ਦਹਿਸ਼ਤਗਰਦਾਂ ਨਾਲ ਹੋਏ ਵੱਖ-ਵੱਖ ਮੁਕਾਬਲੇ
ਰਾਮਪੁਰਾ ਫੂਲ
ਕਸ਼ਮੀਰ ਘਾਟੀ ‘ਚ ਵੀਰਵਾਰ ਨੂੰ ਦਹਿਸ਼ਤਗਰਦਾਂ ਨਾਲ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਨੇੜਲੇ ਪਿੰਡ ਰਾਮਨਗਰ ਦਾ ਫੌਜੀ ਜਵਾਨ ਸ਼ਹੀਦੀ ਦਾ ਜਾਮ ਪੀ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਨਗਰ ਦਾ ਫੌਜੀ ਜਵਾਨ ਹੈਪੀ ਸਿੰਘ (26) ਜੋ ਕਿ ਵੀਰਵਾਰ ਸ੍ਰੀਨਗਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ ਅਨੰਤਨਾਗ ਜ਼ਿਲ੍ਹੇ ਦੇ ਗਾਕਸੀਗੁੰਡ ‘ਚ ਫੌਜ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਸੀ ਜਿਨ੍ਹਾਂ ਦੀ ਭਾਲ ‘ਚ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ ਉਸ ਸਮੇਂ ਹੀ ਫੌਜ ਦੇ ਜਵਾਨਾਂ ‘ਤੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅੱਤਵਾਦੀਆਂ ਨਾਲ ਹੋਏ ਇਸ ਮੁਕਾਬਲੇ ਵਿੱਚ ਫੌਜ ਦੇ ਜਵਾਨਾਂ ਨੇ 3 ਅੱਤਵਾਦੀਆਂ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ ਗਿਆ ਜਦੋਂ ਕਿ ਦਹਿਸ਼ਗਰਦਾਂ ਨਾਲ ਹੋਏ ਇਸ ਮੁਕਾਬਲੇ ‘ਚ ਪਿੰਡ ਰਾਮਨਗਰ ਦਾ ਵਾਸੀ 19 ਰਾਸ਼ਟਰੀ ਰਾਈਫਲਜ਼ ਦਾ ਜਵਾਨ ਹੈਪੀ ਸਿੰਘ ਰਾਮਨਗਰ ਸ਼ਹੀਦੀ ਦਾ ਜਾਮ ਪੀ ਗਿਆ
ਦੱਸਣਯੋਗ ਹੈ ਕਿ ਤਿੰਨ ਭਰਾਵਾਂ ‘ਚੋਂ ਸ਼ਹੀਦ ਹੈਪੀ ਸਿੰਘ 2012 ‘ਚ ਭਾਰਤੀ ਫੌਜ ‘ਚ ਭਰਤੀ ਹੋਇਆ ਸੀ ਜੋ ਕਿ ਅਜੇ ਕੁਆਰਾ ਸੀ ਇਸ ਦਾ ਇੱਕ ਭਰਾ ਵੀ ਫੌਜ ‘ਚ ਹੈ ਤੇ ਦੂਸਰਾ ਆਪਣਾ ਕੰਮਕਾਰ ਕਰ ਰਿਹਾ ਹੈ ਇਸ ਦੀ ਮਾਤਾ ਦੀ 4 ਸਾਲ ਪਹਿਲਾਂ ਮੌਤ ਹੋ ਗਈ ਸੀ ਮ੍ਰਿਤਕ ਬੀਤੀ 11 ਸਤੰਬਰ ਨੂੰ ਪਿੰਡ ਛੁੱਟੀ ਕੱਟ ਕੇ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।