ਭਾਰਤ 7ਵੀਂ ਵਾਰ ਬਣਿਆ ਏਸ਼ੀਆ ਦਾ ਬਾਦਸ਼ਾਹ

ਲਿਟਨ ਦਾਸ ਰਹੇ ਮੈਨ ਆਫ਼ ਦ ਮੈਚ     

 

ਸਿਖ਼ਰ ਧਵਨ ਰਹੇ ਮੈਨ ਆਫ ਦਾ ਸੀਰੀਜ਼ (70 ਦੀ ਔਸਤ ਨਾਲ 342 ਦੌੜਾਂ)

ਏਜੰਸੀ, ਦੁਬਈ, 29 ਸਤੰਬਰ

 

ਰੋਮਾਂਚ ਅਤੇ ਮਨੋਰੰਜਨ ਦੇ ਸਿਖ਼ਰ ‘ਤੇ ਪਹੁੰਚੇ ਫਾਈਨਲ ‘ਚ ਸ਼ੁੱਕਰਵਾਰ ਨੂੰ ਆਖ਼ਰੀ ਗੇਂਦ ‘ਤੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਬਾਦਸ਼ਾਹ ਬਣ ਗਿਆ ਭਾਰਤ ਨੇ ਬੰਗਲਾਦੇਸ਼ ਨੂੰ ਉਸਦੇ ਓਪਨਰ ਲਿਟਨ ਦਾਸ ਦੇ ਸੈਂਕੜੇ ਦੇ ਬਾਵਜ਼ੂਦ 48.3 ਓਵਰਾਂ ‘ਚ 222 ਦੌੜਾਂ ‘ਤੇ ਰੋਕ ਦਿੱਤਾ ਸੀ ਅਤੇ ਫਿਰ ਵਿਚਲੇ ਓਵਰਾਂ ‘ਚ ਰੋਮਾਂਚਕ ਉਤਾਰ ਚੜਾਅ ਚੋਂ ਲੰਘਦਿਆਂ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 223 ਦੌੜਾਂ ਬਣਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਭਾਰਤ ਨੇ ਇਸ ਤੋਂ ਪਹਿਲਾਂ ਛੇ ਵਾਰ ਇਹ ਖ਼ਿਤਾਬ ਜਿੱਤਿਆ ਸੀ ਭਾਰਤ ਨੇ ਪਿਛਲੇ ਏਸ਼ੀਆ ਕੱਪ ‘ਚ ਟੀ20 ਫਾਰਮੇਟ ‘ਚ ਬੰਗਲਾਦੇਸ਼ ਨੂੰ ਹੀ ਫਾਈਨਲ ‘ਚ 8 ਵਿਕਟਾਂ ਨਾਲ ਹਰਾਇਆ ਸੀ ਭਾਰਤ ਨੇ ਅੱਠ ਸਾਲ ਬਾਅਦ 50 ਓਵਰਾਂ ਦੇ ਫਾਰਮੇਟ ‘ਚ ਏਸ਼ੀਆ ਕੱਪ ਜਿੱਤਿਆ

 

ਬੰਗਲਾਦੇਸ਼ ਦਾ ਤੀਸਰੀ ਵਾਰ ਫਾਈਨਲ ਂਚ ਹਾਰਿਆ, ਖਿ਼ਤਾਬ ਜਿੱਤਣ ਦਾ ਸੁਪਨਾ ਰਿਹਾ ਅਧੂਰਾ

ਬੰਗਲਾਦੇਸ਼ ਦਾ ਇਹ ਤੀਸਰਾ ਫਾਈਨਲ ਸੀ ਅਤੇ ਉਸਦਾ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਫਿਰ ਅਧੂਰਾ ਰਹਿ ਗਿਆ ਉਸਨੂੰ 2012 ‘ਚ ਪਾਕਿਸਤਾਨ ਹੱਥੋਂ ਸਿਰਫ਼ ਦੋ ਦੌੜਾਂ ਨਾਲ ਹਾਰ ਦਾ ਸਾਮ੍ਹ੍ਰਣਾ ਕਰਨਾ ਪਿਆ ਸੀ
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 35 ਦੌੜਾਂ ਦੀ ਜ਼ੋਰਦਾਰ ਸ਼ੁਰੂਆਤ ਕੀਤੀ ਪਰ ਇਸ ਟੂਰਨਾਮੈਂਟ ‘ਚ ਦੋ ਸੈਂਕੜੇ ਲਗਾ ਚੁੱਕੇ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਨੂੰ ਪੰਜਵੇਂ ਓਵਰ ‘ਚ ਗੁਆ ਦਿੱਤਾ ਕਪਤਾਨ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ ਨੇ ਤੀਸਰੀ ਵਿਕਟ ਲਈ 37 ਦੌੜਾਂ ਜੋੜੀਆਂ ਰੋਹਿਤ ਜਦੋਂ ਅਰਧ ਸੈਂਕੜੇ ਤੋਂ ਸਿਰਫ਼ ਦੋ ਦੌੜਾਂ ਦੂਰ ਸੀ ਤਾਂ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ‘ਚ ਸੀਮਾ ਰੇਖਾ ‘ਤੇ ਫੜੇ ਗਏ ਕਾਰਤਿਕ ਨੇ ਧੋਨੀ ਨਾਲ ਮਿਲ ਕੇ ਚੌਥੀ ਵਿਕਟ ਲਈ ਮਹੱਤਵਪੂਰਨ 54 ਦੌੜਾਂ ਦੀ ਭਾਈਵਾਲੀ ਕੀਤੀ ਕਾਰਤਿਕ ਤੋਂ ਬਾਅਦ ਮੈਦਾਨ ‘ਤੇ ਨਿੱਤਰੇ ਕੇਦਾਰ ਜਾਧਵ ਨੇ ਆਉਣ ਦੇ ਨਾਲ ਹੀ ਸਿੱਧਾ ਛੱਕਾ ਲਾ ਕੇ ਆਪਣੇ ਇਰਾਦੇ ਪ੍ਰਗਟ ਕੀਤੇ ਪਰ ਕੁਝ ਦੇਰ ਬਾਅਦ ਉਹ ਮਾਸਪੇਸ਼ੀਆ ‘ਚ ਖ਼ਿਚਾਅ ਆਉਣ ਕਾਰਨ ਪਰੇਸ਼ਾਨੀ ‘ਚ ਪੈ ਗਏ ਧੋਨੀ ਨੇ ਇੱਕ ਪਾਸਾ ਸੰਭਾਲ ਰੱਖਿਆ ਸੀ ਪਰ ਕੇਦਾਰ ਦੀ ਪਰੇਸ਼ਾਨੀ ਦਾ ਅਸਰ ਧੋਨੀ ‘ਤੇ ਪਿਆ ਅਤੇ ਉਹ ਆਪਣੀ ਵਿਕਟ ਗੁਆ ਬੈਠੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਨੇ 37ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਧੋਨੀ ਨੂੰ ਆਊਟ ਕੀਤਾ

 

ਕੇਦਾਰ ਨੂੰ ਇੱਕ ਵਾਰ ਜਾਣਾ ਪਿਆ ਬਾਹਰ

ਭਾਰਤੀ ਡਰੈਸਿੰਗ ਰੂਮ ਅਤੇ ਕਮੈਂਟਰੀ ਬਾੱਕਸ ‘ਚ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਕੀ ਕੇਦਾਰ ਨੂੰ ਪੈਵੇਲਿਅਨ ਬੁਲਾਇਆ ਜਾਵੇ ਪਰ ਕਪਤਾਨ ਰੋਹਿਤ ਨੇ ਇਸ਼ਾਰਾ ਕੀਤਾ ਕਿ ਕੇਦਾਰ ਅਜੇ ਖੇਡਦਾ ਰਹੇ ਕੇਦਾਰ ਪਰੇਸ਼ਾਨੀ ‘ਚ ਦਿਸ ਰਹੇ ਸਨ ਅਤੇ 38ਵਾਂ ਓਵਰ ਸਮਾਪਤ ਹੁੰਦੇ ਹੀ ਆਖ਼ਰ ਕੇਦਾਰ ਨੂੰ ਬਾਹਰ ਬੁਲਾ ਲਿਆ ਗਿਆ ਕੇਦਾਰ ਜਦੋਂ ਰਿਟਾਇਰਡ ਹਰਟ ਹੋਏ ਉਹਨਾਂ ਦਾ ਸਕੋਰ 19 ਦੋੜਾਂ ਅਤੇ ਭਾਰਤ ਦਾ ਸਕੋਰ 167 ਦੌੜਾਂ ਸੀ

ਮੈਦਾਨ ‘ਤੇ ਨਿੱਤਰੇ ਭੁਵਨੇਸ਼ਵਰ ਪਰ ਭਾਰਤ ‘ਤੇ ਦਬਾਅ ਆ ਚੁੱਕਾ ਸੀ ਜਡੇਜਾ ਦੇ ਰਹਿੰਦੇ ਭਾਰਤ ਦੀ ਆਸ ਬਣੀ ਹੋਈ ਸੀ ਦੋਵੇਂ ਫਿੱਟ ਬੱਲੇਬਾਜ਼ਾਂ ਦੇ ਰਹਿੰਦੇ ਭਾਰਤ ਦੀਆਂ ਦੌੜ ਬਣਾਉਣ ਦੀ ਰਫ਼ਤਾਰ ‘ਚ ਗਤੀ ਆਈ ਜਿਸ ਦੌਰਾਨ ਭੁਵੀ ਨੇ ਆਤਮਵਿਸ਼ਵਾਸ ਦਿਖਾਉਂਦਿਆਂ ਰੁਬੇਲ ‘ਤੇ ਸਿੱਧਾ ਛੱਕਾ ਮਾਰਕੇ ਭਾਰਤ ਦੀਆਂ 200 ਦੌੜਾਂ ਪੂਰੀਆਂ ਕਰ ਦਿੱਤੀਆਂ ਇਸ ਤੋਂ ਬਾਅਦ ਜਡੇਜਾ ਦੇ ਆਊਟ ਹੋਣ ‘ਤੇ ਕੇਦਾਰ ਫਿਰ ਕ੍ਰੀਜ਼ ‘ਤੇ ਪਰਤੇ ਆਖ਼ਰੀ ਦੋ ਓਵਰਾਂ ‘ਚ ਭਾਰਤ ਨੂੰ ਜਿੱਤ ਲਈ 9 ਦੌੜਾਂ ਚਾਹੀਦੀਆਂ ਸਨ ਭੁਵਨੇਸ਼ਵਰ ਨੂੰ ਮੁਸਤਫਿਜ਼ੁਰ ਨੇ 49ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਧੋਨੀ ਵਾਂਗ ਹੀ ਵਿਕਟਕੀਪਰ ਹੱਥੋਂ ਆਊਟ ਕਰਵਾ ਦਿੱਤਾ

 

ਆਖ਼ਰੀ ਗੇਂਦ ਂਤੇ ਲੈੱਗ ਬਾਈ ਨਾਲ ਮਿਲੀ ਜਿੱਤ

ਇਸ ਤੋਂ ਬਾਅਦ ਕੁਲਦੀਪ ਨੇ ਆਉਂਦੇ ਹੀ ਸਿੰਗਲ ਲਿਆ ਅਤੇ ਸਟਰਾਈਕ ਕੇਦਾਰ ਦੇ ਹੱਥਾਂ ‘ਚ ਸੀ ਅਤੇ ਉਸਨੇ ਦੋ ਦੌੜਾਂ ਲਈਆਂ ਮੈਚ ਫਿਰ ਆਖ਼ਰੀ ਓਵਰ ‘ਚ ਪਹੁੰਚ ਗਿਆ ਅਤੇ ਭਾਰਤ ਨੂੰ ਜਿੱਤ ਲਈ ਛੇ ਦੌੜਾਂ ਚਾਹੀਦੀਆਂ ਸਨ ਮਹਿਮੂਦੁੱਲਾ ਦੇ ਪਾਰੀ ਦੀ ਆਖ਼ਰੀ ਓਵਰ ਦੀ ਪਹਿਲੀ ਦੋ ਗੇਂਦਾਂ ‘ਤੇ ਦੋ ਦੌੜਾਂ ਬਣੀਆਂ ਤੀਸਰੀ ਗੇਂਦ ‘ਤੇ ਕੁਲਦੀਪ ਨੇ ਦੋ ਦੌੜਾਂ ਲਈਆਂ ਜਦੋਂਕਿ ਚੌਥੀ ਗੇਂਦ ਖ਼ਾਲੀ ਗਈ ਪੰਜਵੀਂ ਗੇਂਦ ‘ਤੇ ਕੁਲਦੀਪ ਨੇ ਰਨ ਲਿਆ ਅਤੇ ਸਕੋਰ ਟਾਈ ਹੋ ਗਿਆ ਭਾਰਤ ਨੂੰ ਆਖ਼ਰੀ ਗੇਂਦ ‘ਤੇ ਲੈੱਗ ਬਾਈ ਨਾਲ ਜਿੱਤ ਮਿਲ ਗਈ

 

ਲਿਟਨ ਦਾਸ ਅਤੇ ਮਹਿੰਦੀ ਨੇ ਦਿੱਤੀ ਸੀ ਬੰਗਲਾਦੇਸ਼ ਨੂੰ ਸ਼ਾਨਦਾਰ ਸ਼ੁਰੂਆਤ ਪਰ ਬਾਕੀ ਬੱਲੇਬਾਜ਼ ਰਹੇ ਫੇਲ੍ਹ

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਓਪਨਰ ਲਿਟਨ ਦਾਸ ਅਤੇ ਮਹਿੰਦੀ ਹਸਨ ਦਰਮਿਆਨ ਪਹਿਲੀ ਵਿਕਟ ਲਈ 120 ਦੌੜਾਂ ਦੀ ਓਪਨਿੰਗ ਭਾਈਵਾਲੀ ਦੇ ਦਮ ‘ਤੇ ਵੱਡੇ ਸਕੋਰ ਵੱਲ ਵਧ ਰਹੇ ਬੰਗਲਾਦੇਸ਼ ਨੂੰ ਉਸਦੇ ਤਿੰਨ ਆਤਮਘਾਤੀ ਰਨ ਆਊਟ ਅਤੇ ਭਾਰਤੀ ਗੇਂਦਬਾਜ਼ਾਂ ਦੀ ਸ਼ਾਨਦਾਰ ਵਾਪਸੀ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ 48.3 ਓਵਰਾਂ ‘ਤੇ ਰੋਕ ਦਿੱਤਾ ਬੰਗਲਾਦੇਸ਼ ਦੀਆਂ 222 ਦੌੜਾਂ ‘ਚ ਇਕੱਲੇ 121 ਦੌੜਾਂ ਦਾ ਖ਼ਾਸ ਯੋਗਦਾਨ ਲਿਟਨ ਦਾ ਰਿਹਾ ਜਿਸਨੇ ਕਿਸੇ ਵੀ ਬੰਗਲਾਦੇਸ਼ੀ ਬੱਲੇਬਾਜ਼ ਦਾ ਭਾਰਤ ਵਿਰੁੱੱਧ ਸਭ ਤੋਂ ਜ਼ਿਆਦਾ ਸਕੋਰ ਬਣਾਇਆ 23 ਸਾਲਾ ਲਿਟਨ ਨੇ ਆਪਣੇ 18ਵੇਂ ਮੈਚ ‘ਚ ਜਾ ਕੇ ਆਪਣਾ ਪਹਿਲਾ ਇੱਕ ਰੋਜ਼ਾ ਸੈਂਕੜਾ ਬਣਾਇਆ ਲਿਟਨ ਨੂੰ ਚਾਈਨਾਮੈਨ ਕੁਲਦੀਪ ਯਾਦਵ ਨੇ ਧੋਨੀ ਹੱਥੋਂ ਕੈਚ ਕਰਾਇਆ ਰੋਹਿਤ ਦਾ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਉਸ ਸਮੇਂ ਤੱਕ ਗਲਤ ਲੱਗ ਰਿਹਾ ਸੀ ਜਦੋਂ ਲਿਟਨ ਅਤੇ ਹਸਨ ਨੇ ਭਾਰਤੀ ਤੇਜ਼ ਅਤੇ ਸਪਿੱਨ ਗੇਂਦਬਾਜ਼ਾਂ ਦਾ ਆਰਾਮ ਨਾਲ ਸਾਹਮਣਾ ਕਰਦੇ ਹੋਏ ਓਪਨਿੰਗ ਭਾਈਵਾਲੀ ‘ਚ 20.5 ਓਵਰਾਂ ‘ਚ 120 ਦੌੜਾਂ ਜੋੜੀ ਦਿੱਤੀਆਂ ਸਨ ਪਰ ਪਾਰਟ ਟਾਈਮ ਆਫ਼ ਸਪਿੱਨਰ ਕੇਦਾਰ ਜਾਧਵ ਨੇ ਜਿਵੇਂ ਹੀ ਹਸਨ ਨੂੰ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ, ਬੰਗਲਾਦੇਸ਼ ਦੀ ਪਾਰੀ ‘ਚ ਵਿਕਟਾਂ ਧੜਾਧੜ ਡਿੱਗਣੀਆਂ ਸ਼ੁਰੂ ਹੋ ਗਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।