ਮੁੰਬਈ ‘ਚ ਪੈਟਰੋਲ 91 ਰੁਪਏ ਤੋਂ ਪਾਰ

Increased, Oil, Prices, Pakistan

ਐੱਲਪੀਜੀ ਵੀ 500 ਰੁਪਏ ਤੋਂ ਉੱਪਰ

ਨਵੀਂ ਦਿੱਲੀ, ਏਜੰਸੀ

ਦੇਸ਼ ‘ਚ ਤੇਲ ਕੀਮਤਾਂ ‘ਚ ਤੇਜ਼ੀ ਜਾਰੀ ਹੈ ਪੈਟਰੋਲ ਅੱਜ ਮੁੰਬਈ ‘ਚ 91 ਰੁਪਏ ਲੀਟਰ ਤੋਂ ਉੱਪਰ ਨਿਕਲ ਗਿਆ ਹੈ ਘਰੇਲੂ ਰਸੋਈ ਗੈਸ ਐਲਪੀਜੀ ਪਹਿਲੀ ਵਾਰ 500 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ ਹੈ ਤੇਲ ਦੀਆਂ ਕੀਮਤਾਂ ਦੇ ਚਾਰ ਸਾਲਾਂ ਦੇ ਉਚ ਪੱਧਰ ‘ਤੇ ਪਹੁੰਚਣ ਨਾਲ ਦੇਸ਼ ਭਰ ‘ਚ ਤੇਲ ਦੀਆਂ ਕੀਮਤਾਂ ਨਵੀਂਆਂ ਉੱਚਾਈਆਂ ‘ਤੇ ਪਹੁੰਚ ਗਈਆਂ ਹਨ ਜਨਤਕ ਖੇਤਰ ਦੀ ਤੇਲ ਕੰਪਨੀਆਂ ਦੇ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਦੀਆਂ ਕੀਮਤਾਂ 24 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਵਧਾਏ ਗਏ ਹਨ

ਇਸ ਵਾਧੇ ਤੋਂ ਬਾਅਦ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ਰਿਕਾਰਡ ਉੱਚਾਈ 83.73 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 75.09 ਰੁਪਏ ਲੀਟਰ ‘ਤੇ ਪਹੁੰਚ ਗਈਆਂ ਮੁੰਬਈ ‘ਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਪੈਟਰੋਲ ਪੰਪਾਂ ‘ਤੇ ਹੁਣ ਪੈਟਰੋਲ 91.08 ਰੁਪਏ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਪੰਪਾਂ ‘ਤੇ 91.15 ਰੁਪਏ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਲ ਲਿਮ. ਦੇ ਸਟੇਸ਼ਨਾਂ ‘ਤੇ 91.15 ਰੁਪਏ ਵਿਕ ਰਿਹਾ ਹੈ ਡੀਜ਼ਲ ਦੀਆਂ ਕੀਮਤਾਂ ਆਈਓਸੀ ਦੇ ਪੈਟਰੋਲ ਪੰਪਾਂ ‘ਤੇ 79.72 ਰੁਪਏ ਲੀਟਰ ਤੇ ਬੀਪੀਸੀਐੱਲ ਦੇ ਪੰਪਾਂ ‘ਤੇ 79.79 ਰੁਪਏ ਲੀਟਰ ਹੈ

ਭਾਰਤ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਆਯਾਤਕ ਦੇਸ਼ ਹੈ ਅਤੇ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਤੇ ਮਜ਼ਬੂਤ ਮੰਗ ਕਾਰਨ ਘਰੇਲੂ ਬਜ਼ਾਰ ‘ਚ ਈਧਣ ਮਹਿੰਗਾ ਹੋ ਰਿਹਾ ਹੈ ਅਮਰੀਕਾ ਦੇ ਈਰਾਨ ‘ਤੇ ਪਾਬੰਦੀ ਲਾਉਣ ਤੋਂ ਪਹਿਲਾਂ ਬ੍ਰੇਂਟ ਕਰੂਡ ਦਾ ਭਾਵ ਨਵੰਬਰ 2014 ਤੋਂ ਬਾਅਦ ਉੱਚ ਪੱਧਰ ‘ਤੇ ਪਹੁੰਚ ਗਿਆ ਹੈ ਦੁਨੀਆ ਦੇ ਅੱਧੇ ਤੋਂ ਤੇਲ ਲਈ ਬ੍ਰੇਂਟ ਮਾਪਦੰਡ ਹੈ ਬ੍ਰੇਂਟ ਕਰੂਡ ਦਾ ਭਾਵ ਵਧ ਕੇ 83.27 ਡਾਲਰ ਪ੍ਰਤੀ ਬੈਰਲ ਹੋ ਗਿਆ ਜੋ ਪੰਜ ਹਫ਼ਤੇ ਪਹਿਲਾਂ 71 ਡਾਲਰ ‘ਤੇ ਸੀ

ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਇਆ ਇਸ ਦੌਰਾਨ 5-6 ਫੀਸਦੀ ਟੁੱਟਿਆ ਹੈ ਇਸ ਨਾਲ ਕੱਚੇ ਤੇਲ ਦਾ ਆਯਾਤ ਮਹਿੰਗਾ ਹੋਇਆ ਹੈ ਅਗਸਤ ਦੇ ਮੱਧਤੋਂ ਪੈਟਰੋਲ ਜਿੱਥੇ 6.59 ਰੁਪਏ ਲੀਟਰ ਮਹਿੰਗਾ ਹੋਇਆ ਹੈ ਉੱਥੇ ਡੀਜ਼ਲ 6.37 ਰੁਪਏ ਵਧਿਆ ਤੇਲ ਕੰਪਨੀਆਂ ਅਨੁਸਾਰ ਇਸ ਦੇ ਨਾਲ ਸੋਮਵਾਰ ਨੂੰ ਘਰੇਲੂ ਰਸੋਈ ਗੈਸ 14.2 ਕਿੱਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵੀ 2.89 ਰੁਪਏ ਵਧ ਕੇ 502.40 ਰੁਪਏ ‘ਤੇ ਪਹੁੰਚ ਗਈ ਇਸ ਦਾ ਕਾਰਨ ਮੂਲ ਕੀਮਤ ‘ਤੇ ਜੀਐਸਟੀ ਦਰ ਦਾ ਜ਼ਿਆਦਾ ਹੋਣਾ ਹੈ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਸਬਸਿਡੀ ਵਾਲੇ ਐਲਜੀਜੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ ਇਸ ਦੀ ਕੀਮਤ ਮਈ ‘ਚ 491.21 ਰੁਪਏ ਸੀ

ਐੱਲਪੀਜੀ-ਸੀਐੱਨਜੀ ਦਰ ਵਧਣ ਨਾਲ ਲੋਕਾਂ ਦਾ ਸੰਕਟ ਵਧਿਆ : ਕਾਂਗਰਸ

ਨਵੀਂ ਦਿੱਲੀ ਕਾਂਗਰਸ ਨੇ ਐਲਪੀਜੀ, ਸੀਐੱਨਜੀ ਤੇ ਪੀਐੱਨਜੀ ਦੀਆਂ ਦਰਾਂ ‘ਚ ਵਾਧੇ ਨੂੰ ਮੋਦੀ ਸਰਕਾਰ ਦੀ ਲੋਕਵਿਰੋਧੀ ਨੀਤੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਦਾ ਟਰਾਂਸਪੋਰਟ, ਖਾਦ ਤੇ ਊਰਜਾ ਖੇਤਰ ‘ਚ ਬੁਰਾ ਅਸਰ ਪਵੇਗਾ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਅੱਜ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਸਰਕਾਰ ਨੇ ਸੀਐਨਜੀ ਦੀ ਦਰ 1.70 ਤੇ ਪੀਐਨਜੀ 1.30 ਰੁਪਏ ਪ੍ਰਤੀ ਕਿਲੋ ਵਧਾ ਕੇ ਆਮ ਆਦਮੀ ਦੀ ਜੇਬ ‘ਤੇ ਡਾਕਾ ਮਾਰਿਆ ਹੈ ਤੇ ਉਸ ਦੇ ਸਾਹਮਣੇ ਸੰਕਟ ਖੜਾ ਕਰ ਦਿੱਤਾ ਹੈ

ਇਸ ਨਾਲ ਨਾ ਸਿਰਫ਼ ਟਰਾਂਸਪੋਰਟ ਲਾਗਤ ਵਧੇਗੀ ਸਗੋਂ ਬਿਜਲੀ ਦਰਾਂ ਦੇ ਨਾਲ ਹੀ ਯੂਰੀਆ ਤੇ ਉਰਵਰਕ ਦੀ ਲਾਗਤ ਵੀ ਵਧ ਜਾਵੇਗੀ ਤੇ ਸਾਰੇ ਵਰਗ ਦੇ ਲੋਕਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ ਉਨ੍ਹਾਂ ਕਿਹਾ ਕਿ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ 90 ਫੀਸਦੀ ਵਧ ਚੁੱਕੀ ਹੈ ਮਈ 2014 ‘ਚ ਇੱਕ ਸਿਲੰਡਰ ਦੀ ਕੀਮਤ 412 ਰੁਪਏ ਸੀ ਪਰ ਸਤੰਬਰ 2018 ਤੱਕ ਇਸ ਦੀ ਕੀਮਤ ‘ਚ 502 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਂਤਾ ਗਿਆ ਹੈ

ਉਨ੍ਹਾਂ ਮੋਦੀ ਸਰਕਾਰ ਨੂੰ ਲੋਕਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਉਹ ਬੇਰਹਿਮੀ ਨਾਲ ਲੋਕਾਂ ਦਾ ਦਮਨ ਕਰ ਰਹੀ ਹੈ ਸ੍ਰੀ ਖੇੜਾ ਨੇ ਕਿਹਾ ਕਿ ਐਨਪੀਜੀ ਲੁੱਟ ‘ਚ ਲੱਗੀ ਮੋਦੀ ਸਰਕਾਰ ਨੇ ਗੈਰ ਸਬਸਿਡੀ ਵਾਲੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵੀ ਭਾਰੀ ਵਾਧਾ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।