ਏਜੰਸੀ, ਲੰਦਨ
ਇੰਗਲੈਂਡ ਨੇ ਅੰਤਰਰਾਸ਼ਟਰੀ ਕਰੀਅਰ ਦੀ ਆਖਰੀ ਪਾਰੀ ਖੇਡ ਰਹੇ ਓਪਨਰ ਅਲਿਸਟਰ ਕੁਕ ਅਤੇ ਕਪਤਾਨ ਜੋ ਰੂਟ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਭਾਰਤ ਵਿਰੁੱਧ ਪੰਜਵੇਂ ਅਤੇ ਆਖ਼ਰੀ ਟੈਸਟ ਦੇ ਚੌਥੇ ਦਿਨ 8 ਵਿਕਟਾਂ ਗੁਆ ਕੇ 423 ਦੌੜਾਂ ਬਣਾਉਣ ਦੇ ਨਾਲ ਆਪਣੀ ਦੂਸਰੀ ਪਾਰੀ ਘੋਸ਼ਿਤ ਕਰ ਦਿੱਤੀ ਪਰ ਇੰਗਲੈਂਡ ਤੋਂ ਮਿਲੇ ਕੁੱਲ 464 ਦੌੜਾਂ ਦੇ ਪਹਾੜ ਜਿਹੇ ਟੀਚੇ ਦੇ ਸਾਹਮਣੇ ਮਹਿਮਾਨ ਟੀਮ ਨੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਦੂਸਰੀ ਪਾਰੀ ‘ਚ ਸਿਰਫ਼ 58 ਦੋੜਾਂ ਜੋੜ ਕੇ ਤਿੰਨ ਵਿਕਟਾਂ ਗੁਆ ਦਿੱਤੀਆਂ ਜਿਸ ਨਾਲ ਮੇਜ਼ਬਾਨ ਟੀਮ ਦੀ ਜਿੱਤ ਹੁਣ ਰਸਮੀ ਹੀ ਲੱਗ ਰਹੀ ਹੈ ਭਾਰਤ ਅਜੇ ਇੰਗਲੈਂਡ ਤੋਂ 406 ਦੌੜਾਂ ਪਿੱਛੇ ਹੈ ਅਤੇ ਉਸ ਦੀਆਂ ਸੱਤ ਵਿਕਟਾਂ ਹੀ ਬਾਕੀ ਹਨ ਭਾਰਤ ਨੇ ਦੂਸਰੀ ਪਾਰੀ ਦੀ ਖ਼ਰਾਬ ਸ਼ੁਰੂਆਤ ਕਰਦੇ ਹੋਏ ਸਿਰਫ਼ ਦੋ ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਵਿਰਾਟ ਪਹਿਲੀ ਹੀ ਗੇਂਦ ‘ਤੇ ਵਾਪਸ ਮੁੜ ਗਏ
ਇਸ ਤੋਂ ਪਹਿਲਾਂ ਚੌਥੇ ਦਿਨ ਦੀ ਖੇਡ ਸ਼ੁਰੂ ਹੋਣ ਦੇ ਨਾਲ ਹੀ ਇੰਗਲੈਂਡ ਦੇ ਤੀਜੇ ਦਿਨ ਦੇ ਨਾਬਾਦ ਬੱਲੇਬਾਜ਼ ਕੁਕ ਅਤੇ ਰੂਟ ਨੇ ਆਪਣੀਆਂ ਪਾਰੀਆਂ ਨੂੰ ਬਖ਼ੂਬੀ ਅੱਗੇ ਵਧਾਉਂਦੇ ਹੋਏ ਤੀਸਰੀ ਵਿਕਟ ਲਈ ਮਹੱਤਵਪੂਰਨ 259 ਦੌੜਾਂ ਦੀ ਭਾਈਵਾਲੀ ਕਰਕੇ ਭਾਰਤੀ ਟੀਮ ਨੂੰ ਮੁਸ਼ਕਲ ‘ਚ ਪਾ ਦਿੱਤਾ ਚੌਥੇ ਦਿਨ ਦਾ ਪਹਿਲੇ ਸੈਸ਼ਨ ਦਾ ਮੁੱਖ ਆਕਰਸ਼ਣ ਕੁਕ ਦੇ ਕਰੀਅਰ ਦਾ 33ਵਾਂ ਸੈਂਕੜਾ ਰਿਹਾ ਜਦੋਂਕਿ ਦੂਸਰਾ ਸੈਸ਼ਨ ਕਪਤਾਨ ਜੋ ਰੂਟ ਦੇ ਨਾਂਅ ਰਿਹਾ ਭਾਰਤ ਨੂੰ ਪਹਿਲੇ ਸੈਸ਼ਨ ‘ਚ ਕੋਈ ਵਿਕਟ ਨਹੀਂ ਮਿਲੀ ਜਦੋਂਕਿ ਲੰਚ ਤੋਂ ਬਾਅਦ ਭਾਰਤ ਨੂੰ ਰੂਟ, ਕੁਕ, ਬਟਲਰ ਅਤੇ ਜਾਨੀ ਬਰੇਸਟੋ ਦੇ ਰੂਪ ‘ਚ ਚਾਰ ਵਿਕਟਾਂ ਮਿਲੀਆਂ ਇੰਗਲੈਂਡ ਲਈ ਸ਼ਾਨਦਾਰ ਪਾਰੀਆਂ ਖੇਡਣ ਵਾਲੇ ਕੁਕ ਅਤੇ ਜੋ ਰੂਟ ਨੂੰ ਹਨੁਮਾ ਵਿਹਾਰੀ ਨੇ ਲਗਾਤਾਰ ਦੋ ਗੇਂਦਾਂ ‘ਤੇ ਆਊਟ ਕੀਤਾ ਪਰ ਉਸ ਸਮੇਂ ਇੰਗਲੈਂਡ ਦਾ ਵਾਧਾ ਐਨਾ ਹੋ ਚੁੱਕਾ ਸੀ ਕਿ ਮੈਚ ਲਗਭੱਗ ਭਾਰਤ ਦੀ ਮੁੱਠੀ ਤੋਂ ਨਿਕਲ ਚੁੱਕਾ ਸੀ
ਇੰਗਲੈਂਡ ਦੇ ਸਾਬਕਾ ਕਪਤਾਨ ਅਲਿਸਟੇਰ ਕੁਕ ਆਪਣੇ ਪਹਿਲੇ ਅਤੇ ਆਖ਼ਰੀ ਟੈਸਟ ਮੈਚ ‘ਚ ਸੈਂਕੜਾ ਜੜਨ ਵਾਲੇ ਸਿਰਫ਼ ਪੰਜਵੇਂ
ਬੱਲੇਬਾਜ਼ ਬਣੇ ਕੁਕ ਦਾ ਇਹ 33ਵਾਂ ਟੈਸਟ ਸੈਂਕੜਾ ਹੈ ਕੁਕ ਤੋਂ ਪਹਿਲਾਂ ਆਸਟਰੇਲੀਆ ਦੇ ਰੇਗੀ ਡਫ, ਬਿਲ ਪੋਨਸਫੋਰਡ ਅਤੇ ਗ੍ਰੇਗ ਚੈਪਲ ਅਤੇ ਭਾਰਤ ਦੇ ਮੁਹੰਮਦ ਅਜ਼ਹਰੂਦੀਨ ਹੀ ਆਪਣੇ ਪਹਿਲੇ ਅਤੇ ਆਖ਼ਰੀ ਟੈਸਟ ਮੈਚ ‘ਚ ਸੈਂਕੜਾ ਜੜਨ ਦੀ ਖ਼ਾਸ ਪ੍ਰਾਪਤੀ ਹਾਸਲ ਕਰ ਸਕੇ ਸਨ ਕੁਕ ਨੇ ਜਦੋਂ 76 ਦੌੜਾਂ ਬਣਾਈਆਂ ਤਾਂ ਉਹ ਕੁਮਾਰ ਸੰਗਾਕਾਰਾ ਨੂੰ ਪਿੱਛੇ ਛੱਡ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਦੇ ਮਾਮਲੇ ‘ਚ ਚੌਥੇ ਨੰਬਰ ‘ਤੇ ਆ ਗਏ ਓਵਰਆਲ ਉਹਨਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਿਕੀ ਪੋਂਟਿੰਗ, ਜੈਕ ਕੈਲਿਸ ਅਤੇ ਰਾਹੁਲ ਦ੍ਰਵਿੜ ਦੇ ਨਾਂਅ ਦਰਜ ਹਨ
ਹਨੁਮਾ ਇਸ ਕਤਾਰ ‘ਚ ਹੋਏ ਸ਼ਾਮਲ
ਲੰਦਨ, 10 ਸਤੰਬਰ ਭਾਰਤ ਇੰਗਲੈਂਡ ਦਰਮਿਆਨ ਲੰਦਨ ‘ਚ ਖੇਡੇ ਜਾ ਰਹੇ ਪੰਜਵੇਂ ਟੈਸਟ ‘ਚ ਆਪਣਾ ਪਹਿਲੇ ਮੈਚ ਖੇਡੇ ਹਨੁਮਾ ਵਿਹਾਰੀ ਅਰਧ ਸੈਂਕੜਾ ਬਣਾ ਕੇ ਆਪਣੇ ਪਹਿਲੇ ਮੈਚ ਦੀ ਪਹਿਲੀ ਪਾਰੀ ‘ਚ ਅਰਧ ਸੈਂਕੜਾ ਲਾਉਣ ਵਾਲ ੇ ਚੌਥੇ ਭਾਰਤੀ ਬਣ ਗਏ ਹਨ ਇਸ ਤੋਂ ਇਲਾਵਾ ਹਨੁਮਾ ਡੈਬਿਊ ਟੈਸਟ ‘ਚ ਛੇਵੇਂ ਨੰਬਰ ‘ਤੇ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਨੰਬਰ 5 ਬੱਲੇਬਾਜ਼ ਬਣ ਗਏ ਹਨ ਆਪਣੇ ਡੈਬਿਊ ਟੈਸਟ ‘ਚ 50 ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਹਨੁਮਾ 26ਵੇਂ ਖਿਡਾਰੀ ਹਨ ਭਾਰਤ ਲਈ ਡੈਬਿਊ ਟੇਸਟ ‘ਚ ਸਭ ਤੋਂ ਵੱਡੀ ਨਿੱਜੀ ਪਾਰੀ ਦਾ ਰਿਕਾਡ ਰੋਹਿਤ ਸ਼ਰਮਾ ਦੇ ਨਾਂਅ ਹੈ ਜਿੰਨਾਂ ਨੇ 2013 ‘ਚ ਵੈਸਟਇੰਡੀਜ਼ ਵਿਰੁੱਧ ਕੋਲਕਾਤਾ ‘ਚ 177 ਦੌੜਾਂ ਬਣਾਈਆਂ ਸਨ
ਡੈਬਿਊ ਪਾਰੀ ‘ਚ ਅਰਧ ਸੈਂਕੜਾ ਜੜਨ ਵਾਲੇ ਭਾਰਤੀ(ਇੰਗਲੈਂਡ ‘ਚ)
ਰੂਸੀ ਮੋਦੀ 1946 56*
ਰਾਹੁਲ ਦ੍ਰਵਿੜ 1996 95
ਸੌਰਵ ਗਾਂਗੁਲੀ 1996 131
ਹਨੁਮਾ ਵਿਹਾਰੀ 2018 56
ਡੈਬਿਊ ਮੈਚ ‘ਚ ਸਭ ਤੋਂ ਜ਼ਿਆਦਾ ਦੌੜਾਂ ਵਾਲੇ ਭਾਰਤੀ
177 ਰੋਹਿਤ ਸ਼ਰਮਾ ਬਨਾਮ ਵੈਸਟਇੰਡੀਜ਼ 2013
120 ਸੁਰੇਸ਼ ਰੈਨਾ ਬਨਾਮ ਸ਼੍ਰੀਲੰਕਾ 2010
105 ਵਰਿੰਦਰ ਸਹਿਵਾਗ ਬਨਾਮ ਦੱ.ਅਫ਼ਰੀਕਾ 2001
103 ਪ੍ਰਵੀਣ ਆਮਰੇ ਬਨਾਮ ਦੱ.ਅਫ਼ਰੀਕਾ 1992
56 ਹਨੁਮਾ ਵਿਹਾਰੀ ਬਨਾਮ ਇੰਗਲੈਂਡ 2018
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।