ਸਾਨਾ, ਏਜੰਸੀ।
ਯਮਨ ਦੇ ਅਲ-ਖੌਖਾ ਖੇਤਰ ‘ਚ ਲਾਲ ਸਾਗਰ ਬੰਦਰਗਾਹ ‘ਚ ਵਾਰਸ਼ਿਪ ਨਾਲ ਮਛਲੀ ਫੜਨ ਵਾਲੀ ਕਿਸ਼ਤੀ ‘ਤੇ ਕੀਤੇ ਗਏ ਹਮਲੇ ‘ਚ ਮੰਗਲਵਾਰ ਨੂੰ 17 ਮਛੇਰੇ ਮਾਰੇ ਗਏ। ਮਛੇਰਿਆਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਵਾਰਸ਼ਿਪ ਦੁਆਰਾ ਕੀਤੇ ਗਏ ਹਮਲੇ ‘ਚ ਕਿਸ਼ਤੀ ਸਵਾਰ ਸਿਰਫ ਇੱਕ ਵਿਅਕਤੀ ਬਚ ਗਿਆ। ਸਾਊਦੀ ਅਰਬ ਦੇ ਲੀਡਰਸ਼ਿਪ ਵਾਲੇ ਗਠਬੰਧਨ ਨੇ ਕਿਸ਼ਤੀ ‘ਤੇ ਹਮਲਾ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਮਛੇਰਿਆਂ ‘ਤੇ ਇੱਕ ਵਾਰਸ਼ਿਪ (ਜਹਾਜ) ਨਾਲ ਗੋਲੀਬਾਰੀ ਕੀਤੀ ਜਿਸ ਵਿਚ 17 ਲੋਕ ਮਾਰੇ ਗਏ।
ਗਠਬੰਧਨ ਦੇ ਬੁਲਾਰੇ ਕਰਨਲ ਤੁਰਕੀ ਅਲ-ਮਾਲਿਕੀ ਨੇ ਇੱਕ ਬਿਆਨ ‘ਚ ਕਿਹਾ, ”ਗਠਬੰਧਨ ਫੌਜ ਯਕੀਨ ਕਰਦੀ ਹੈ ਕਿ ਗਠਬੰਧਨ ਦੀ ਸਮੁੰਦਰ ਫੌਜ ਦੁਆਰਾ ਅਲ-ਖੌਖਾ ਬੰਦਰਗਾਹ ‘ਚ ਮਛਲੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀਆਂ ਕੁਝ ਮੀਡੀਆ ਦੀਆਂ ਖਬਰਾਂ ਨਿਰਾਧਾਰਤ ਹਨ। ਉਨ੍ਹਾਂ ਨੇ ਹਾਊਤੀ ਵਿਰੋਧੀਆਂ ‘ਤੇ ਇਸ ਤਰ੍ਹਾਂ ਦਾ ਹਮਲਾ ਕਰਨ ਦਾ ਦੋਸ਼ ਲਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।