ਨਿਸ਼ਾਂਤ ਸ਼ਰਮਾ ਨੂੰ ਫਿਰ ਜੇਲ੍ਹ ਭੇਜਿਆ
ਸੱਚ ਕਹੂੰ ਨਿਊਜ਼
ਰੋਪੜ
ਸਥਾਨਕ ਜੇਲ੍ਹ ‘ਚ ਹਿੰਦੂ ਸ਼ਿਵਸੈਨਾ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਆਰਐਸਐਸ ਲੀਡਰ ਰਵਿੰਦਰ ਗੋਸਾਈਂ ਦੇ ਕਤਲ ਕੇਸ ਵਿੱਚ ਨਜ਼ਰਬੰਦ ਰਮਨਦੀਪ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸ਼ਰਮਾ ‘ਤੇ ਹਮਲਾ ਕੀਤਾ ਇਲਾਜ ਕਰਵਾਉਣ ਤੋਂ ਬਾਅਦ ਨਿਸ਼ਾਂਤ ਸ਼ਰਮਾ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ ਹੈ
ਜ਼ਿਕਰਯੋਗ ਹੈ ਕਿ ਰੂਪਨਗਰ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਦਨ ਲਾਲ ਦੀ ਅਦਾਲਤ ਨੇ ਸੋਮਵਾਰ ਨੂੰ ਨਿਸ਼ਾਂਤ ਸ਼ਰਮਾ ਨੂੰ ਧੋਖਾਧੜੀ ਦੇ ਕੇਸ ‘ਚ 4 ਸਾਲ ਦੀ ਸਜ਼ਾ ਤੇ 5 ਹਜ਼ਾਰ ਰੁਪਏ ਜੁਰਮਾਨਾ ਹੋਣ ਦੀ ਸਜ਼ਾ ਸੁਣਾਈ ਹੈ ਜਾਣਕਾਰਾਂ ਮੁਤਾਬਕ ਨਿਸ਼ਾਂਤ ਸ਼ਰਮਾ ਨੂੰ ਅਖਬਾਰ ‘ਚ ਵਿਗਿਆਪਨ ਦੇ ਕੇ ਲੋਕਾਂ ਨੂੰ ਸਸਤੀਆਂ ਗੱਡੀਆਂ ਵੇਚਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਮਾਮਲੇ ‘ਚ ਸਜ਼ਾ ਸੁਣਾਈ ਗਈ ਹੈ ਮਾਮਲੇ ‘ਚ 3 ਹੋਰ ਦੋਸ਼ੀ ਅਜੇ ਤੱਕ ਭਗੌੜੇ ਹਨ ਦਰਅਸਲ ਨਿਸ਼ਾਂਤ ਨੇ ਕਾਰ ਵੇਚਣ ਲਈ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ ਤੇ ਅਨਿਲ ਨੇ ਨਿਸ਼ਾਂਤ ਨੂੰ ਕਾਰ ਲੈਣ ਲਈ 1.85 ਲੱਖ ਰੁਪਏ ਦਿੱਤੇ ਪਰ ਉਸ ਨੇ ਪੈਸੇ ਲੈ ਕੇ ਵੀ ਅਨਿਲ ਨੂੰ ਕਾਰ ਨਹੀਂ ਸੌਂਪੀ ਉਸ ਨੇ ਅਨਿਲ ਨੂੰ ਮਹਿਜ਼ 35 ਹਜ਼ਾਰ ਰੁਪਏ ਹੀ ਵਾਪਸ ਕੀਤੇ ਤੇ ਬਾਕੀ ਡੇਢ ਲੱਖ ਵਾਪਸ ਕਰਨੋਂ ਸਾਫ ਇਨਕਾਰ ਕਰ ਦਿੱਤਾ ਨਿਸ਼ਾਂਤ ਨਾਲ ਉਸ ਦੇ ਤਿੰਨ ਸਾਥੀ ਰਵੀ, ਵਿਕਾਸ ਤੇ ਰੋਹਿਤ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।