ਪੰਜ ਸੂਬਿਆਂ ‘ਚ ਵੋਟਾਂ ਦਾ ਐਲਾਨ

Announcement, Votes, Five, States

ਛੱਤੀਸਗੜ੍ਹ ‘ਚ 12 ਨਵੰਬਰ ਤੋਂ, ਮੱਧ ਪ੍ਰਦੇਸ਼ ‘ਚ 28 ਨਵੰਬਰ ਨੂੰ, ਰਾਜਸਥਾਨ ਤੇ ਤੇਲੰਗਾਨਾ ‘ਚ 7 ਦਸੰਬਰ ਨੂੰ

ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਪੈਣਗੀਆਂ ਵੋਟਾਂ

11 ਦਸੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ

ਏਜੰਸੀ, ਨਵੀਂ ਦਿੱਲੀ

ਚੋਣ ਕਮਿਸ਼ਨ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਅੱਜ ਐਲਾਨ ਕਰ ਦਿੱਤਾ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਦੋ ਗੇੜਾਂ ‘ਚ 12 ਤੇ 20 ਨਵੰਬਰ ਨੂੰ, ਮੱਧ ਪ੍ਰਦੇਸ਼ ਤੇ ਮਿਜ਼ੋਰਮ ‘ਚ ਇੱਕ ਗੇੜ ‘ਚ 28 ਨਵੰਬਰ ਨੂੰ ਤੇ ਰਾਜਸਥਾਨ ਤੇ ਤੇਲੰਗਾਨਾ ‘ਚ ਇੱਕ ਗੇੜ ‘ਚ 7 ਦਸੰਬਰ ਨੂੰ ਹੋਣਗੀਆਂ ਸਾਰੇ ਸੂਬਿਆਂ ‘ਚ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਇਹ ਐਲਾਨ ਕੀਤਾ ਇਸ ਦੇ ਨਾਲ ਹੀ ਪੰਜ ਸੂਬਿਆਂ ‘ਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ

 ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਚੋਣਾਂ ‘ਚ ਨਵੀਂ ਵੀ ਵੀ ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ ਸ੍ਰੀ ਰਾਵਤ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਇਲਾਕਿਆਂ ਦੀਆਂ 18 ਸੀਟਾਂ ਲਈ ਵੋਟਾਂ 12 ਨਵੰਬਰ ਨੂੰ ਤੇ ਬਾਕੀ 72 ਸੀਟਾਂ ਲਈ ਵੋਟਾਂ 20 ਨਵੰਬਰ ਨੂੰ ਪੈਣਗੀਆਂ ਸ੍ਰੀ ਰਾਵਤ ਨੇ ਦੱਸਿਆ ਕਿ ਮੱਧ ਪ੍ਰਦੇਸ਼ ‘ਚ ਸਾਰੀਆਂ 230 ਸੀਟਾਂ ਲਈ ਵੋਟਾਂ ਇੱਕ ਹੀ ਗੇੜ ‘ਚ 28 ਨਵੰਬਰ ਨੂੰ ਪਵਾਈਆਂ ਜਾਣਗੀਆਂ ਮਿਜ਼ੋਰਮ ਦੀਆਂ ਸਾਰੀਆਂ 50 ਸੀਟਾਂ ਲਈ ਵੀ ਇੱਕ ਹੀ ਗੇੜ ‘ਚ 28 ਨਵੰਬਰ ਨੂੰ ਹੀ ਵੋਟਾਂ ਪਾਈਆਂ ਜਾਣਗੀਆਂ

ਰਾਜਸਥਾਨ ਦੀ 200 ਮੈਂਬਰੀ ਵਿਧਾਨ ਸਭਾ ਲਈ ਵੋਟਾਂ 7 ਦਸੰਬਰ ਨੂੰ ਪਾਈਆਂ ਜਾਣਗੀਆਂ ਤੇਲੰਗਾਨਾ ‘ਚ ਵੀ ਇਸੇ ਦਿਨ ਸਾਰੀਆਂ 119 ਸੀਟਾਂ ਲਈ ਵੋਟਿੰਗ ਹੋਵੇਗੀ ਇਨ੍ਹਾਂ ਸਾਰੇ ਸੂਬਿਆਂ ‘ਚ ਗਿਣਤੀ 11 ਦਸੰਬਰ ਨੂੰ ਹੋਵੇਗੀ ਤੇਲੰਗਾਨਾ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਅਪਰੈਲ-ਮਈ ‘ਚ ਲੋਕ ਸਭਾ ਚੋਣਾਂ ਨਾਲ ਹੋਣਗੀਆਂ ਸਨ, ਪਰ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਮੰਤਰੀ ਮੰਡਲ ਨੇ ਬੀਤੀ 6 ਸਤੰਬਰ ਨੂੰ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਰਾਜਪਾਲ ਨੇ ਸਵੀਕਾਰ ਕਰ ਲਿਆ ਸੀ ਇਸ ਦੇ ਮੱਦੇਨਜ਼ਰ ਉੱਥੇ ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ

ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਦੀ ਸਮਾਂ ਬਦਲੀ ‘ਤੇ ਉੱਠੇ ਸਵਾਲ

ਕਮਿਸ਼ਨ ਨੇ ਅੱਜ ਸਾਢੇ 12 ਵਜੇ ਪ੍ਰੈੱਸ ਕਾਨਫਰੰਸ ਕੀਤੀ ਸੀ ਪਰ ਕੁਝ ਦੇਰ ਬਾਅਦ ਅਚਾਨਕ ਸੂਚਨਾ ਦਿੱਤੀ ਕਿ ਹੁਣ ਪ੍ਰੈੱਸ ਕਾਨਫਰੰਸ ਤਿੰਨ ਵਜੇ ਹੋਵੇਗੀ ਇਸ ਦਰਮਿਆਨ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰਕੇ ਇਸ ‘ਤੇ ਇਤਰਾਜ਼ਗੀ ਪ੍ਰਗਟਾਈ ਤੇ ਮੀਡੀਆ ‘ਚ ਇਹ ਕਿਆਸ ਅਰਾਈਆਂ ਸ਼ੁਰੂ ਹੋ ਗਈ ਕਿ ਕਮਿਸ਼ਨ ਨੇ ਸ੍ਰੀ ਮੋਦੀ ਦੀ ਇੱਕ ਵਜੇ ਰਾਜਸਥਾਨ ‘ਚ ਹੋਣ ਵਾਲੀ ਰੈਲੀ ਨੂੰ ਦੇਖਦਿਆਂ ਪ੍ਰੈੱਸ ਕਾਨਫਰੰਸ ਦਾ ਸਮਾਂ ਬਦਲ ਦਿੱਤਾ ਪਰ ਚੋਣ ਕਮਿਸ਼ਨਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ

ਪਾਰਟੀਆਂ ਦੀ ਮੌਜ਼ੂਦਾ ਸਥਿਤੀ

ਰਾਜਸਥਾਨ ਕੁੱਲ ਸੀਟਾਂ 200

ਪਾਰਟੀ   ਸੀਟਾਂ
ਭਾਜਪਾ    163
ਕਾਂਗਰਸ  21
ਹੋਰ         16

ਮੱਧ ਪ੍ਰਦੇਸ਼ ਕੁੱਲ ਸੀਟਾਂ 230

ਪਾਰਟੀ     ਸੀਟਾਂ
ਭਾਜਪਾ       166
ਕਾਂਗਰਸ     57
ਹੋਰ            7

ਤੇਲੰਗਾਨਾ ਕੁੱਲ ਸੀਟਾਂ 119

ਪਾਰਟੀ         ਸੀਟਾਂ
ਪੀਆਰਐਸ   90
ਕਾਂਗਰਸ        13
ਭਾਜਪਾ           5
ਹੋਰ               11

ਛੱਤੀਸਗੜ੍ਹ ਕੁੱਲ ਸੀਟਾਂ 90

ਪਾਰਟੀ        ਸੀਟਾਂ
ਭਾਜਪਾ          49
ਕਾਂਗਰਸ        39
ਹੋਰ                2

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।