ਦੁਬਈ, ਏਜੰਸੀ
ਮੈਨ ਆਫ਼ ਦ ਮੈਚ ਵਿਕਟਕੀਪਰ ਮੁਸਤਫਿਜ਼ੁਰ ਰਹੀਮ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ 137 ਦੌੜਾਂ ਨਾਲ ਹਰਾ ਕੇ ਗਰੁੱਪ ਬੀ ‘ਚ ਆਪਣਾ ਅੰਕ ਖਾਤਾ ਖੋਲ੍ਹ ਲਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ‘ਚ 261 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਸ਼੍ਰੀਲੰਕਾ ਦੀ ਟੀਮ 35.1 ਓਵਰਾਂ ਤੱਕ 124 ਦੌੜਾਂ ‘ਤੇ ਹੀ ਸਿਮਟ ਗਈ।
ਇਸ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਦੀ 144 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਸ਼ੁਰੂਆਤੀ ਤਰਸਯੋਗ ਹਾਲਤ ਤੋਂ ਉੱਭਰਦਿਆਂ ਸਨਮਾਨਜਨਕ ਸਕੋਰ ਬਣਾਉਣ ‘ਚ ਸਫ਼ਲਤਾ ਪਾਈ। ਏਸ਼ੀਆ ਕੱਪ ਦੇ ਪਹਿਲੇ ਮੈਚ ‘ਚ ਹੀ ਰਹੀਮ ਨੇ ਆਪਣੇ ਇੱਕ ਰੋਜ਼ਾ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ ਆਖ਼ਰੀ ਓਵਰਾਂ ‘ਚ ਸੱਟ ਦੇ ਬਾਵਜ਼ੂਦ ਕ੍ਰੀਜ਼ ‘ਤੇ ਆਏ। ਤਮੀਮ ਇਕਬਾਲ ਨੂੰ ਵੀ ਇਸ ਦਾ ਸਿਹਰਾ ਜਾਂਦਾ ਹੈ। ਇੱਕ ਸਮੇਂ 1 ਦੌੜ ਦੇ ਸਕੋਰ ‘ਤੇ 2 ਵਿਕਟਾਂ ਗੁਆ ਚੁੱਕੀ ਬੰਗਲਾਦੇਸ਼ ਟੀਮ ਨੂੰ ਮੁਹੰਮਦ ਮਿਥੁਨ ਅਤੇ ਮੁਸ਼ਫਿਕੁਰ ਦੀ ਭਾਈਵਾਲੀ ਨੇ ਇਸ ਸਕੋਰ ਤੱਕ ਪਹੁੰਚਾਇਆ।
ਦੋਵਾਂ ਨੇ ਤੀਸਰੀ ਵਿਕਟ ਲਈ 153 ਗੇਂਦਾਂ ‘ਚ 133 ਦੌੜਾਂ ਦੀ ਮਹੱਤਵਪੂਰਨ ਭਾਈਵਾਲੀ ਕਰਕੇ ਨਾ ਸਿਰਫ਼ ਟੀਮ ਨੂੰ ਸ਼ੁਰੂਆਤੀ ਸੰਕਟ ਚੋਂ ਕੱਢਿਆ ਸਗੋਂ ਜੁਝਾਰੂ ਸਕੋਰ ਖੜ੍ਹਾ ਕਰਕੇ ਸ਼੍ਰੀਲੰਕਾ ਨੂੰ ਦਬਾਅ ‘ਚ ਕਰ ਲਿਆ। ਇਸ ਮੁੱਖ ਭਾਈਵਾਲੀ ਨੂੰ ਵੀ ਬੰਗਲਾਦੇਸ਼ ਨੂੰ ਸ਼ੁਰੂਆਤੀ ਝਟਕੇ ਦੇਣ ਵਾਲੇ ਮਲਿੰਗਾ ਨੇ ਮਿਥੁਨ ਦੀ ਵਿਕਟ ਨਾਲ ਤੋੜਿਆ। ਸ਼੍ਰੀਲੰਕਾ ਸਾਹਮਣੇ ਜਿੱਤ ਲਈ 262 ਦੌੜਾਂ ਦਾ ਟੀਚਾ ਸੀ, ਜਿਸ ਦਾ ਪਿੱਛਾ ਕਰਦਿਆ ਟੀਮ ਨੇ ਛੇਤੀ ਹੀ ਹਥਿਆਰ ਸੁੱਟ ਦਿੱਤੇ। ਸ਼ੀ੍ਰਲੰਕਾ ਦੀ ਇੱਕ ਰੋਜ਼ਾ ਟੀਮ ‘ਚ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਲਾਸਿਥ ਮਲਿੰਗਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 23 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।