ਸਹਿਵਾਗ ਦਾ ਡੀਡੀਸੀਏ ਕ੍ਰਿਕਟ ਕਮੇਟੀ ਤੋਂ ਅਸਤੀਫ਼ਾ

ਗੰਭੀਰ ਨੂੰ ਵੀ ਮੰਨਿਆ ਜਾ ਰਿਹਾ ਹੈ ਕਾਰਨ

 

ਨਵੀਂ ਦਿੱਲੀ, 17 ਸਤੰਬਰ
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀਡੀਸੀਏ) ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਸੰਸਥਾ ਦੀ ਕ੍ਰਿਕਟ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਸਹਿਵਾਗ ਤੋਂ ਇਲਾਵਾ ਕਮੇਟੀ ਦੇ ਹੋਰ ਮੈਂਬਰਾਂ ਆਕਾਸ਼ ਚੋਪੜਾ ਅਤੇ ਰਾਹੁਲ ਸਾਂਘਵੀ ਨੇ ਗੇਂਦਬਾਜ਼ੀ ਕੋਚ ਦੇ ਰੂਪ ‘ਚ ਮਨੋਜ ਪ੍ਰਭਾਕਰ ਨੂੰ ਬਰਕਰਾਰ ਰੱਖਣ ਦੀ ਸਿਫ਼ਾਰਿਸ਼ ਕੀਤੀ ਸੀ ਪਰ ਇਸਨੂੰ ਮਨਜ਼ੂਰੀ ਨਹੀਂ ਮਿਲੀ

 

ਡੀਡੀਸੀਏ ਸੂਤਰਾਂ ਅਨੁਸਾਰ ਇਹਨਾਂ ਤਿੰਨਾਂ ਦਾ ਅਸਫ਼ੀਤਾ ਮਨਜ਼ੂਰ ਕਰ ਲਿਆ ਗਿਆ ਹੈ ਕਿਉਂਕਿ ਰਾਜ ਸੰਸਥਾ ਨੂੰ ਅਗਲੇ ਦੋ ਦਿਨਾਂ ‘ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਵਾਂ ਸੰਵਿਧਾਨ ਸੌਂਪਣਾ ਹੈ ਜਿਸ ਤੋਂ ਬਾਅਦ ਨਵੀਆਂ ਕਮੇਟੀਆਂ ਬਣਾਉਣ ਦੀ ਜ਼ਰੂਰਤ ਹੋਵੇਗੀ

 
ਹਾਲਾਂਕਿ ਸਹਿਵਾਗ ਨੇ ਇਸ ਗੱਲ ਦੇ ਜਵਾਬ ਨੂੰ ਟਾਲਦਿਆਂ ਕਿਹਾ ਕਿ ਅਸੀਂ ਤਿੰਨੇ ਇਕੱਠੇ ਆਏ ਅਤੇ ਆਪਣਾ ਸਮਾਂ ਅਤੇ ਕੋਸ਼ਿਸ਼ ਦਿੱਤੀ ਪਰ ਅਸੀਂ ਤਿੰਨੇ ਹੁਣ ਹੋਰ ਮਸਰੂਫ ਪ੍ਰੋਗਰਾਮਾਂ ਕਾਰਨ ਡੀਡੀਸੀਏ ਦੀ ਕ੍ਰਿਕਟ ਕਮੇਟੀ ਦੇ ਕੰਮ ਨੂੰ ਅੱਗੇ ਜਾਰੀ ਨਹੀਂ ਰੱਖ ਸਕਾਂਗੇ ਜ਼ਿਕਰਯੋਗ ਹੇ ਕਿ ਦਿੱਲੀ ਦੀ ਟੀਮ ਮੌਜ਼ੂਦਾ ਸੀਜ਼ਨ ‘ਚ ਵਿਜੇ ਹਜਾਰੇ ਟਰਾਫ਼ੀ ‘ਚ ਆਪਣਾ ਪਹਿਲਾ ਮੈਚ ਗੰਭੀਰ ਦੀ ਕਪਤਾਨੀ ‘ਚ 20 ਸਤੰਬਰ ਨੂੰ ਸੌਰਾਸ਼ਟਰ ਵਿਰੁੱਧ ਖੇਡੇਗੀ

 

 

ਮੰਨਿਆ ਜਾ ਰਿਹਾ ਹੈ ਕਿ ਦਿੱਲੀ ਟੀਮ ਦੇ ਕਪਤਾਨ ਅਤੇ ਡੀਡੀਸੀਏ ਪੈਨਲ ਦੇ ਖ਼ਾਸ ਮੈਂਬਰ ਗੌਤਮ ਗੰਭੀਰ ਪ੍ਰਭਾਕਰ ਦੀ ਨਿਯੁਕਤੀ ਦੇ ਵਿਰੁੱਧ ਸਨ, ਕਿਉਂਕਿ ਪ੍ਰਭਾਕਰ ਦਾ ਨਾਂਅ 2000 ਦੇ ਮੈਚ ਫਿਕਸਿੰਗ ਮਾਮਲੇ ‘ਚ ਆਇਆ ਸੀ, ਡੀਡੀਸੀਏ ਦੇ ਇੱਕ ਅਧਿਕਾਰੀ ਨੇ ਨਾਂਅ ਜਾਹਿਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਗੰਭੀਰ ਹਮੇਸ਼ਾ ਇਸ ਸਿਧਾਂਤ ‘ਤੇ ਚੱਲ ਰਹੇ ਹਨ ਕਿ ਉਹ ਦਿੱਲੀ ਦੇ ਡਰੈਸਿੰਗ ਰੂਮ ‘ਚ ਅਜਿਹੇ ਵਿਅਕਤੀ ਨੂੰ ਨਹੀਂ ਦੇਖਣਾ ਚਾਹੁੰਦੇ, ਜੋ ਮੈਚ ਫਿਕਸਿੰਗ ਜਾਂ ਕਿਸੇ ਹੋਰ ਤਰ੍ਹਾਂ ਦੇ ਗਲਤ ਕੰਮ ਨਾਲ ਕਿਸੇ ਵੀ ਤਰ੍ਹਾਂ ਜੁੜਿਆ ਰਿਹਾ ਹੋਵੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।