ਚੰਡੀਗੜ੍ਹ, ਸੱਚ ਕਹੂੰ ਨਿਊਜ਼
ਹਲਕਾ ਬੱਲੂਆਣਾ ਦੇ ਐਮਐਲਏ ਨੱਥੂ ਰਾਮ ਨੇ ਆਪਣੇ ਹੀ ਹਲਕੇ ‘ਚ ਹੋ ਰਹੇ ਅਪਮਾਨ ਤੋਂ ਦੁਖੀ ਹੋ ਕੇ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਪੱਤਰ ਲਿਖ ਕੇ ਆਪਣੇ ਦੁਖੜੇ ਰੋਂਦਿਆਂ ਹੋਰ ਸੇਵਾਵਾਂ ਦੇਣ ਤੋਂ ਹੱਥ ਖੜ੍ਹੇ ਕਰ ਲਏ ਹਨ। ਜਾਖੜ ਨੂੰ ਲਿਖੇ ਪੱਤਰ ਅਨੁਸਾਰ ਨੱਥੂ ਰਾਮ ਨੇ ਕਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਹਲਕਾ ਬੱਲੂਆਣਾ ‘ਚ ਅਜਿਹਾ ਕੁਝ ਵਾਪਰ ਰਿਹਾ ਹੈ ਜਿਸ ਕਾਰਨ ਉਹਨਾਂ ਦਾ ਮਨ ਨੂੰ ਬੜੀ ਠੇਸ ਪਹੁੰਚੀ ਹੈ, ਜਿਸ ਕਰਕੇ ਉਹ ਅਪਮਾਨਿਤ ਮਹਿਸੂਸ ਕਰ ਰਹੇ ਹਨ।
ਇਹਨਾਂ ‘ਚ ਐਸਡੀਐਮ ਅਬੋਹਰ, ਐਕਸੀਅਨ ਪੀਐਸਪੀਸੀਐਲ ਅਬੋਹਰ, ਐਕਸੀਅਨ ਸਿੰਚਾਈ ਅਬੋਹਰ, ਡੀਐਸਪੀ ਬੱਲੂਆਣਾ ਦੀ ਦੁਬਾਰਾ ਨਿਯੁਕਤੀ, ਸਾਬਕਾ ਮੰਤਰੀ ਚੋ. ਸੱਜਣ ਕੁਮਾਰ ਦੁਆਰਾ ਜਲੀਲ ਕਰਨਾ ਅਤੇ ਤਾਜਾ ਘਟਨਾ ਕ੍ਰਮ ਬੀਡੀਪੀਓ ਅਬੋਹਰ ਦੀ ਬਦਲੀ ਰੋਕ ਉਸ ਦੇ ਦੁਬਾਰਾ ਫੇਰ ਆਰਡਰ ਕਰਵਾਉਣ ਆਦਿ ਮੁੱਦੇ ਦੱਸੇ ਗਏ ਹਨ, ਜਿਸ ਕਾਰਨ ਉਹਨਾਂ ਦਾ ਆਪਣੇ ਹਲਕੇ ‘ਚ ਵਿਚਰਨਾ ਅਸੰਭਵ ਹੋ ਗਿਆ ਹੈ, ਜਿਸ ਕਰਕੇ ਉਹਨਾਂ ਨੇ ਹਲਕਾ ਬੱਲੂਆਣਾ ਦੀ ਦੇਖਰੇਖ ਲਈ ਬਲਦਵੇਂ ਪ੍ਰਬੰਧ ਕਰ ਲੈਣ ਲਈ ਜਾਖੜ ਅੱਗੇ ਬੇਨਤੀ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।