ਡੈਬਿਊ ਟੈਸਟ ਂਚ ਸੈਂਕੜਾਧਾਰੀ ਪ੍ਰਿਥਵੀ ਨੇ ਲਾਈ ਰਿਕਾਰਡਾਂ ਦੀ ਝੜੀ

ਪਹਿਲੇ ਮੈਚ ‘ਚ ਸੈਂਕੜਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਪਹਿਲੇ ਭਾਰਤੀ ਕ੍ਰਿਕਟਰ

 

ਰਾਜਕੋਟ, 4 ਅਕਤੂਬਰ

18 ਸਾਲ ਦੇ ਭਾਰਤੀ ਬੱਲੇਬਾਜ਼ ਪ੍ਰਿਥਵੀ ਸ਼ਾੱ ਨੇ ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਏ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਆਪਣੇ ਪਹਿਲੇ ਮੈਚ ‘ਚ 134 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ ਪ੍ਰਿਥਵੀ ਦੀ ਮੌਜ਼ੂਦਾ ਉਮਰ 18 ਸਾਲ 329 ਦਿਨ ਹੈ ਅਤੇ ਉਹ ਆਪਣੇ ਪਹਿਲੇ ਮੈਚ ‘ਚ ਸੈਂਕੜਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ

 

ਸਭ ਤੋਂ ਘੱਟ ਉਮਰ ‘ਚ ਟੈਸਟ ਡੈਬਿਊ ‘ਚ ਪਚਾਸਾ ਠੋਕਣ ਵਾਲੇ ਬੱਲੇਬਾਜ਼

ਮੁੰਬਈ ਦੇ ਬੱਲੇਬਾਜ਼ ਨੇ ਸੌਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ‘ਚ ਭਾਰਤੀ ਪਾਰੀ ‘ਚ ਓਪਨਿੰਗ ਕਰਦੇ ਹੋਏ 56 ਗੇਂਦਾਂ ‘ਚ ਆਪਣੀਆਂ 50 ਦੌੜਾਂ ਬਣਾ ਕੇ ਭਾਰਤ ਵੱਲੋਂ ਸਭ ਤੋਂ ਘੱਟ ਉਮਰ ‘ਚ ਟੈਸਟ ਡੈਬਿਊ ‘ਚ ਪਚਾਸਾ ਠੋਕਣ ਵਾਲੇ ਬੱਲੇਬਾਜ਼ ਬਣ ਗਏ ਇਸ ਤੋਂ ਪਹਿਲਾਂ ਅੱਬਾਸ ਅਲੀ ਬੇਗ ਨੇ 1959 ‘ਚ 20 ਸਾਲ ਦੀ ਉਮਰ ‘ਚ ਇੰਗਲੈਂਡ ਵਿਰੁੱਧ ਡੈਬਿਊ ਪਚਾਸਾ ਜੜਿਆ ਸੀ
10 ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਲਈ ਐਨੀ ਛੋਟੀ ਉਮਰ ‘ਚ ਕਿਸੇ ਖਿਡਾਰੀ ਨੇ ਟੈਸਟ ਮੈਚਾਂ ‘ਚ ਸ਼ੁਰੂਆਤ ਕੀਤੀ ਹੈ 2007 ‘ਚ ਤੇਜ਼  ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 18 ਸਾਲ 265 ਦਿਨ ਦੀ ਉਮਰ ‘ਚ ਬੰਗਲਾਦੇਸ਼ ਵਿਰੁੱਧ ਸ਼ੁਰੂਆਤ ਕੀਤੀ ਸੀ
ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਨਵੰਬਰ 2013 ‘ ਵੈਸਟਇੰਡੀਜ਼ ਵਿਰੁੱਧ ਕੋਲਕਾਤਾ ਦੇ ਈਡਨ ਗਾਰਡਨਜ਼ ‘ਚ ਆਪਣੇ ਪਹਿਲੇ ਹੀ ਟੈਸਟ ‘ਚ ਸੈਂਕੜੇ ਲਾਇਆ ਸੀ ਡੈਬਿਊ ਟੈਸਟ ‘ਚ ਸਭ ਤੋਂ ਘੱਟ ਗੇਂਦਾਂ ‘ਤੇ ਸੈਂਕੜਾ ਲਾਉਣ ਦੇ ਮਾਮਲੇ ‘ਚ ਸ਼ਾੱ ਤੀਸਰੇ ਨੰਬਰ ‘ਤੇ ਹਨ ਸ਼ਿਖਰ ਧਵਨ ਨੇ 85 ਗੇਂਦ, ਡਵੇਨ ਸਮਿੱਥ ਨੇ 93 ਗੇਂਦ ਅਤੇ ਸ਼ਾੱ ਨੇ 99 ਗੇਂਦ ‘ਤੇ ਡੈਬਿਊ ਟੈਸਟ ਸੈਂਕੜਾ ਜੜਿਆ ਟੈਸਟ ਡੈਬਿਊ ‘ਚ ਸੈਂਕੜਾ ਜੜਨ ਦੇ ਮਾਮਲੇ ‘ਚ ਸ਼ਾੱ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ ਵੀ ਬਣ ਗਏ ਹਨ

ਪ੍ਰਿਥਵੀ ਉਸ ਸਮੇਂ ਸੁਰਖ਼ੀਆਂ ‘ਚ ਆਏ ਸਨ ਜਦੋਂ ਉਹਨਾਂ 14 ਸਾਲ ਦੀ ਉਮਰ ‘ਚ 330 ਗੇਂਦਾਂ ‘ਚ 85 ਚੌਕੇ ਅਤੇ ਪੰਜ ਛੱਕੇ ਜੜਦਿਆਂ 546 ਦੌੜਾਂ ਬਣਾਈਆਂ ਸਨ

ਪ੍ਰਿਥਵੀ ਨੇ ਡੈਬਿਊ ਮੈਚਾਂ ‘ਚ ਇੰਝ ਪੂਰੀ ਕੀਤੀ ਸੈਂਕੜਿਆਂ ਦੀ ਹੈਟ੍ਰਿਕ

ਪ੍ਰਿਥਵੀ ਨੇ ਰਣਜੀ ਟਰਾਫ਼ੀ ਦੇ ਸੈਮੀਫਾਈਨਲ ‘ਚ (ਜਨਵਰੀ 2017) ਡੈਬਿਊ ਕੀਤਾ ਅਤੇ ਉਸ ਮੈਚ ‘ਚ ਸੈਂਕੜਾ ਲਾਇਆ ਸੀ
ਦਿਲੀਪ ਟਰਾਫ਼ੀ ‘ਚ ਉਹਨਾਂ ਡੈਬਿਊ (ਸਤੰਬਰ 2017) ਕੀਤਾ ਅਤੇ ਫਾਈਨਲ ‘ਚ ਸੈਂਕੜਾ ਲਾਇਆ

ਹੁਣ ਟੈਸਟ ਕ੍ਰਿਕਟ ‘ਚ ਡੈਬਿਊ ਕਰਦੇ ਹੋਏ ਸੈਂਕੜਿਆਂ ਦੀ ਡੈਬਿਊ ਹੈਟ੍ਰਿਕ ਪੂਰੀ ਕਰ ਲਈ

 

ਭਾਰਤੀ ਬੱਲੇਬਾਜ਼ ਸਭ ਤੋਂ ਘੱਟ ਉਮਰ ‘ਚ ਪਹਿਲਾ ਟੈਸਟ ਸੈਂਕੜਾ

ਖਿਡਾਰੀ                         ਬਨਾਮ       ਸਥਾਨ        ਸਾਲ       ਉਮਰ
ਸਚਿਨ ਤੇਂਦੁਲਕਰ ਬਨਾਮ  ਇੰਗਲੈਂਡ   ਮੈਨਚੇਸਟਰ  1990     17 ਸਾਲ 112 ਦਿਨ
ਪ੍ਰਿਥਵੀ ਸ਼ਾੱ               ਵੈਸਟਇੰਡੀਜ਼   ਰਾਜਕੋਟ     2018     18 ਸਾਲ 329 ਦਿਨ
ਕਪਿਲ ਦੇਵ                   ਵੈਸਟਇੰਡੀਜ਼   ਦਿੱਲੀ        1979     20 ਸਾਲ 21 ਦਿਨ
ਅੱਬਾਸ ਅਲੀ ਬੇਗ            ਇੰਗਲੈਂਡ     ਮੈਨਚੇਸਟਰ   1959     20 ਸਾਲ 131 ਦਿਨ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।