ਉੜੀਸਾ, ਸੀਆਈਐਸਐਫ ਦੀਆਂ ਇਕਤਰਫ਼ਾ ਜਿੱਤਾਂ
ਸੁਖਜੀਤ ਮਾਨ,
ਜਲੰਧਰ, 16 ਸਤੰਬਰ
ਸਥਾਨਕ ਪੀਏਪੀ ਹੈਡਕੁਆਰਟਰ ‘ਚ ਚੱਲ ਰਹੀ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਵੀ ਰੋਮਾਂਚਕ ਮੈਚਾਂ ਦੀ ਭਰਮਾਰ ਰਹੀ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਹੋਏ 7 ਮੈਚਾਂ ‘ਚ ਜਿੱਥੇ ਤਾਮਿਲਨਾਡੂ ਨੇ ਰਾਜਸਥਾਨ ਪੁਲਿਸ ਨੂੰ 26-0 ਨਾਲ ਧੋ ਦਿੱਤਾ ਉੱਥੇ ਆਰਪੀਐਫ, ਤ੍ਰਿਪੁਰਾ ਅਤੇ ਬਿਹਾਰ ਨੇ ਰੋਮਾਂਚਕ ਮੈਚਾਂ ਤੋਂ ਬਾਅਦ ਜਿੱਤ ਦਰਜ ਕਰਕੇ ਅੰਕ ਹਾਸਲ ਕੀਤੇ ਇਸ ਤੋਂ ਇਲਾਵਾ ਸੀਆਈਐਸਐਫ ਅਤੇ ਉੱਤਰਾਖੰਡ ਨੇ ਵੀ ਇਕਤਰਫ਼ਾ ਜਿੱਤ ਨਾਲ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ
ਤੀਸਰੇ ਦਿਨ ਦੇ ਪਹਿਲੇ ਮੈਚ ‘ਚ ਤਾਮਿਲਨਾਡੂ ਪੁਲਿਸ ਨੇ ਰਾਜਸਥਾਨ ਵਿਰੁੱਧ ਹੁਣ ਤੱਕ ਇਸ ਚੈਂਪੀਅਨਸ਼ਿਪ ‘ਚ 26-0 ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਜਦੋਂਕਿ ਦੂਸਰੇ ਮੈਚ ‘ਚ ਉੜੀਸਾ ਨੇ ਪੱਛਮੀ ਬੰਗਾਲ ਨੂੰ 7-2 ਨਾਲ ਇਕਤਰਫ਼ਾ ਮੈਚ ‘ਚ ਹਰਾਇਆ ਦਿਨ ਦੇ ਤੀਸਰੇ ਮੈਚ ‘ਚ ਸੀਆਈਐਸਐਫ ਨੇ ਝਾਰਖੰਡ ਵਿਰੁੱਧ 3-0 ਦੀ ਜਿੱਤ ਦਰਜ ਕਰਕੇ ਅੰਕ ਹਾਸਲ ਕੀਤੇ ਦਿਨ ਦਾ ਚੌਥਾ ਮੈਚ ਆਰਪੀਐਫ ਅਤੇ ਚੰਡੀਗੜ ਦਰਮਿਆਨ ਦਿਨ ਦਾ ਚੌਥਾ ਮੈਚ ਹਾਲਾਂਕਿ ਕੁਝ ਫ਼ਸਵਾਂ ਰਿਹਾ
ਜਿਸ ਵਿੱਚ ਆਰਪੀਐਫ ਨੇ 4-2 ਨਾਲ ਜਿੱਤ ਦਰਜ ਕੀਤੀ ਦਿਨ ਦੇ ਛੇਵੇਂ ਮੈਚ ‘ਚ ਤ੍ਰਿਪੁਰਾ ਨੇ ਉੱਤਰ ਪ੍ਰਦੇਸ਼ ਨੂੰ 3-1 ਦੇ ਫ਼ਰਕ ਨਾਲ ਹਰਾਇਆ ਜਦੋਂਕਿ ਦਿਨ ਦਾ ਸੱਤਵਾਂ ਮੈਚ ਹੁਣ ਤੱਕ ਦੇ ਟੂਰਨਾਮੈਂਟ ਦਾ ਸਭ ਤੋਂ ਰੋਮਾਂਚਕ ਮੈਚ ਰਿਹਾ ਜਿਸ ਵਿੱਚ ਨਜ਼ਦੀਕੀ ਫਰਕ ਨਾਲ ਬਿਹਾਰ ਨੇ ਹਰਿਆਣਾ ਪੁਲਿਸ ਨੂੰ 4-3 ਦੇ ਫ਼ਰਕ ਨਾਲ ਹਰਾਇਆ
8 ਦਿਨ ਚੱਲਣ ਵਾਲੇ ਟੂਰਨਾਮੈਂਟ ਦੇ ਚੌਥੇ ਦਿਨ 8 ਗਰੁੱਪਾਂ ਚੋਂ 7 ਗਰੁੱਪ ਮੈਚ ਖੇਡੇ ਜਾਣਗੇ ਟੂਰਨਾਮੈਂਟ ਦਾ ਫਾਈਨਲ 21 ਸਤੰਬਰ ਨੂੰ ਖੇਡਿਆ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।