ਇੰਡੋਨੇਸ਼ੀਆ ‘ਚ ਸੁਨਾਮੀ, 500 ਮੌਤਾਂ

Tsunami, Indonesia, 500 Deaths

ਕੁਦਰਤੀ ਤਬਾਹੀ : 7.4 ਤੀਬਰਤਾ ਵਾਲੇ ਭੂਚਾਲ ਨਾਲ ਦਹਲਿਆ ਸ਼ਹਿਰ, ਸੁਨਾਮੀ ਨੇ ਡੁਬੋਇਆ, ਸੈਂਕੜੇ ਲੋਕ ਲਾਪਤਾ

ਭੂਚਾਲ ਦਾ ਕੇਂਦਰ ਬਿੰਦੂ ਸ਼ਹਿਰ ਤੋਂ 78 ਕਿੱਲੋਮੀਟਰ ਦੂਰ

ਤਬਾਹ ਹੋ ਚੁੱਕੀਆਂ ਇਮਾਰਤਾਂ ‘ਚ ਫਸੇ ਹਜ਼ਾਰਾਂ ਲੋਕ

ਡਾਕਟਰਾਂ ਦੀ ਕਮੀ ਕਾਰਨ ਮੈਡੀਕਲ ਸਹਾਇਤਾ ਦੀ ਭਾਰੀ ਕਮੀ

ਜਕਾਰਤਾ, ਏਜੰਸੀ

ਇੰਡੋਨੇਸ਼ੀਆ ਦੇ ਸੈਂਟਰਲ ਸੁਲਾਵੇਸੀ ਪ੍ਰਾਂਤ ‘ਚ ਸ਼ੁੱਕਰਵਾਰ ਨੂੰ 7.4 ਤੀਬਰਤਾ ਵਾਲੇ ਭੂਚਾਲ ਨਾਲ ਸ਼ਹਿਰ ਕੰਬ ਗਿਆ ਤੇ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਭੂਚਾਲ ਤੇ ਸੁਨਾਮੀ ਨਾਲ 500 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਤੇ 800 ਗੰਭੀਰ ਜ਼ਖਮੀ ਹਨ ਪਾਲੂ ‘ਚ ਇਤਾਰਤਾਂ ਦੇ ਮਲਬੇ ‘ਚ ਸੈਂਕੜੇ ਲੋਕ ਫਸੇ ਹੋਏ ਹਨ

ਆਫਤਾ ਪ੍ਰਬੰਧਨ ਏਜੰਸੀ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪ੍ਰਾਂਤ ‘ਚ ਆਏ ਭੂਚਾਲ ਤੇ ਸੁਨਾਮੀ ਨਾਲ ਮਰਨ ਵਾਲਿਆਂ ਦੀ ਗਿਣਤੀ 500 ਤੱਕ ਪਹੁੰਚ ਗਈ ਹੈ ਤੇ 800 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ ਕੌਮੀ ਆਫ਼ਤਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤੋਪੋ ਪੁਰਾਵੋ ਨੁਗਰੋਹੋ ਨੇ ਦੱਸਿਆ ਇਹ ਅੰਕੜੇ ਸਿਰਫ਼ ਪਾਲੂ ਦੇ ਹਨ ਜਦੋਂਕਿ ਕੁਦਰਤੀ ਆਫ਼ਤਾ ਦਾ ਜ਼ਬਰਦਸਤ ਅਸਰ ਡੋਂਗਾਲਾ ਤੇ ਉਸ ਦੇ ਤੱਟੀ ਇਲਾਕਿਆਂ ‘ਚ ਵੀ ਪਿਆ ਹੈ, ਜਿਨਾਂ ਦਾ ਡਾਟਾ ਪਾਲੂ ‘ਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ ‘ਚ ਸ਼ਾਮਲ ਨਹੀਂ ਕੀਤਾ ਗਿਆ

ਸ਼ੁੱਕਰਵਾਰ ਦੁਪਹਿਰ ਬਾਅਦ ਇਲਾਕੇ ‘ਚ ਸੁਨਾਮੀ ਆਉਣ ਤੋਂ ਬਾਅਦ ਸੈਂਕੜੇ ਵਿਅਕਤੀ ਪਲੂ ਨੋਮੋਨੇ ਬੀਚ ‘ਤੇ ਪਹੁੰਚੇ ਸਾਲਾ ਉਤਸਵ ‘ਚ ਪ੍ਰਦਰਸ਼ਨ ਕਰਨ ਵਾਲਿਆਂ ‘ਚ ਨਰਤਕੀਆਂ ਵੀ ਲਾਪਤਾ ਹਨ ਰਿਪੋਟਰਾਂ ਨੇ ਸ਼ਨਿੱਚਰਵਾਰ ਦੀ ਸਵੇਰੇ ਦੱਸਿਆ ਕਿ ਭੂਚਾਲ ਪੀੜਤ ਸ਼ਹਿਰ ਦੇ ਸਭ ਤੋਂ ਵੱਡੇ ਸ਼ਾਪਿੰੰਗ ਮਾਲ ਸਮੇਤ ਢੇਰੀਆਂ ਹੋਈਆਂ ਇਮਾਰਤਾਂ ਦੇ ਮਲਬੇ ‘ਚ ਫਸੇ ਹਨ ਜਿਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ ਟਾਟੂਰਾ ਸ਼ਾਪਿੰਗ ਮਾਲ ਦੇ ਇੱਕ ਕਰਮਚਾਰੀ ਨੇ ਨਿਊਜ਼ ਏਜੰਸੀ ਅੰਟਾਰਾ ਨੂੰ ਦੱਸਿਆ ਕਿ ਕਈ ਲੋਕ ਜਮੀਨ ‘ਚ ਧਸ ਗਈਆਂ ਇਮਾਰਤਾਂ ‘ਚ ਦਫ਼ਨ ਹੋ ਗਏ ਤੇ ਕਈ ਵਿਅਕਤੀਆਂ ਨੂੰ ਹਾਲੇ ਬਚਾਇਆ ਜਾਣਾ ਬਾਕੀ ਹੈ

ਟਾਟੁਰਾ ਸ਼ਾਪਿੰਗ ਮਾਲ ‘ਚੋਂ 14 ਲਾਸ਼ਾਂ ਨੂੰ ਮਲਬੇ ‘ਚੋਂ ਬਾਹਰ ਕੱਢ ਲਿਆ ਗਿਆ ਹੈ ਜਿਨ੍ਹਾਂ ਨੂੰ ਬੁਡੀ ਅਗੁੰਗ ਹਸਪਤਾਲ ਭੇਜਿਆ ਗਿਆ ਹੈ ਡਾਕਟਰ ਨਾ ਹੋਣ ਦੇ ਬਾਵਜ਼ੂਦ ਵੀ ਸੈਂਕੜੇ ਵਿਅਕਤੀਆਂ ਦਾ ਜਿਵੇਂ-ਤਿਵੇਂ ਇਲਾਜ ਕੀਤਾ ਜਾ ਰਿਹਾ ਹੈ ਬੁਲਾਰੇ ਨੇ ਦੱਸਿਆ ਕਿ ਜਵਾਨਾਂ, ਪੁਲਿਸ, ਆਫ਼ਤਾ ਪ੍ਰਬੰਧਨ ਏਜੰਸੀ ਦੇ ਕਰਮੀ ਤੇ ਵਾਲਟੀਅਰ ਭੂਚਾਲ ਤੇ ਸੁਨਾਮੀ ‘ਚ ਫਸੇ ਪੀੜਤਾਂ ਨੂੰ ਕੱਢਣ ‘ਚ ਜੁਟੇ ਹੋਏ ਹਨ ਬਿਜਲੀ ਦੀ ਸਪਲਾਈ ਠੱਪ ਹੋਣ ਨਾਲ ਸਥਾਨਕ ਸੰਚਾਰ ਵਿਵਸਥਾ ਠੱਪ ਪੈ ਗਈ ਹੈ, ਜਿਸ ਨਾਲ ਰਾਹਤ ਕਾਰਜਾਂ ‘ਚ ਵੀ ਅੜਿੱਕਾ ਪੈ ਰਿਹਾ ਹੈ

ਜਸ਼ਨ ਸਮੇਂ ਆਇਆ ਭੂਚਾਲ

ਕਰੀਬ ਸਾਢੇ ਤਿੰਨ ਲੱਖ ਦੀ ਆਬਾਦੀ ਵਾਲੇ ਸ਼ਹਿਰ ਪਾਲੂ ‘ਚ ਸ਼ੁੱਕਰਵਾਰ ਨੂੰ ਸੁਨਾਮੀ ਦੀ 1.5 ਮੀਟਰ (ਪੰਜ ਫੁੱਟ) ਉੱਚੀਆਂ ਲਹਿਰਾਂ ਉੱਠੀਆਂ ਸਨ ਕਈ ਲੋਕਾਂ ਦੀਆਂ ਲਾਸ਼ਾਂ ਸਮੁੰਦਰ ਤੱਟ ‘ਤੇ ਨਜ਼ਰ ਆਈਆਂ ਆਫ਼ਤਾ ਏਜੰਸੀ ਨੇ ਦੱਸਿਆ ਕਿ ਉਸ ਰਾਤ ਉੱਥੇ ਸਮੁੰਦਰ ਤੱਟ ‘ਤੇ ਕੋਈ ਜਸ਼ਨ ਹੋਣਾ ਸੀ ਤੇ ਲੋਕ ਉਸ ਦੀਆਂ ਤਿਆਰੀਆਂ ‘ਚ ਜੁਟੇ ਸਨ ਫਿਲਹਾਲ ਉੱਥੇ ਹੋਰ ਲਾਸ਼ਾਂ ਦੀ ਤਲਾਸ਼ ਜਾਰੀ ਹੈ ਇੱਕ ਵਿਅਕਤੀ ਨੂੰ ਸਮੁੰਦਰ ਤੱਟ ਕੋਲ ਤੇ ਇੱਕ ਛੋਟੇ ਬੱਚੇ ਦੀ ਰੇਤ ‘ਚ ਧੱਬੀ ਲਾਸ਼ ਨੂੰ ਕੱਢਿਆ ਦੇਖਿਆ ਗਿਆ ਸੀ ਇੰਡੋਨੇਸ਼ੀਆ ਦੀ ਭੂਗੋਲਿਕ ਸਥਿਤੀ ਕਾਰਨ ਉੱਥੇ ਭੂਚਾਲ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।