ਏਸ਼ੀਆ ਕੱਪ 2018: ਪਾਂਡਿਆ, ਸ਼ਰਦੁਲ, ਅਕਸ਼ਰ ਬਾਹਰ

ਸਿਧਾਰਥ ਕੌਲ, ਰਵਿੰਦਰ ਜਡੇਜਾ, ਦੀਪਕ ਚਾਹਰ ਪਹੁੰਚੇ ਦੁਬਈ

 

ਦੁਬਈ,20 ਸਤੰਬਰ

 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਸੀਨੀਅਰ ਚੋਣ ਕਮੇਟੀ ਨੇ ਦੁਬਈ ‘ਚ ਚੱਲ ਰਹੇ ਏਸੀਆ ਕੱਪ ਟੂਰਨਾਮੈਂਟ ‘ਚ ਖੇਡ ਰਹੀ ਭਾਰਤੀ ਟੀਮ ‘ਚ ਤਿੰਨ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਇਸ ਬਦਲਾਅ ਦੇ ਤਹਿਤ ਟੀਮ ਦੇ ਤਿੰਨ ਜ਼ਖ਼ਮੀ ਖਿਡਾਰੀਆਂ ਹਰਫ਼ਨਮੌਲਾ ਹਾਰਦਿਕ ਪਾਂਡਿਆ, ਤੇਜ਼ ਗੇਂਦਬਾਜ਼ ਸਰਦੁਲ ਠਾਕੁਰ ਅਤੇ ਸਪਿੱਨਰ ਅਕਸ਼ਰ ਪਟੇਲ ਸੱਟ ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ ਭਾਰਤੀ ਟੀਮ ਏਸ਼ੀਆ ਕੱਪ ਦੇ ਸੁਪਰ ਫੋਰ ‘ਚ ਪਹੁੰਚ ਚੁੱਕੀ ਹੈ ਸੁਪਰ ਓਵਰ ਦੇ ਮੈਚ ਤੋਂ ਪਹਿਲਾਂ ਟੀਮ ਨੂੰ ਤਿੰਨ ਝਟਕੇ ਲੱਗੇ ਹਨ ਇਹਨਾਂ ਤਿੰਨਾਂ ਦੀ ਜਗ੍ਹਾ ਦੀਪਕ ਚਾਹਰ, ਰਵਿੰਦਰ ਜਡੇਜਾ ਅਤੇ ਸਿਧਾਰਥ ਕੌਲ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ

 
ਬੀਸੀਸੀਆਈ ਨੇ ਕਿਹਾ ਕਿ ਹਾਰਦਿਕ ਨੂੰ ਪਾਕਿਸਤਾਨ ਵਿਰੁੱਧ ਖੇਡੇ ਗਏ ਮੈਚ ‘ਚ ਪਿੱਠ ‘ਚ ਸੱਟ ਲੱਗੀ ਸੀ, ਬੀਸੀਸੀਆਈ ਦੀ ਮੈਡੀਕਲ ਟੀਮ ਉਹਨਾਂ ਦੀ ਜਾਂਚ ਕਰ ਰਹੀ ਹੈ, ਇਸ ਸੱਟ ਕਾਰਨ ਉਹ ਬਾਕੀ ਬਚੇ ਏਸ਼ੀਆ ਕੱਪ ਟੂਰਨਾਮੈਂਟ ‘ਚ ਭਾਰਤੀ ਟੀਮ ਦੇ ਨਾਲ ਨਹੀਂ ਖੇਡ ਸਕਣਗੇ ਇਸ ਤੋਂ ਇਲਾਵਾ ਬੀਸੀਸੀਆਈ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਅਕਸ਼ਰ ਨੂੰ ਵੀ ਪਾਕਿਸਤਾਨ ਵਿਰੁੱਧ ਫੀਲਡਿੰਗ ਦੌਰਾਨ ਖੱਬੇ ਹੱਥ ਦੀ ਉਂਗਲੀ ‘ਚ ਸੱਟ ਲੱਗੀ ਹੈ ਉਹਨਾਂ ਦੀ ਸੱਟ ਦੇ ਸਕੈਨ ਤੋਂ ਬਾਅਦ ਏਸ਼ੀਆ ਕੱਪ ਤੋਂ ਉਹਨਾਂ ਨੂੰ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ

 
ਸ਼ਾਰਦੁਲ ਨੇ ਹਾਂਗਕਾਂਗ ਵਿਰੁੱਧ ਪਹਿਲਾ ਮੈਚ ਖੇਡਿਆ ਸੀ ਮੈਚ ਤੋਂ ਬਾਅਦ ਉਹਨਾਂ ਨੂੰ ਸੱਜੇ ਹਿੱਪ ਅਤੇ ਗ੍ਰੋਈਨ ਇੰਜ਼ਰੀ ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਹੈ ਇਸ ਲਈ ਉਹਨਾਂ ਦੀ ਜਗ੍ਹਾ ਸਿਧਾਰਥ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਪਾਕਿਸਤਾਨ ਵਿਰੁੱਧ ਮੈਚ ਦੌਰਾਨ ਹਾਰਦਿਕ ਪਾਂਡਿਆ ਦੀ ਕਮਰ ‘ਚ ਸੱਟ ਲੱਗ ਗਈ ਸੀ ਅਤੇ ਉੱਥੇ ਅਕਸ਼ਰ ਪਟੇਲ ਦੇ ਖੱਬੇ ਹੱਥ ਦੀ ਉਂਗਲ ‘ਚ ਸੱਟ ਲੱਗ ਗਈ ਹੈ ਅਤੇ ਉਸਦੀ ਜਗ੍ਹਾ ਦੀਪਕ ਨੂੰ ਟੀਮ ‘ਚ ਸ਼ਾਮਲ ਕੀਤਾ ਜਾਵੇਗਾ ਜਦੋਂਕਿ ਰਵਿੰਦਰ ਜਡੇਜਾ ਟੀਮ ‘ਚ ਅਕਸ਼ਰ ਪਟੇਲ ਦੀ ਜਗ੍ਹਾ ਸ਼ਾਮਲ ਕੀਤੇ ਗਏ ਹਨ ਭਾਰਤ ਨੇ ਆਪਣੇ ਪਹਿਲੇ ਦੋ ਮੈਚ ਜਿੱਤ ਲਏ ਹਨ ਸੁਪਰ ਫੋਰ ‘ਚ ਭਾਰਤ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਵਿਰੁੱਧ ਖੇਡਣਾ ਹੈ, ਜਦੋਂਕਿ ਐਤਵਾਰ ਨੂੰ ਭਾਰਤ ਦਾ ਮੁਕਾਬਲਾ ਇੱਕ ਵਾਰ ਫਿਰ ਪਾਕਿਸਤਾਨ ਨਾਲ ਹੋਵੇਗਾ

 



 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।