ਮੌਸਮ ਅਨੁਸਾਰ ਨਿਯਮ ਬਦਲਣ ਂਤੇ ਸੋਚਣ ਦੀ ਲੋੜ
ਰਾਜਕੋਟ, 6 ਅਕਤੂਬਰ
ਆਈਸੀਸੀ ਦੇ 30 ਸਤੰਬਰ ਤੋਂ ਜਾਰੀ ਨਵੇਂ ਨਿਯਮਾਂ ਅਨੁਸਾਰ ਵਾੱਟਰ ਬ੍ਰੇਕ ਦੀ ਮਨਜ਼ੂਰੀ ਸਿਰਫ਼ ਵਿਕਟ ਦੇ ਡਿੱਗਣ ਅਤੇ ਨਿਰਧਾਰਤ ਓਵਰਾਂ ਦੇ ਸਮਾਪਤੀ ‘ਤੇ ਹੋਵੇਗੀ ਤੇ ਗੈਰ ਨਿਰਧਾਰਤ ਵਾੱਟਰ ਬ੍ਰੇਕ ਦਾ ਫੈਸਲਾ ਅੰਪਾਇਰ ਕੋਲ ਹੋਵੇਗਾ
ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਦੇ ਨਵੇਂ ਵਾਟਰ ਬ੍ਰੇਕ ਨਿਯਮ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਰਾਸ ਨਹੀਂ ਆਏ ਹਨ ਅਤੇ ਉਹ ਚਾਹੁੰਦੇ ਹਨ ਕਿ ਸੰਸਥਾ ਇਸਨੂੰ ਵੱਖਰੇ ਨਜ਼ਰੀਏ ਨਾਲ ਦੇਖੇ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਪਹਿਲਾ ਟੈਸਟ ਖ਼ਤਮ ਹੋਣ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਮੈਚ ਅਧਿਕਾਰੀ ਟੈਸਟ ਮੈਚਾਂ ‘ਚ ਗੈਰ ਨਿਰਧਾਰਤ ਵਾੱਟਰ ਬ੍ਰੇਕ ‘ਤੇ ਕੋਈ ਫੈਸਲਾ ਕਰਦੇ ਸਮੇਂ ਗਰਮੀ ਜਿਹੇ ਤੱਥਾਂ ਨੂੰ ਧਿਆਨ ‘ਚ ਰੱਖਣ ਰਾਜਕੋਟ ਟੈਸਟ ਦੇ ਤਿੰਨੇ ਦਿਨ ਪਾਰਾ 40 ਡਿਗਰੀ ਦੇ ਕਰੀਬ ਰਿਹਾ ਅਤੇ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਡ੍ਰਿੰਕਸ ਬ੍ਰੇਕ ਲਈ ਅੰਪਾਇਰ ਵੱਲ ਦੇਖਣਾ ਪਿਆ ਹਾਲਾਂਕਿ ਇਸ ਨਿਯਮ ਕਾਰਨ ਓਵਰ ਰੇਟ ‘ਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਭਾਰਤ ਨੇ ਦੂਸਰੇ ਅਤੇ ਤੀਸਰੇ ਦਿਨ ਦੀ ਖੇਡ ‘ਚ 17 ਓਵਰ ਪ੍ਰਤੀ ਘੰਟਾ ਸੁੱਟੇ
ਵਿਰਾਟ ਨੇ ਮੈਚ ਤੋਂ ਬਾਅਦ ਪਾਣੀ ਪੀਣ ਦੀ ਰੋਕ ‘ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੇ ਨਿਯਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਹਾਲਾਤਾਂ ਨੂੰ ਦੇਖਣਾ ਚਾਹੀਦਾ ਹੈ ਖਿਡਾਰੀ ਜੇਕਰ ਗਰਮੀ ਤੋਂ ਪਰੇਸ਼ਾਨ ਹੋਣ ਤਾਂ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਲਈ ਵਾਰ ਵਾਰ ਅੰਪਾਇਰ ਤੋਂ ਮਨਜ਼ੂਰੀ ਮੰਗਣਾ ਖਿਡਾਰੀਆਂ ਲਈ ਪਰੇਸ਼ਾਨੀ ਦਾ ਸਬੱਬ ਬਣੇਗਾ ਵਿਰਾਟ ਨੇ ਕਿਹਾ ਕਿ ਖਿਡਾਰੀਆਂ ਨੂੰ ਅਜਿਹੇ ਨਿਯਮਾਂ ਕਾਰਨ ਮੈਚ ‘ਚ ਸੰਘਰਸ਼ ਕਰਨਾ ਪਿਆ ਬੱਲੇਬਾਜ਼ੀ ਕਰਦੇ ਸਮੇਂ ਜਾਂ ਫੀਲਡਿੰਗ ਕਰਦੇ ਸਮੇਂ 40-50 ਮਿੰਟ ਤੱਕ ਪਾਣੀ ਨਾ ਪੀਣਾ ਖਿਡਾਰੀਆਂ ਨੂੰ ਪਰੇਸ਼ਾਨੀ ‘ਚ ਪਾ ਸਕਦਾ ਹੈ
ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਇਸ ਨਿਯਮ ਕਾਰਨ ਵਾਟਰ ਬ੍ਰੇਕ ਦੌਰਾਨ ਕੁਝ ਛੋਟੀਆਂ ਬੋਤਲਾਂ ਹੀ ਜੇਬ ‘ਚ ਪਾ ਲਈਆਂ ਸਨ ਗਰਮੀ ਦੇ ਕਾਰਨ ਭਾਰਤ ਨੇ ਇੱਕ ਵਾਧੂ ਬੱਲੇਬਾਜ਼ ਛੱਡ ਕੇ ਪੰਜਵਾਂ ਗੇਂਦਬਾਜ਼ ਖਿਡਾਇਆ ਵਿਰਾਟ ਨੇ ਕਿਹਾ ਕਿ ਗਰਮੀ ਜ਼ਿਆਦਾ ਸੀ ਅਤੇ ਚਾਰ ਗੇਂਦਬਾਜ਼ਾਂ ਨਾਲ ਖੇਡਣਾ ਮੁਸ਼ਕਲ ਸੀ ਕਿਉਂਕਿ ਅਜਿਹੇ ਹਾਲਾਤਾਂ ‘ਚ ਉਹਨਾਂ ਨੂੰ ਸੰਘਰਸ਼ ਕਰਨਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।