ਕਰਨਾਟਕ ਜ਼ਿਮਨੀ ਚੋਣਾਂ ਦੇ ਨਤੀਜੇ 2018, ਭਾਜਪਾ ਨੇ ਕਬੂਲੀ ਹਾਰ
ਬੰਗਲੌਰ, ਏਜੰਸੀ
ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੂੰ ਹੁਣ ਜ਼ਿਮਨੀ ਚੋਣਾਂ ‘ਚ ਵੀ ਨਿਰਾਸ਼ਾ ਹੱਥ ਲੱਗੀ ਹਾਲੇ ਤੱਕ ਐਲਾਨੇ 2662 ਸੀਟਾਂ ਦੇ ਨਤੀਜਿਆਂ ‘ਚ ਕਾਂਗਰਸ ਵਾਧੇ ‘ਚ ਹੈ। ਕਾਂਗਰਸ ਨੇ 982, ਭਾਜਪਾ ਨੇ 929, ਜੇਡੀਐਸ ਨੇ 375 ਤੇ ਅਜ਼ਾਦ ਨੇ 329 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਭਾਜਪਾ ਨੇ ਸ਼ਿਮੋਗਾ ‘ਚ ਜਿੱਤ ਦਰਜ ਕਰ ਲਈ ਹੈ ਤੇ ਮੈਸੂਰ ਤੇ ਤੁਮਕੁਰ ਨਗਰ ਨਿਗਮਾਂ ‘ਚ ਵੀ ਅੱਗੇ ਹੈ।
ਇਸ ਦੇ ਬਾਵਜ਼ੂਦ ਨਗਰਪਾਲਿਕਾਵਾਂ, ਵਾਰਡਾਂ ਤੇ ਨਗਰ ਪੰਚਾਇਤਾਂ ‘ਚ ਉਹ ਪੱਛੜ ਰਹੀ ਹੈ। ਪਾਰਟੀ ਨੇ ਚੋਣਾਂ ‘ਚ ਹਾਰ ਕਬੂਲ ਕਰ ਲਈ ਹੈ। ਕਰਨਾਟਕ ਭਾਜਪਾ ਦੇ ਮੁਖੀ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਗਠਜੋੜ ਸਰਕਾਰ ਦੀ ਵਜ੍ਹਾ ਨਾਲ ਪਾਰਟੀ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ 2019 ਲੋਕ ਸਭਾ ਚੋਣਾਂ ‘ਚ ਭਾਜਪਾ ਬਿਹਤਰ ਪ੍ਰਦਰਸ਼ਨ ਕਰੇਗੀ ਯੇਦੀਯੁਰੱਪਾ ਨੇ ਚੋਣਾਂ ਤੋਂ ਪਹਿਲਾਂ 50 ਤੋਂ 60 ਫੀਸਦੀ ਸੀਟਾਂ ‘ਤੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਸੀ।
ਕੁਮਾਰ ਸਵਾਮੀ ਲਈ ਝਟਕਾ
ਹਾਲੇ ਤੱਕ ਆਏ ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੂੰ ਸਭ ਤੋਂ ਵੱਧ 846 ਸੀਟਾਂ ਮਿਲੀਆਂ ਹਨ 788 ਸੀਟਾਂ ਜਿੱਤਣ ਦੇ ਨਾਲ ਹੀ ਭਾਜਪਾ ਦੂਜੇ ਨੰਬਰ ‘ਤੇ ਹੈ ਸੂਬੇ ‘ਚ ਕਾਂਗਰਸ ਨਾਲ ਸਰਕਾਰ ਚਲਾ ਰਹੀ। ਮੁੱਖ ਮੰਤਰੀ ਕੁਮਾਰ ਸਵਾਮੀ ਦੀ ਪਾਰਟੀ ਜੇਡੀਐਸ ਨੂੰ ਤਕੜਾ ਝਟਕਾ ਲੱਗਾ ਹੈ ਤੇ ਉਸ ਨੂੰ ਸਿਰਫ਼ 307 ਸੀਟਾਂ ਮਿਲੀਆਂ ਹਨ। ਖਾਸ ਗੱਲ ਇਹ ਹੈ ਕਿ ਅਜ਼ਾਦ ਉਮੀਦਵਾਰਾਂ ਨੇ 277 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।