ਮੈਸੀ ਨੇ ਮਮਤਾ ਨੂੰ ਭੇਜੀ 10 ਨੰਬਰ ਦੀ ਜਰਸੀ

ਕੋਲਕਾਤਾ, 6 ਅਕਤੂਬਰ

ਅਰਜਨਟੀਨਾ ਦੇ ਸਟਾਰ ਫੁਟਬਾਲਰ ਲਿਓਨਲ ਮੈਸੀ ਨੇ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੂੰ ਆਪਣੇ ਦਸਤਖ਼ਤ ਵਾਲੀ ਬਾਰਸੀਲੋਨਾ ਕਲੱਬ ਦੀ ਆਪਣੇ 10 ਨੰਬਰ ਦੀ ਜਰਸੀ ਭੇਂਟ ਕੀਤੀ ਹੈ ਜਿਸ ‘ਤੇ ‘ਦੀਦੀ 10’ ਲਿਖਿਆ ਹੋਇਆ ਹੈ
ਸਪੈਨਿਸ਼ ਕਲੱਬ ਐਫਸੀ ਬਾਰਸੀਲੋਨਾ ਦੇ ਲੀਜ਼ੇਂਡ ਖਿਡਾਰੀਆਂ ਨੇ ਪਿਛਲੇ ਸ਼ੁੱਕਰਵਾਰ ਨੂੰ ਕੋਲਕਾਤਾ ਦਾ ਦੌਰਾ ਕੀਤਾ ਸੀ ਜਿੱਥੇ ਉਹਨਾਂ ਮੋਹਨ ਬਾਗਾਨ ਦੇ ਲੀਜ਼ੇਂਡ ਖਿਡਾਰੀਆਂ ਨਾਲ ਪ੍ਰਦਰਸ਼ਨ ਮੈਚ ਖੇਡਿਆ ਸੀ ਇਸ ਮੈਚ ‘ਚ ਸਪੈਨਿਸ਼ ਕਲੱਬ 6-0 ਦੇ ਫ਼ਰਕ ਨਾਲ ਜੇਤੂ ਰਿਹਾ ਸੀ
ਹਾਲਾਂਕਿ ਮੈਸੀ ਨੇ ਕੋਲਕਾਤਾ ਦਾ ਦੌਰਾ ਨਹੀਂ ਕੀਤਾ ਸੀ ਪਰ ਉਹਨਾਂ ਆਪਣਾ ਖ਼ਾਸ ਤੋਹਫ਼ਾ ਜ਼ਰੂਰ ਬਾਰਸੀਲੋਨਾ ਦੇ ਲੀਜ਼ੈਂਡ ਖਿਡਾਰੀਆਂ ਦੇ ਨਾਲ ਭੇਜਿਆ ਇਸ ਜਰਸੀ ‘ਤੇ ਲਿਖਿਆ ਹੈ’ ਮੇਰੀ ਦੋਸਤ ਦੀਦੀ ਲਈ ਮੈਸੀ ਵੱਲੋਂ ਸ਼ੁਭਕਾਮਨਾਵਾਂ’ ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੂੰ ‘ਦੀਦੀ’ ਕਹਿ ਕੇ ਹੀ ਬੁਲਾਇਆ ਜਾਂਦਾ ਹੈ ਮੈਸੀ 2011 ‘ਚ ਕੋਲਕਾਤਾ ਦੌਰੇ ‘ਤੇ ਆਏ ਸਨ ਜਿੱਥੇ ਉਹਨਾਂ ਇੱਕ ਦੋਸਤਾਨਾ ਮੈਚ ਖੇਡਿਆ ਸੀ

ਮੈਸੀ ਬਣੇ ਚੈਂਪੀਅੰਜ਼ ਲੀਗ ਪਲੇਅਰ ਆਫ਼ ਦ ਵੀਕ

ਲੰਦਨ, 6 ਅਕਤੂਬਰ

ਯੂਰਪੀਅਨ ਫੁੱਟਬਾਲ ਸੰਘ (ਯੂਈਐਫਏ) ਨੇ ਬਾਰਸੀਲੋਨਾ ਦੇ ਸਟਾਰ ਲਿਓਨਲ ਮੈਸੀ ਨੂੰ ਚੈਂਪੀਅੰਜ਼ ਲੀਗ ਦੇ ਹਾਲੀਆ ਗੇੜ ਦੇ ਮੈਚਾਂ ‘ਚ ਪ੍ਰਦਰਸ਼ਨ ਦੇ ਆਧਾਰ ‘}ਤੇ ਪਲੇਅਰ ਆਫ਼ ਦ ਵੀਕ ਚੁਣਿਆ ਹੈ
ੂਮੈਸੀ ਨੇ ਵੇਂਬਲੇ ਸਟੇਡੀਅਮ ‘ਚ ਟੋਟੇਨਹੈਮ ਹਾੱਟਸਪਰ ਵਿਰੁੱਧ ਅਹਿਮ ਗੋਲ ਕੀਤਾ ਸੀ ਮੈਸੀ ਨੇ ਇਸ ਤੋਂ ਇਲਾਵਾ ਦੋ ਵਾਰ ਗੋਲਾਂ ‘ਚ ਮੱਦਦ ਵੀ ਕੀਤੀ ਸੀ ਅਤੇ ਵਿਰੋਧੀ ਟੀਮ ਦੀ ਪਿਛਲੀ ਕਤਾਰ ਲਈ ਲਗਾਤਾਰ ਮੈਚਾਂ ‘ਚ ਖ਼ਤਰਾ ਬਣੇ ਰਹੇ ਇਹ ਲਗਾਤਾਰ ਦੂਸਰੀ ਵਾਰ ਹੈ ਜਦੋਂ ਮੈਸੀ ਨੂੰ ਇਸ ਅਵਾਰਡ ਨਾਲ ਨਵਾਜਿਆ ਗਿਆ ਹੈ ਇਸ ਤੋਂ ਪਹਿਲਾਂ ਉਹਨਾਂ ਸ਼ੁਰੂਆਤੀ ਮੁਕਾਬਲਿਆਂ ‘ਚ ਪੀਐਸਵੀ ਵਿਰੁੱਧ ਮੈਚ ‘ਚ ਹੈਟ੍ਰਿਕ ਲਾਈ ਸੀ
ਮੈਸੀ ਨੇ ਚੈਂਪੀਅੰਜ਼ ਲੀਗ ਦੇ ਦੋ ਮੈਚਾਂ ‘ਚ ਹੁਣ ਤੱਕ ਪੰਜ ਗੋਲ ਕੀਤੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।