ਕਿਹਾ, ਭਾਰਤ ਨੇ ਤੀਜੀ ਵਾਰ ਪਾਕਿਸਤਾਨ ਨਾਲ ਗੱਲਬਾਤ ਦਾ ਮੌਕਾ ਗਵਾ ਦਿੱਤਾ
ਸੰਯੁਕਤ ਰਾਸ਼ਟਰ, ਏਜੰਸੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ‘ਤੇ ਓਸਾਮਾ ਬਿਨ ਲਾਦੇਨ ਅਤੇ ਹਾਫਿਜ਼ ਸਈਅਦ ਵਰਗੇ ਅੱਤਵਾਦੀਆਂ ਨੂੰ ਪਨਾਹ ਦੇਣ ਸਬੰਧੀ ਕੀਤੇ ਗਏ ਤਿੱਖੇ ਹਮਲੇ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ‘ਚ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤ ਨੇ ਤੀਜੀ ਵਾਰ ਪਾਕਿਸਤਾਨ ਨਾਲ ਗੱਲਬਾਤ ਦਾ ਮੌਕਾ ਗਵਾ ਦਿੱਤਾ ਹੈ। ਸ੍ਰੀ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਲਈ ਮਹਾਂ ਸਭਾ ਤੋਂ ਬਿਨਾ ਮੁਲਾਕਾਤ ਕਰਨ ਦਾ ਇੱਕ ਚੰਗਾ ਮੌਕਾ ਸੀ ਪਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਨੇ ਤੀਜੀ ਵਾਰ ਇਸ ਮੌਕੇ ਗਵਾ ਦਿੱਤਾ।
ਨਵੀਂ ਦਿੱਲੀ ਨੇ ਸ਼ਾਂਤੀ ‘ਤੇ ਰਾਜਨੀਤੀ ਨੂੰ ਪਹਿਲ ਦਿੱਤੀ: ਕੁਰੈਸ਼ੀ
ਮਹਾਸਭਾ ਦੀ ਬੈਠਕ ਤੋਂ ਬਿਨਾਂ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਣ ਵਾਲੀ ਗੱਲਬਾਤ ਰੱਦ ਕੀਤੇ ਜਾਣ ‘ਤੇ ਸ੍ਰੀ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਸਾਰੇ ਮੁੱਦਿਆਂ ‘ਤੇ ਗੱਲਬਾਤ ਕਰਨਾ ਚਾਹੁੰਦਾ ਸੀ ਪਰ ਨਵੀਂ ਦਿੱਲੀ ਨੇ ਸ਼ਾਂਤੀ ‘ਤੇ ਰਾਜਨੀਤੀ ਨੂੰ ਪਹਿਲ ਦਿੰਦੇ ਹੋਏ ਗੱਲਬਾਤ ਰੱਦ ਕਰ ਦਿੱਤੀ। ਇਸ ਤੋਂ ਪਹਿਲਾਂ 21 ਸਤੰਬਰ ਨੂੰ ਭਾਰਤ ਨੇ ਪਾਕਿਸਤਾਨ ਨਾਲ ਨਿਊਯਾਰਕ ‘ਚ ਹੋਣ ਵਾਲੀ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਭਾਰਤ ਨੇ ਸੁਰੱਖਿਆ ਕਰਮੀਆਂ ਦੀ ਹੱਤਿਆ ਤੋਂ ਇਲਾਵਾ ਪਾਕਿਸਤਾਨ ਦੁਆਰਾ ਅੱਤਵਾਦੀਆਂ ਨੂੰ ਸਨਮਾਨਿਤ ਕਰਨ ਲਈ ਉਹਨਾਂ ‘ਤੇ 30 ਡਾਕ ਟਿਕਟ ਜਾਰੀ ਕੀਤੇ ਜਾਣ ਤੋਂ ਬਾਅਦ ਗੱਲਬਾਤ ਰੱਦ ਕਰਨ ਦਾ ਇਹ ਫੈਸਲਾ ਲਿਆ ਸੀ।
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਇਸਲਾਮਾਬਾਦ ਅਖੰਡਤਾ ਸਮਾਨਤਾ ਅਤੇ ਆਪਸੀ ਸਨਮਾਨ ਦੇ ਆਧਾਰ ‘ਤੇ ਨਵੀਂ ਦਿੱਲੀ ਨਾਲ ਸਬੰਧ ਚਾਹੁੰਦਾ ਹੈ। ਅਸੀਂ ਗੰਭੀਰ ਅਤੇ ਵਿਆਪਕ ਗੱਲਬਾਤ ਰਾਹੀਂ ਵਿਵਾਦਾਂ ਦਾ ਹੱਲ ਚਾਹੁੰਦੇ ਹਾਂ ਜਿਸ ‘ਚ ਚਿੰਤਾ ਦੇ ਸਾਰੇ ਮੁੱਦੇ ਸ਼ਾਮਲ ਹੋਣ। ਸ੍ਰੀ ਕੁਰੈਸ਼ੀ ਨੇ ਕਸ਼ਮੀਰ ਮਾਮਲੇ ਨੂੰ ਉਠਾਉਂਦੇ ਹੋਏ ਕਿਹਾ ਕਿ ਇਹ ਅਨਸੁਲਝਿਆ ਵਿਵਾਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਾਈ ਸ਼ਾਂਤੀ ਦੇ ਰਸਤੇ ‘ਚ ਸਭ ਤੋਂ ਵੱਡੀ ਰੁਕਾਵਟ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।