ਕਿਸਾਨਾ ‘ਤੇ ਦਿੱਲੀ ਪੁਲਿਸ ਦਾ ਲਾਠੀਚਾਰਜ, ਆਂਸੂ ਗੈਸ ਦੇ ਗੋਲੇ ਦਾਗੇ

Police, Clashes, Farmers, Delhi, Border

ਨਵੀ ਦਿੱਲੀ, ਏਜੰਸੀ।

ਉੱਤਰ ਪ੍ਰਦੇਸ਼ ਦੇ ਗਾਜਿਆਬਾਦ ਦੀ ਸਰਹੱਦ ਤੋਂ ਦਿੱਲੀ ਆ ਰਹੇ ਕਿਸਾਨਾਂ ਨੂੰ ਇੱਧਰ ਉੱਧਰ ਕਰਨ ਲਈ ਪੁਲਿਸ ਨੇ ਅੱਜ ਲਾਠੀ ਚਾਰਜ ਅਤੇ ਆਂਸੂ ਗੈਸ ਦੇ ਗੋਲੇ ਛੱਡੇ ਜਿਸ ਵਿੱਚ ਕਈ ਕਿਸਾਨ ਜਖਮੀ ਹੋ ਗਏ। ਪੁਲਿਸ ਨੇ ਅੱਜ ਗਾਜਿਆਬਾਦ ਤੋਂ ਦਿੱਲੀ ਆਉਣ ਵਾਲੇ ਜਿਆਦਾਤਰ ਰਾਸਤਿਆਂ ਨੂੰ ਸੀਲ ਕਰ ਦਿੱਤਾ ਅਤੇ ਜਿੱਥੇ ਆਉਣ ਦੀ ਛੋਟ ਦਿੱਤੀ ਗਈ ਉਸ ਰਾਸਤਿਆਂ ‘ਤੇ ਚੌਕਸੀ ਵਰਤੀ ਜਾ ਰਹੀ ਹੈ। ਰਾਸ਼ਟਰੀ ਮਾਰਗ 24 ਤੋਂ ਆਵਾਜਾਈ ਪੂਰੀ ਤਰ੍ਹਾਂ ਬੰਦ ਕੀਤੀ ਗਈ ਹੈ।

ਇਸ ਕਾਰਨ ਆਨੰਦ ਵਿਹਾਰ ਤੋਂ ਦਿੱਲੀ ਦੇ ਵੱਖ-ਵੱਖ ਸਥਾਨਾਂ ਨੂੰ ਆਉਣ ਜਾਣ ਵਾਲੀ ਦਿੱਲੀ ਨਗਰ ਨਿਗਮ-ਡੀਟੀਸੀ ਦੀ ਬੱਸਾਂ ਨੂੰ ਵੀ ਇਸ ਮਾਰਗ ‘ਤੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਸੀਮਾਪੁਰੀ ਬਾਰਡਰ ‘ਚ ਵੀ ਪੁਲਿਸ ਦਾ ਸਖਤ ਪਹਿਰਾ ਹੈ ਜਿਸ ਕਾਰਨ ਉੱਥੇ ਵੀ ਜਾਮ ਲੱਗਿਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਸਾਨਾਂ ‘ਤੇ ਕੀਤੀ ਗਈ ਪੁਲਿਸ ਕਾਰਵਾਈ ਦੀ ਸਖਤ ਨਿੰਦਿਆ ਕਰਦੇ ਹੋਏ ਕਿਹਾ ਕਿ ਕਿਸਾਨ ਆਪਣੇ ਨਾਲ ਬੇਇਨਸ਼ਾਫੀ ਨਹੀਂ ਹੋਣ ਦੇਣਗੇ।

ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਆ ਰਹੇ ਸਨ ਪਰ ਉਨ੍ਹਾਂ ਨੂੰ ਜਬਰਦਸਤੀ ਰੋਗਿਆ ਗਿਆ ਅਤੇ ਕੁੱਟ ਮਾਰ ਕੀਤੀ ਗਈ। ਕਿਸਾਨ ਚੁੱਪ ਬੈਠਣ ਵਾਲੇ ਨਹੀਂ ਹਨ ਅਤੇ ਇਸ ਬਾਰੇ ‘ਚ ਮਿਲਕੇ ਗੱਲਬਾਤ ਕਰਾਂਗੇ ਤੇ ਅੱਗੇ ਦੀ ਰਾਣਨੀਤੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਕਿਸਾਨ ਕ੍ਰਾਂਤੀ ਯਾਤਰਾ ਤਹਿਤ ਸ਼ਾਤੀਪੂਰਵਕ ਪ੍ਰਦਰਸ਼ਨ ਕਰਦੇ ਹੋਏ ਦਿੱਲੀ ‘ਚ ਰਾਜਘਾਟ ‘ਤੇ ਆ ਰਹੇ ਸਨ। ਉਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤੀ ਦੀ ਜੈਅੰਤੀ ‘ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ।

ਰਾਜਨੀਤਿਕ ਪਾਰਟੀਆਂ ਨੇ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਨਿੰਦਾ ਕੀਤੀ ਹੈ। ਕਾਂਗਰਸ ਦੀ ਸਭ ਤੋਂ ਉੱਚੀ ਨੀਤੀ ਨਿਧਾਰਕ ਸੰਸਥਾ ਕਾਰਜ ਕਮੇਟੀ ਨੇ ਇਸ ਸਬੰਧ ਮਹਾਂਰਾਸ਼ਟਰ ਦੇ ਵਰਧਾ ‘ਚ ਸੰਗਠਿਤ ਆਪਣੀ ਬੈਠਕ ‘ਇਸ ਸਬੰਧ ‘ਚ ਪ੍ਰਸਤਾਵ ਪਾਰਿਤ ਕਰ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕਰਦੇ ਹੋਏ ਕਿਹਾ ਵਿਸ਼ਵ ਅਹਿੰਸਾ ਦਿਵਸ ‘ਤੇ ਭਾਰਤੀ ਜਨਤਾ ਪਾਰਟੀ ਦਾ ਦੋ-ਦਿਨੀ ਗਾਂਧੀ ਜੈਅੰਤੀ ਸਮਾਰੋਹ ਸ਼ਾਂਤੀਪੂਰਨ ਦਿੱਲੀ ਆ ਰਹੇ ਕਿਸਾਨਾਂ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਹੋਈ। ਹੁਣ ਕਿਸਾਨ ਦੇਸ਼ ਦੀ ਰਾਜਧਾਨੀ ਆਕੇ ਆਪਣਾ ਦਰਦ ਵੀ ਨਹੀਂ ਸੁਣਾ ਸਕਦੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।