ਟੈਸਟ ਟੀਮ ਦੇ ਕਪਤਾਨ ਚਾਂਡੀਮਲ ਨੂੰ ਮਿਲੀ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ
ਕੋਲੰਬੋ, 24 ਸਤੰਬਰ
ਏਸ਼ੀਆ ਕੱਪ ‘ਚ ਸ਼੍ਰੀਲੰਕਾ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਉਸਦੇ ਪਹਿਲੇ ਹੀ ਗੇੜ ‘ਚ ਬਾਹਰ ਜਾਣ ਦੀ ਗਾਜ਼ ਸ਼੍ਰੀਲੰਕਾਈ ਕਪਤਾਨ ਅੇਂਜਲੋ ਮੈਥਿਊਜ਼ ‘ਤੇ ਡਿੱਗੀ ਅਤੇ ਉਸਦੀ ਕਪਤਾਨੀ ਲੈ ਕੇ ਦਿਨੇਸ਼ ਚਾਂਡੀਮਲ ਨੂੰ ਇੱਕ ਰੋਜ਼ਾ ਟੀਮ ਦਾ ਵੀ ਕਪਤਾਨ ਬਣਾ ਦਿੱਤਾ ਗਿਆ ਹੈ
ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਟੀਮ ਦੇ ਪਹਿਲੇ ਹੀ ਗੇੜ ‘ਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਹਾਰ ਕੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੇ ਤੁਰੰਤ ਬਾਅਦ ਕਾਰਵਾਈ ਕਰਦਿਆਂ ਮੈਥਿਊਜ਼ ਨੂੰ ਹਟਾ ਕੇ ਟੈਸਟ ਟੀਮ ਦੇ ਕਪਤਾਨ ਚਾਂਡੀਮਲ ਨੂੰ ਇਹ ਜ਼ਿੰਮ੍ਹੇਦਾਰੀ ਦੇ ਦਿੱਤੀ ਹੈ
ਸਿਰਫ਼ 10 ਮਹੀਨੇ ਰਹੇ ਕਪਤਾਨ
ਮੈਥਿਊਜ਼ 10 ਮਹੀਨੇ ਤੱਕ ਹੀ ਟੀਮ ਦੇ ਕਪਤਾਨ ਰਹੇ ਮੈਥਿਊਜ਼ ਨੂੰ ਇਸ ਸਾਲ ਜਨਵਰੀ ‘ਚ ਫਿਰ ਤੋਂ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ ਸੌਂਪੀ ਗਈ ਸੀ ਇਸ ਤੋਂ ਕੁਝ ਸਮੇਂ ਬਾਅਦ ਹੀ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਸਨ ਅਤੇ ਕਪਤਾਨੀ ਚਾਂਡੀਮਲ ਨੂੰ ਦਿੱਤੀ ਗਈ ਜੁਲਾਈ ‘ਚ ਸੱਟ ਤੋਂ ਉੱਭਰਨ ਬਾਅਦ ਮੈਥਿਊਜ਼ ਟੀਮ ‘ਚ ਪਰਤੇ ਅਤੇ ਉਹਨਾਂ ਇੱਕ ਵਾਰ ਫਿਰ ਕਪਤਾਨੀ ਸੰਭਾਲੀ ਪਰ ਏਸ਼ੀਆ ਕੱਪ ‘ਚ ਟੀਮ ਦੀ ਨਾਕਾਮੀ ਉਹਨਾਂ ‘ਤੇ ਭਾਰੀ ਪੈ ਗਈ
ਸ਼੍ਰੀਲੰਕਾ ਪੰਜ ਵਾਰ ਏਸ਼ੀਆ ਕੱਪ ‘ਚ ਚੈਂਪੀਅਨ ਰਿਹਾ ਹੈ ਪਰ ਇਸ ਵਾਰ ਉਸਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਇਸ ਖ਼ਰਾਬ ਪ੍ਰਦਰਸ਼ਨ ਕਾਰਨ ਚਾਰੇ ਪਾਸਿਓਂ ਹੋ ਰਹੀਆਂ ਆਲੋਚਨਾਵਾਂ ਤੋਂ ਬਾਅਦ ਸ਼੍ਰੀਲੰਕਾ ਦੇ ਚੋਣਕਰਤਾਵਾਂ ਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹਾਲਾਂਕਿ ਮੈਥਿਊਜ਼ ਨੇ ਇਸ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਸਨੂੰ ਇਸ ਪ੍ਰਦਰਸ਼ਨ ਲਈ ਬਲੀ ਦਾ ਬੱਕਰਾ ਬਣਾਇਆ ਗਿਆ ਹੈ
ਸ਼੍ਰੀਲੰਕਾ ਕ੍ਰਿਕਟ ਬੋਰਡ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਰਾਸ਼ਟਰੀ ਚੋਣਕਰਤਾਵਾਂ ਨੇ ਮੈਥਿਊਜ਼ ਨੂੰ ਹੁਣ ਤੋਂ ਹੀ ਇੱਕ ਰੋਜ਼ਾ ਅਤੇ ਟੀ20 ਟੀਮਾਂ ਦੀ ਕਪਤਾਨੀ ਛੱਡਣ ਨੂੰ ਕਿਹਾ ਹੈ ਮੈਥਿਊਜ਼ ਨੇ ਉਹਨਾਂ ਨੂੰ ਕਪਤਾਨ ਦੇ ਅਹੁਦੇ ਤੋਂ ਹਟਾਏ ਜਾਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਬੋਰਡ ਨੂੰ ਲਿਖੇ ਪੱਤਰ ‘ਚ ਕਿਹਾ ਗਿਆ ਹੈ ਕਿ ਏਸ਼ੀਆ ਕੱਪ ‘ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਮਾਮਲੇ ‘ਚ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।