ਮਾਮਲਾ ਉੱਤਰ ਭਾਰਤੀਆਂ ‘ਤੇ ਹੋ ਰਹੇ ਹਿੰਸਕ ਹਮਲਿਆਂ ਦਾ
ਕਿਹਾ ਗੁਜਰਾਤ ਦੇ ਦੂਜੇ ਹਿੱਸਿਆਂ ‘ਚ ਵੀ ਗੈਰ-ਗੁਜਰਾਤੀਆਂ ‘ਤੇ ਵੀ ਹਮਲੇ ਸ਼ੁਰੂ
ਨਵੀਂ ਦਿੱਲੀ
ਕਾਂਗਰਸ ਨੇ ਗੁਜਰਾਤ ‘ਚ ਉੱਤਰ ਭਾਰਤੀ ਕਾਮਿਆਂ ‘ਤੇ ਹੋ ਰਹੇ ਹਮਲਿਆਂ ਨੂੰ ਮੰਦਭਾਗਾ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੂੰ ‘ਰਾਜ ਧਰਮ’ ਦੀ ਪਾਲਣਾ ਕਰਨ ਅਤੇ 24 ਘੰਟਿਆਂ ਅੰਦਰ ਸੂਬੇ ‘ਚ ਆਮ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ ਹੈ ਕਾਂਗਰਸ ਬੁਲਾਰੇ ਮਨੀਸ਼ ਤਿਵਾੜੀ ਨੇ ਅੱਜ ਇੱਥੇ ਪਾਰਟੀ ਦਫ਼ਤਰ ‘ਚ ਕਾਨਫਰੰਸ ‘ਚ ਕਿਹਾ ਕਿ ਸਮੁੱਚੇ ਗੁਜਰਾਤ ‘ਚ ਦਮਨ ਅਤੇ ਦਹਿਸ਼ਤ ਦਾ ਮਾਹੌਲ ਹੈ ਅਤੇ ਲਗਾਤਾਰ ਉੱਤਰ ਭਾਰਤੀ ਪ੍ਰਵਾਸੀ ਕਾਮਿਆਂ ‘ਤੇ ਹਮਲੇ ਹੋ ਰਹੇ ਹਨ ਹਿੰਸਾ ਦੀਆਂ ਇਹ ਘਟਨਾਵਾਂ ਹੁਣ ਪੂਰੇ ਗੁਜਰਾਤ ‘ਚ ਫੈਲ ਗਈਆਂ ਹਨ ਗੁਜਰਾਤ ਦਾ ਮੱਧ ਹਿੱਸਾ ਵੀ ਹੁਣ ਇਸ ਦੀ ਲਪੇਟ ‘ਚ ਆ ਗਿਆ ਹੈ ਅਤੇ ਆਣੰਦ ਅਤੇ ਅਹਿਮਦਾਬਾਦ ਜਿਹੇ ਸ਼ਹਿਰਾਂ ‘ਚ ਵੀ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਵੱਡੀ ਗਿਣਤੀ ‘ਚ ਲੋਕ ਆਪਣੀ ਰੋਜ਼ੀ-ਰੋਟੀ ਛੱਡ ਕੇ ਉੱਥੋਂ ਪਰਤ ਰਹੇ ਹਨ ਸ੍ਰੀ ਤਿਵਾੜੀ ਨੇ ਗੁਜਰਾਤ ਦੀ ਸਥਿਤੀ ਸਬੰਧੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਬਿਆਨ ‘ਤੇ ਵੀ ਹੈਰਾਨੀ ਪ੍ਰਗਟਾਈ ਅਤੇ ਕਿਹਾ ਕਿ ਇੱਕ ਖਬਰ ਅਨੁਸਾਰ ਯੋਗੀ ਅਦਿੱਤਿਆਨਾਥ ਨੇ ਕਿਹਾ ਹੈ ਕਿ ਉਨ੍ਹਾਂ ਦੀ ਗੁਜਰਾਤ ਦੇ ਮੁੱਖ ਮੰਤਰੀ ਨਾਲ ਗੱਲਬਾਤ ਹੋਈ ਹੈ ਅਤੇ ਉਨ੍ਹਾਂੰ ਨੇ ਸੂਚਿਤ ਕੀਤਾ ਹੈ ਕਿ ਦੋ-ਤਿੰਨ ਦਿਨਾਂ ਤੋਂ ਸੂਬੇ ‘ਚ ਕੋਈ ਹਿੰਸਾ ਨਹੀਂ ਹੋਈ ਹੈ ਬੁਲਾਰੇ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਜਿਸ ਸੂਬੇ ਦੇ ਲੋਕਾਂ ‘ਤੇ ਹਮਲੇ ਹੋ ਰਹੇ ਹਨ ਉੱਥੋਂ ਦੇ ਮੁੱਖ ਮੰਤਰੀ ਗੁਜਰਾਤ ਸਰਕਾਰ ਨੂੰ ਕਲੀਨ ਚਿੱਟ ਦੇ ਰਹੇ ਹਨ ਬੁਲਾਰੇ ਨੇ ਸੂਬਾ ਸਰਕਾਰ ‘ਤੇ ਹਿੰਸਾ ਰੋਕਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਅਜਿਹਾ ਲੱਗਾ ਹੈ ਕਿ ਸੂਬਾ ਪ੍ਰਸ਼ਾਸਨ ਉਥੇ ਹਿੰਸਾ ਰੋਕਣ ਹੀ ਨਹੀਂ ਚਾਹੁੰਦਾ ਹੈ ਉਨ੍ਹਾਂ ਨੇ ਅਪੀਲ ਕੀਤੀ ਕਿ ਸੂਬੇ ‘ਚ ਹਿੰਸਾ ਰੋਕੀ ਜਾਣੀ ਚਾਹੀਦੀ ਹੈ ਅਤੇ ਧਰੁਵੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਜੇਕਰ ਇਸ ਨੂੰ ਸਮਾਂ ਰਹਿੰਦਿਆਂ ਰੋਕਿਆ ਨਹੀਂ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।