ਭਾਰਤੀ ਪੁਲਿਸ ਹਾਕੀ ਚੈਂਪੀਅਨਸ਼ਿਪ: ਦੂਜੇ ਦਿਨ ਗੋਲਾਂ ਦੀ ਹੋਈ ਵਾਛੜ

ਸੀਆਰਪੀਐਫ , ਬੀਐਸਐਫ, ਐਸਐਸਬੀ, ਉੜੀਸਾ,  ਅਤੇ ਮਹਾਰਾਸ਼ਟਰ ਨੇ ਬਿਨਾਂ ਗੋਲ ਖਾਧਿਆਂ ਕੀਤੇ 69 ਗੋਲ

ਸੁਖਜੀਤ ਮਾਨ
ਜਲੰਧਰ, 15 ਸਤੰਬਰ

ਸਥਾਨਕ ਪੀਏਪੀ ਹੈਡ ਕੁਆਰਟਰ ‘ਚ ਚੱਲ ਰਹੀ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਇੱਥੇ ਗੋਲਾਂ ਦੀ ਵਾਛੜ ਦੇਖਣ ਨੂੰ ਮਿਲੀ ਦੂਜੇ ਦਿਨ ਹੋਏ 7 ਤੇਜ਼ ਰਫ਼ਤਾਰ ਮੈਚਾਂ ‘ਚ ਕੁੱਲ 85 ਗੋਲ ਦੇਖਣ ਨੂੰ ਮਿਲੇ ਹਾਲਾਂਕਿ ਜ਼ਿਆਦਾ ਮੈਚ ਇਕਤਰਫ਼ਾ ਹੀ ਰਹੇ

27 ਟੀਮਾਂ ਦਰਮਿਆਨ ਖੇਡੀ ਜਾ ਰਹੀ ਇਸ ਚੈਂਪੀਅਨਸ਼ਿਪ ‘ਚ ਅੱਜ ਉੜੀਸਾ,   ਸੀਆਰਪੀਐਫ, ਐਸਐਸਬੀ, ਤੇਲੰਗਾਨਾ, ਮਹਾਂਰਾਸ਼ਟਰ, ਮਣੀਪੁਰ ਅਤੇ ਬੀਐਸਐਫ ਨੇ ਆਪਣੇ ਪੂਲ ਮੈਚ ਜਿੱਤ ਕੇ ਅੰਕ ਹਾਸਲ ਕੀਤੇ ਜਦੋਂਕਿ ਬਿਹਾਰ, ਰਾਜਸਥਾਨ, ਛੱਤੀਸਗੜ, ਤ੍ਰਿਪੁਰਾ ਅਤੇ ਕਰਨਾਟਕ ਦੀਆਂ ਟੀਮਾਂ ਨੂੰ ਸ਼ਰਮਨਾਕ ਹਾਰਾਂ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਗੁਜਰਾਤ ਅਤੇ ਮਣੀਪੁਰ ਨੂੰ ਸੰਘਰਸ਼ ਕਰਨ ਦੇ ਬਾਵਜ਼ੂਦ ਮਾਤ ਖਾਣੀ ਪਈ

ਦਿਨ ਦੇ ਪਹਿਲੇ ਮੈਚ ‘ਚ ਪੂਲ ਐਚ ਦੀਆਂ ਟੀਮਾਂ ਬਿਹਾਰ ਪੁਲਿਸ ਤੇ ਉੜੀਸਾ ਦਰਮਿਆਨ ਹੋਏ ਮੈਚ ‘ਚ ਉੜੀਸਾ ਨੇ 9-0 ਨਾਲ ਇਕਤਰਫ਼ਾ ਜੇਤੂ ਰਹੀ ਦੂਜੇ ਮੈਚ ‘ਚ ਸੀਆਰਪੀਐਫ ਨੇ ਰਾਜਥਾਨ ਪੁਲਿਸ ਨੂੰ 24-0  ਦੇ ਵੱਡੇ ਫਰਕ ਨਾਲ ਮਧੋਲਿਆ ਜਦੋਂਕਿ ਤੀਜੇ ਮੈਚ ‘ਚ ਵੀ ਓਹੀ ਕਹਾਣੀ ਦੇਖਣ ਨੂੰ ਮਿਲੀ ਅਤੇ ਐਸਐਸਬੀ ਨੇ ਛੱਤੀਸਗੜ ਵਿਰੁੱਧ  12-0 ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹਾਲਾਂਕਿ ਦਿਨ ਦੇ ਚੌਥੇ ਮੈਚ ‘ਚ ਤੇਲੰਗਾਨਾ ਅਤੇ ਗੁਜਰਾਤ ‘ਚ ਕੁਝ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ ਜਿਸ ਵਿੱਚ  ਤੇਲੰਗਾਨਾ 6-3 ਨਾਲ ਜੇਤੂ ਰਿਹਾ ਦਿਨ ਦੇ ਪੰਜਵੇਂ ਮੈਚ ‘ਚ ਮਹਾਰਾਸ਼ਟਰ ਨੇ ਕਰਨਾਟਕ ਨੂੰ 4-0 ਨਾਲ ਮਾਤ ਦਿੱਤੀ ਦਿਨ ਦਾ ਛੇਵਾਂ ਮੈਚ ਸਭ ਤੋਂ ਰੋਮਾਂਚਕ ਰਿਹਾ ਜਿਸ ਵਿੱਚ ਮਣੀਪੁਰ ਨੇ ਨਜ਼ਦੀਕੀ ਮੁਕਾਬਲੇ ‘ਚ ਆਂਧਰਾ ਪ੍ਰਦੇਸ਼ ਨੂੰ 4-3 ਨਾਲ ਮਾਤ ਦੇ ਕੇ ਅੰਕ ਹਾਸਲ ਕੀਤੇ ਦਿਨ ਦੇ ਆਖ਼ਰੀ ਮੈਚ ‘ਚ ਫਿਰ ਇਕਤਰਫ਼ਾ ਮਾਮਲਾ ਰਿਹਾ ਅਤੇ ਬੀਐਸਐਫ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤ੍ਰਿਪੁਰਾ ਨੂੰ  20-0 ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।