ਧੋਨੀ ਨੂੰ ਕਪਤਾਨੀ ਕਰਦਿਆਂ ਕਦੇ ਹੜਬੜਾਹਟ ‘ਚ ਨਹੀਂ ਦੇਖਿਆ
ਦੁਬਈ, 29 ਸਤੰਬਰ
ਭਾਰਤ ਨੂੰ ਸੱਤਵੀਂ ਵਾਰ ਏਸ਼ੀਆ ਕੱਪ ਚੈਂਪੀਅਨ ਬਣਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਉਹਨਾਂ ਦੀ ਕਪਤਾਨੀ ਦਾ ਢੰਗ ਬਹੁਤ ਹੱਦ ਤੱਕ ਮਹਿੰਦਰ ਧੋਨੀ ਨਾਲ ਮਿਲਦਾ ਹੈ ਰੋਹਿਤ ਨੇ ਖ਼ਿਤਾਬ ਜਿੱਤਣ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਕਿਹਾ ਕਿ ਉਹਨਾਂ ਕਪਤਾਨੀ ਦੀਆਂ ਚਾਲਾਂ ਧੋਨੀ ਤੋਂ ਸਿੱਖੀਆਂ ਹਨ ਉਹਨਾਂ ਕਿਹਾ ਕਿ ਜਦੋਂ ਗੱਲ ਠਰੰਮਾ ਦਿਖਾਉਣ ਅਤੇ ਫੈਸਲਾ ਲੈਣ ਦੀ ਆਉਂਦੀ ਹੈ ਤਾਂ ਉਹਨਾਂ ਦੀ ਕਪਤਾਨੀ ਦਾ ਢੰਗ ਬਹੁਤ ਹੱਦ ਤੱਕ ਧੋਨੀ ਨਾਲ ਮਿਲਦਾ ਹੈ ਮੈਂ ਐਨੇ ਸਾਲਾਂ ‘ਚ ਉਹਨਾਂ ਨੂੰ ਕਪਤਾਨੀ ਕਰਦਿਆਂ ਕਦੇ ਹੜਬੜਾਹਟ ‘ਚ ਨਹੀਂ ਦੇਖਿਆ ਅਤੇ ਫੈਸਲਾ ਲੈਣ ਲਈ ਸਮਾਂ ਲੈਂਦੇ ਹਨ
ਇਹੀ ਗੱਲਾਂ ਮੇਰੀ ਕਪਤਾਨਂ ‘ਚ ਵੀ ਹਨ ਉਹਨਾਂ ਕਿਹਾ ਕਿ ਮੈਂ ਵੀ ਪਹਿਲਾਂ ਸੋਚਣ ਅਤੇ ਫਿਰ ਫੈਸਲਾ ਲੈਣ ਦੀ ਕੋਸ਼ਿਸ਼ ਕਰਦਾ ਹਾਂ ਇਹ ਗੱਲ ਮੈਂ ਧੋਨੀ ਦੀ ਕਪਤਾਨੀ ‘ਚ ਸਾਲਾਂ ਖੇਡਦਿਆਂ ਹੋਇਆ ਸਿੱਖੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।