‘ਮੀ ਟੂ’ ‘ਚ ਫਸੇ ਬੀਸੀਸੀਆਈ ਸੀਈਓ ਜੌਹਰੀ

ਨੌਕਰੀ ਲਈ ਪਰੇਸ਼ਾਨ ਕਰਨ ਦਾ ਦੋਸ਼

ਨਵੀਂ ਦਿੱਲੀ, 13 ਅਕਤੂਬਰ

 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਵੀ ‘ਮੀ ਟੂ’ ਮੁਹਿੰਮ ਦੀ ਚਪੇਟ ‘ਚ ਆ ਗਏ ਹਨ ਅਤੇ ਟਵਿੱਟਰ ‘ਤੇ ਇੱਕ ਮਹਿਲਾ ਨੇ ਉਹਨਾਂ ਨੂੰ ਨੌਕਰੀ ਲਈ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ
ਬੀਸੀਸੀਆਈ ‘ਚ ਅਪਰੈਲ 2016 ਤੋਂ ਸੀਈਓ ਦੀ ਭੂਮਿਕਾ ਨਿਭਾ ਰਹੇ ਜੌਹਰੀ ਦੇ ਨਾਂਅ ਦਾ ਜ਼ਿਕਰ ਟਵਿਟਰ ‘ਤੇ ਲੇਖਿਕਾ ਹਰਨਿਧ ਕੌਰ ਨੇ ਕੀਤਾ ਹੈ ਜਿੰਨ੍ਹ੍ਰਾਂ ਪੀੜਤ ਮਹਿਲਾ ਦੀ ਆਪਬੀਤੀ ਨੂੰ ਆਪਣੇ ਸੋਸ਼ਲ ਨੈਟਵਰਕਿੰਗ ਅਕਾਉਂਟ ‘ਤੇ ਸਾਂਝਾ ਕੀਤਾ ਹੈ ਲੇਖਿਕਾ ਨੇ ਦੱਸਿਆ ਕਿ ਜੌਹਰੀ ਓਦੋਂ ਡਿਸਕਵਰੀ ਚੈਨਲ ਦੇ ਸਾਬਕਾ ਅਧਿਕਾਰੀ ਸਨ ਅਤੇ ਪੀੜਤਾ ਵੱਲੋਂ ਜੌਹਰੀ ‘ਤੇ ਨੌਕਰੀ ਦੇ ਬਹਾਨੇ ਫਾਇਦਾ ਉਠਾਉਣ ਦਾ ਦੋਸ਼ ਲਾਇਆ ਹੈ

 

ਹਰਿਨਿਧ ਨੇ ਲਿਖਿਆ ਕਿ ਮੀਡੀਆ ‘ਚ ਕਈ ਆਲ੍ਹਾ ਅਧਿਕਾਰਾਂ ਦੇ ਨਾਂਅ ਦੇ ਈਮੇਲ ਭੇਜੇ ਗਏ ਹਨ, ਪੀੜਤਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਾਰਿਆਂ ਦੇ ਨਾਂਵਾਂ ਦਾ ਖੁਲਾਸਾ ਨਾ ਕਰੋ, ਰਾਹੁਲ ਜੌਹਰੀ ਤੁਹਾਡਾ ਸਮਾਂ ਪੂਰਾ ਹੋ ਗਿਆ ਹੈ ਜੌਹਰੀ ਬੀਸੀਸੀਆਈ ਤੋਂ ਪਹਿਲਾਂ ਡਿਸਕਵਰੀ ਨੈਟਵਰਕ ਏਸ਼ੀਆ ਪੈਸਿਫਿਕ ਦੇ ਕਾਰਜਕਾਰੀ ਮਹਾਪ੍ਰਬੰਧਕ ਰਹੇ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।