ਉਕਾਰਾ,(ਤੰਜਾਨੀਆ), ਏਜੰਸੀ
ਤੰਜਾਨੀਆ ਦੀ ਵਿਕਟੋਰੀਆ ਝੀਲ ‘ਚ ਵੀਰਵਾਰ ਨੂੰ ਹੋਏ ਕਿਸ਼ਤੀ ਹਾਦਸੇ ‘ਚ 218 ਲੋਕਾਂ ਦੇ ਮਾਰੇ ਦੀ ਪੁਸ਼ਟੀ ਹੋਈ ਹੈ ਅਤੇ ਕਈ ਲਾਪਤਾ ਲੋਕਾਂ ਦੀ ਤਲਾਸ਼ ਅਜੇ ਵੀ ਜਾਰੀ ਹੈ। ਲਾਪਤਾ ਲੋਕਾਂ ਦੀ ਤਲਾਸ਼ ਦੌਰਾਨ ਸ਼ਨਿੱਚਰਵਾਰ ਨੂੰ ਇੱਕ ਵਿਅਕਤੀ ਬਚਾ ਲਿਆ ਗਿਆ। ਨਜ਼ਰਸਾਨੀ ਨੇ ਦੱਸਿਆ ਗੋਤਾਖੋਰਾਂ ਨੇ ਦੁਰਘਨਸਥਾਨ ਕਿਸ਼ਤੀ ਤੋਂ ਇੰਕ ਜਿਉਂਦਾ ਵਿਅਕਤੀ ਕੱਢਿਆ ਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ।
ਉਸ ਦੀ ਸਿਹਤ ਬਾਰੇ ‘ਚ ਅਜੇ ਪਤਾ ਨਹੀਂ ਚੱਲ ਸਕਿਆ ਹੈ। ਅਧਿਕਾਰੀਆਂ ਅਨੁਸਾਰ ਸ਼ਨਿੱਚਰਵਾਰ ਨੂੰ ਐਮਵੀ ਨਏਰੇਰੇ ਨਾਂਅ ਦੀ ਇਸ ਕਿਸ਼ਤੀ ‘ਚ ਕੁਝ ਅਵਾਜ ਸੁਣਾਈ ਦਿੱਤੀ ਜਿਸ ਨਾਲ ਕਿਸ਼ਤੀ ‘ਚ ਕੁਝ ਲੋਕਾਂ ਦੇ ਜੀਵਿਤ ਹੋਣ ਦਾ ਸ਼ੱਕ ਜਤਾਇਆ ਗਿਆ, ਇਸ ਤੋਂ ਬਾਅਦ ਸਮੁੰਦਰੀ ਸੈਨਾ ਦੇ ਚਾਰ ਗੋਤਾਖੋਰ ਇਸ ਕੋਲ ਗਏ।
ਇੱਕ ਨਿਊਜ ਏਜੰਸੀ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵੱਧਕੇ 218 ਹੋ ਗਈ ਹੈ। ਕਿਸ਼ਤੀ ਸ਼ਨਿੱਚਰਵਾਰ ਨੂੰ ਵੀ ਕਿਸ਼ਤੀ ‘ਤੇ ਸ਼ਰੀਰ ਤੈਰਦੇ ਦਿਸੇ। ਸ਼ੁਰੂਆਤੀ ਅੰਦਾਜੇ ਅਨੁਸਾਰ ਇਸ ਕਿਸ਼ਤੀ 300 ਤੋਂ ਵੱਧ ਲੋਕ ਸਵਾਰ ਸਨ। ਨਿਰਮਾਣ, ਵਾਹਨ ਅਤੇ ਸੰਚਾਰ ਮੰਤਰੀ ਇਸਾਕ ਕਾਮਵੇਲਵੇ ਨੇ ਕਿਹਾ ਕਿ ਸਰਕਾਰ ਨੇ ਰਾਹਤ ਬਚਾਅ ਲਈ ਆਤਿ ਆਧੁਨਿਕ ਸਾਜੋ-ਸਮਾਨ ਭੇਜਿਆ ਹੈ।
ਉਨ੍ਹਾਂ ਕਿਹਾ, ਇਹ ਉਪਕਰਨ ਰਾਹਤ ਬਚਾਅ ਮੁਹਿੰਮ ਦੀ ਸਮਰੱਥਾ ਨੂੰ ਵਧਾਉਣ ‘ਚ ਸਹਾਇਕ ਹੋਵੇਗੀ ਅਤੇ ਅਸੀਂ ਜੀਵਿਤ ਲੋਕਾਂ ਨੂੰ ਬਚਾਉਣ ਲਈ ਰਾਹਤ ਬਚਾਅ ਮੁਹਿੰਮ ਜਾਰੀ ਰੱਖਾਗੇ। ਰਾਸ਼ਟਰਪਤੀ ਜਾਨ ਮਾਗੁਫਲੀ ਨੇ ਕਿਸ਼ਤੀ ਹਾਦਸੇ ਲਈ ਜਿੰਮੇਵਾਰ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।