ਨੇ ਕੀਤੀ ਸਹਿਵਾਗ ਦੀ ਬਰਾਬਰੀ
ਭਾਰਤ-ਵੈਸਟਇੰਡੀਜ਼ ਦਰਮਿਆਨ ਚੱਲ ਰਹੇ ਦੂਸਰੇ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਭਾਰਤੀ ਓਪਨਰ ਪ੍ਰਿਥਵੀ ਸ਼ਾੱ ਨੇ ਟੈਸਟ ਪਾਰੀ ਦੇ ਪਹਿਲੇ ਹੀ ਓਵਰ ‘ਚ ਛੱਕਾ ਮਾਰੂ ਕੇ 10 ਸਾਲ ਪਹਿਲਾਂ ਭਾਰਤੀ ਓਪਨਰ ਵਰਿੰਦਰ ਸਹਿਵਾਗ ਵੱਲੋਂ ਅਹਿਮਦਾਬਾਦ ਵਿਖੇ 2008’ਚ ਦੱਖਣੀ ਅਫ਼ਰੀਕਾ ਵਿਰੁੱਧ ਬਣਾਏ ਰਿਕਾਰਡ ਦੀ ਬਰਾਬਰੀ ਕਰ ਲਈ ਪ੍ਰਿਥਵੀ ਨੇ ਭਾਰਤੀ ਪਾਰੀ ਦੇ ਪਹਿਲੇ ਹੀ ਓਵਰ ‘ਚ ਤੇਜ਼ ਗੇਂਦਬਾਜ਼ ਗੈਬ੍ਰਿਅਲ ਦੀ ਪੰਜਵੀਂ ਗੇਂਦ ‘ਤੇ ਛੱਕਾ ਜੜ ਕੇ ਇਹ ਰਿਕਾਰਡ ਬਣਾਇਆ ਆਪਣੀ 70 ਦੌੜਾਂ ਦੀ ਪਾਰੀ ‘ਚ ਸ਼ਾੱ ਨੇ ਸਿਰਫ਼ 42 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।