ਭਾਰਤ-ਵੈਸਟਇੰਡੀਜ਼ ਪਹਿਲੇ ਟੈਸਟ ਮੈਚ ‘ਚ ਭਾਰਤ ਨੇ ਟਾਸ ਜਿੱਤ ਚੁਣੀ ਬੱਲੇਬਾਜੀ
ਰਾਜਕੋਟ, ਏਜੰਸੀ।
ਵੈਸਟ ਇੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ‘ਚ ਅੱਜ ਪਹਿਲੇ ਦਿਨ ਭਾਰਤ ਨੇ ਪਹਿਲੇ ਹੀ ਓਵਰ ‘ਚ ਮਿਲੇ ਝਟਕੇ ਤੋਂ ਉਭਰਦਿਆਂ ਤੇਜ਼ ਸ਼ੁਰੂਆਤ ਕਰਦਿਆਂ 21 ਓਵਰਾਂ ‘ਚ 108 ਦੌੜਾਂ ਬਣਾ ਲਈਆਂ ਹਨ। ਅੱਜ ਪਹਿਲੇ ਟੈਸਟ ਦੇ ਪਹਿਲੇ ਦਿਨ ਟਾਸ ਜਿੱਤ ਕੇ ਬੱਲੇਬਾਜੀ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲੇ ਹੀ ਓਵਰ ‘ਚ ਲੋਕੇਸ਼ ਰਾਹੁਲ ਦੀ ਵਿਕਟ ਗਵਾਉਣੀ ਪਈ। ਇਸ ਮੌਕੇ ਭਾਰਤ ਦਾ ਸਕੋਰ ਤਿੰਨ ਦੌੜਾਂ ਸੀ। ਇਸ ਤੋਂ ਬਾਅਦ ਪਹਿਲਾ ਟੈਸਟ ਖੇਡ ਰਹੇ ਓਪਨਰ ਪ੍ਰਿਥਵੀ ਸ਼ਾਅ ਨੇ ਚਤੇਸ਼ਵਰ ਪੁਜਾਰਾ ਨਾਲ ਮਿਲ ਕੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ ਤੇ ਭਾਰਤ ਨੇ 20 ਓਵਰਾਂ ‘ਚ 100 ਦੌੜਾਂ ਪੂਰੀਆਂ ਕੀਤੀਆਂ। ਪਹਿਲਾ ਟੈਸਟ ਖੇਡ ਰਹੇ ਪ੍ਰਿਥਵੀ ਸ਼ਾਹ ਨੇ ਤੇਜ਼ ਪਾਰੀ ਖੇਡਦਿਆਂ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ ਤੇ ਉਹ 62 ਦੌੜਾਂ ਜਦੋਂ ਕਿ ਚਤੇਸ਼ਵਰ ਪੁਜਾਰਾ 41 ਦੌੜਾਂ ‘ਤੇ ਖੇਡ ਰਹੇ ਸਨ ਤੇ ਭਾਰਤ ਦਾ 22 ਓਵਰਾਂ ‘ਚ ਸਕੋਰ 112 ਦੌੜਾਂ ਹੋ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।