ਭਾਜਪਾ ਪ੍ਰਧਾਨ ਨੂੰ ਨਹੀਂ ਆਇਆ ਜੁਆਬ, ਭੱਜ ਕੇ ਛੁਡਾਈ ਜਾਨ

BJP, President, No Answers, Run Away, Redemption, Jaan

ਆਪਣੀ ਪਹਿਲੀ ਪ੍ਰੈਸ ਕਾਨਫਰੰਸ ‘ਚ ਬੂਰੀ ਤਰਾਂ ਘਿਰੇ ਸ਼ਵੇਤ ਮਲਿਕ

ਅੱਧਾ ਘੰਟਾ ਬੋਲਣ ਤੋਂ ਬਾਅਦ 5 ਮਿੰਟ ਵੀ ਨਹੀਂ ਦਿੱਤਾ ਪੱਤਰਕਾਰਾਂ ਦਾ ਜੁਆਬ

ਸ਼ਵੇਤ ਮਲਿਤ ਦੇ ਵਿਹਾਰ ਨਾਲ ਨਰਾਜ਼ ਹੋਏ ਪੱਤਰਕਾਰ

ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ

ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੂੰ ਅੱਜ ਚੰਡੀਗੜ ਵਿਖੇ ਪੱਤਰਕਾਰਾਂ ਦੇ ਸੁਆਲਾਂ ਦਾ ਕੋਈ ਜੁਆਬ ਹੀ ਨਹੀਂ ਆਇਆ। ਜਿਸ ਕਾਰਨ ਪ੍ਰੈਸ ਕਾਨਫਰੰਸ ਨੂੰ ਅੱੱਧ ਵਿਚਕਾਰ ਹੀ ਸ਼ਵੇਤ ਮਲਿਕ ਛੱਡ ਕੇ ਚਲੇ ਗਏ। ਹਾਲਾਂਕਿ ਇਸ ਦੌਰਾਨ ਪੱਤਰਕਾਰਾਂ ਨੇ ਇਸ ਦਾ ਇਤਰਾਜ਼ ਕਰਦੇ ਹੋਏ ਸ਼ਵੇਤ ਮਲਿਕ ਨੂੰ ਰੋਕਿਆ ਵੀ ਸੀ ਪਰ ਸ਼ਵੇਤ ਮਲਿਕ ਨੇ ਕਿਸੇ ਦੀ ਵੀ ਪਰਵਾਹ ਨਾ ਕਰਦੇ ਹੋਏ ਪ੍ਰੈਸ ਕਾਨਫਰੰਸ ਵਾਲੀ ਥਾਂ ਤੋਂ ਉੱਠ ਕੇ ਆਪਣੇ ਦਫ਼ਤਰ ਵਿੱਚ ਜਾ ਕੇ ਬੈਠ ਗਏ।

ਜਾਣਕਾਰੀ ਅਨੁਸਾਰ ਪਿਛਲੇ 2 ਦਿਨ ਤੋਂ ਸ਼ਵੇਤ ਮਲਿਕ ਚੰਡੀਗੜ੍ਹ ਵਿਖੇ ਮੀਟਿੰਗਾਂ ਕਰਨ ਵਿੱਚ ਲੱਗੇ ਹੋਏ ਸਨ, ਇਸ ਦੌਰਾਨ ਉਨਾਂ ਨੇ ਕੋਰ ਕਮੇਟੀ ਤੋਂ ਲੈ ਕੇ ਕਾਰਜਕਾਰਨੀ ਅਤੇ ਹੋਰ ਅਹੁਦੇਦਾਰਾਂ ਨਾਲ ਵੀ ਮੀਟਿੰਗਾਂ ਕੀਤੀਆਂ ਸੀ। ਇਸ 2 ਦਿਨ ਦੀ ਮੀਟਿੰਗਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਵੇਤ ਮਲਿਕ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ, ਜਿਸ ਨੂੰ ਸੰਬੋਧਨ ਕਰਦੇ ਹੋਏ ਜਦੋਂ ਸ਼ਵੇਤ ਮਲਿਕ ਨੇ ਸ਼ੁਰੂ ਕੀਤਾ ਤਾਂ ਅੱਧਾ ਘੰਟੇ ਕੇਂਦਰ ਸਰਕਾਰ ਦੇ ਗੁਨਗਾਨ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਜੰਮ ਕੇ ਕੋਸਿਆ। ਜਿਸ ਤੋਂ ਬਾਅਦ ਲਗਭਗ 35 ਮਿੰਟ ਬਾਅਦ ਪੱਤਰਕਾਰਾਂ ਨੇ ਉਨ੍ਹਾਂ ਤੋਂ ਸੁਆਲ ਪੁੱਛਣੇ ਸ਼ੁਰੂ ਕਰ ਦਿੱਤੇ।

ਸਵੇਤ ਮਲਿਕ ਨੇ ਅਜੇ ਪਹਿਲੇ ਸੁਆਲ ਦਾ ਹੀ ਜੁਆਬ ਦਿੱਤਾ ਸੀ ਕਿ ਉਨਾਂ ਨੇ ਪ੍ਰੈਸ ਕਾਨਫਰੰਸ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਪਰ ਉਨਾਂ ਨੂੰ ਰੋਕਦੇ ਹੋਏ 2 ਪੱਤਰਕਾਰਾਂ ਨੇ ਹੋਰ ਸੁਆਲ ਪੁੱਛ ਲਏ ਇਸ ਤੋਂ ਬਾਅਦ ਜਦੋਂ ਸਵੇਤ ਮਲਿਕ ਨੂੰ ਕਿਸੇ ਵੀ ਸੁਆਲ ਦਾ ਜੁਆਬ ਨਹੀਂ ਆਇਆ ਅਤੇ ਸੁਆਲਾਂ ਦੀ ਗਿਣਤੀ ਨੂੰ ਦੇਖਦੇ ਹੋਏ ਸ਼ਵੇਤ ਮਲਿਕ ਆਪਣੀ ਸੀਟ ਤੋਂ ਖੜੇ ਹੋ ਗਏ ਅਤੇ ਪ੍ਰੈਸ ਕਾਨਫਰੰਸ ਨੂੰ ਖਤਮ ਕਰਨ ਦਾ ਐਲਾਨ ਕਰਕੇ ਮੌਕੇ ਤੋਂ ਚਲੇ ਗਏ।

ਇਸ ਸਬੰਧੀ ਪੱਤਰਕਾਰਾਂ ਨੇ ਖ਼ਾਸੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਉਨਾਂ ਨੂੰ ਕਿਹਾ ਕਿ ਉਹ ਉਨਾਂ ਦੀ ਰੈਲੀ ਵਿੱਚ ਨਹੀਂ ਆਏ ਸਨ, ਜਿਥੇ ਕਿ ਉਹ 35 ਮਿੰਟ ਆਪਣੀ ਗਲ ਸੁਣਾ ਕੇ ਜਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।