ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਗੈਰ-ਅਧਿਕਾਰਕ ਵਾਰਤਾ ‘ਚ ਇਰਾਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਸਬੰਧੀ ਆਪਣੇ ਪੂਰਵਰਤੀ ਜਾਨ ਕੇਰੀ ਦੀ ਆਲੋਚਨਾ ਕੀਤੀ ਹੈ। ਪੋਮਪਿਓ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵਿਦੇਸ਼ ਮੰਤਰੀ ਰਹੇ ਕੇਰੀ ‘ਤੇ ਟਰੰਪ ਪ੍ਰਸ਼ਾਸਨ ਦੀ ਇਰਾਨ ਨੀਤੀ ਨੂੰ ਕਮਜੋਰ ਕਰਨ ਦੋਸ਼ ਲਾਉਂਦੇ ਕਿਹਾ, ਕੇਰੀ ਨੇ ਜੋ ਕੀਤਾ ਉਹ ਅਸਮਾਨ ਅਤੇ ਅਚਾਨਕ ਸੀ।
ਅਮਰੀਕੀ ਵਿਦੇਸ਼ ਮੰਤਰੀ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕੇਰੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਸਦਾ ਇਹ ਕਦਮ ਰਾਸ਼ਟਰਪਤੀ ਡੋਨਾਲਡ ਅਰੰਪ ਵੱਲ ਨਿਰਦੇਸ਼ਤ ਅਮਰੀਕੀ ਵਿਦੇਸ਼ ਨੀਤੀ ਖਿਲਾਫ ਹੈ। ਅਮਰੀਕਾ ਰਾਸ਼ਟਰਪਤੀ ਨੇ ਮਈ ‘ਚ ਇਰਾਨ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇਰਾਨ ‘ਤੇ ਕਈ ਪਾਬੰਦੀਆਂ ਦੋਬਾਰਾ ਲਗਾ ਦਿੱਤੀਆਂ ਗਈਆਂ ਹਨ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਤਨਾਅ ਕਾਫੀ ਵੱਧ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2015 ‘ਚ ਇਰਾਨ ਨੇ ਅਮਰੀਕਾ, ਚੀਨ, ਰੂਸ, ਜਰਮਨੀ, ਫਰਾਂਸ ਅਤੇ ਬ੍ਰਿਟੇਨ ਨਾਲ ਇੱਕ ਸਮਝੌਤਾ ‘ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਤਹਿਤ ਇਰਾਨ ਨੇ ਉਸ ‘ਤੇ ਲੱਗੇ ਆਰਥਿਕ ਪਾਬੰਦੀਆਂ ਨੂੰ ਹਟਾਉਣ ਦੇ ਬਦਲੇ ਆਪਣੇ ਪ੍ਰਮਾਣੂ ਪ੍ਰੋਗਰਾਮ ਸੀਮਿਤ ਕਰਨ ‘ਤੇ ਸਹਿਮਤ ਜਤਾਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।