ਅਗਲੇ 48 ਘੰਟਿਆਂ ‘ਚ ਹਰਿਆਣਾ ਤੇ ਪੰਜਾਬ ‘ਚ ਕਈ ਥਾਈਂ ਮੀਂਹ ਦੀ ਸੰਭਾਵਨਾ
ਸੱਚ ਕਹੂੰ ਨਿਊਜ਼
ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਅਤੇ ਹਰਿਆਣਾ ‘ਚ ਪਿੱਛੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਝੋਨੇ ਦੀ ਖੜ੍ਹੀ ਫਸਲ ਵਿਛ ਗਈ ਤੇ ਨਰਮਾ ਕਪਾਹ ਦੇ ਫੁੱਲ ਟੁੱਟ ਗਏ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਮੌਸਮ ਕੇਂਦਰ ਦੇ ਅਨੁਸਾਰ ਅਗਲੇ 48 ਘੰਟਿਆਂ ‘ਚ ਵੀ ਹਰਿਆਣਾ ਅਤੇ ਪੰਜਾਬ ‘ਚ ਅਨੇਕਾਂ ਥਾਵਾਂ ‘ਤੇ ਮੀਂਹ ਪੈਣ ਤੇ ਹਰਿਆਣਾ ‘ਚ ਕਿਤੇ-ਕਿਤੇ ਭਾਰੀ ਮੀਂਹ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ‘ਤੇ ਅਸਰ ਪਿਆ ਅਤੇ ਚੋਟੀਆਂ ਨੇ ਬਰਫ ਦੀ ਸਫੇਦ ਚਾਦਰ ਓੜ ਲਈ
ਚੰਡੀਗੜ੍ਹ ਸਮੇਤ ਇਲਾਕੇ ਦੇ ਅਨੇਕਾਂ ਹਿੱਸਿਆਂ ‘ਚ ਰਾਤ ਤੋਂ ਲੈ ਕੇ ਦੁਪਹਿਰ ਤੱਕ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਜਿਸ ਕਾਰਨ ਤਾਪਮਾਨ ‘ਚ ਕਈ ਡਿਗਰੀ ਦੀ ਗਿਰਾਵਟ
ਆ ਗਈ
ਚੰਡੀਗੜ੍ਹ ‘ਚ ਪਿਛਲੇ 24 ਘੰਟਿਆਂ ‘ਚ 77 ਮਿਲੀਮੀਟਰ, ਅੰਬਾਲਾ 43 ਮਿਮੀ, ਅੰਮ੍ਰਿਤਸਰ 54 ਮਿਮੀ, ਲੁਧਿਆਣਾ 75 ਮਿਮੀ, ਪਟਿਆਲਾ 62 ਮਿਮੀ, ਪਠਾਨਕੋਟ 79 ਮਿਮੀ, ਹਲਵਾਰਾ ਸਭ ਤੋਂ ਜ਼ਿਆਦਾ 136 ਮਿਮੀ, ਆਦਮਪੁਰ 154, ਬਠਿੰਡਾ 24, ਸਰਸਾ 24 ਮਿਮੀ, ਫਰੀਦਕੋਟ 26 ਮਿਮੀ, ਗੁਰਦਾਸਪੁਰ 38 ਮਿਮੀ ਸਮੇਤ ਕਈ ਥਾਵਾਂ ‘ਤੇ ਹਲਕਾ ਮੀਂਹ ਪਿਆ ਦਿੱਲੀ ‘ਚ ਦੋ ਮਿਮੀ,ਸ੍ਰੀਨਗਰ ਇੱਕ ਮਿਮੀ, ਜੰਮੂ ‘ਚ 88 ਮਿਮੀ ਤੱਕ ਮੀਂਹ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।