ਭਾਰਤ ਨੇ ਕੁੱਲ ਤਗਮਿਆਂ ਦੇ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਰਾਬਰੀ ਕੀਤੀ

ਗਵਾਂਗਝੂ ‘ਚ 14 ਸੋਨ, 17 ਚਾਂਦੀ ਅਤੇ 34 ਕਾਂਸੀ ਤਗਮਿਆਂ ਸਮੇਤ 65 ਤਗਮੇ ਜਿੱਤੇ ਸਨ | Sports News

ਜਕਾਰਤਾ,(ਏਜੰਸੀ)। ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਸ਼ੁੱਕਰਵਾਰ ਨੂੰ ਮਹਿਲਾ ਹਾੱਕੀ ਦੇ ਚਾਂਦੀ ਤਗਮੇ ਸਮੇਤ ਕੁੱਲ ਛੇ ਤਗਮੇ ਜਿੱਤ ਕੇ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਕੁੱਲ ਸਭ ਤੋਂ ਜ਼ਿਆਦਾ 65 ਤਗਮੇ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਭਾਰਤ ਨੇ ਅੱਠ ਸਾਲ ਪਹਿਲਾਂ ਗਵਾਂਗਝੂ ਏਸ਼ੀਆਈ ਖੇਡਾਂ ‘ਚ 14 ਸੋਨ, 17 ਚਾਂਦੀ ਅਤੇ 34 ਕਾਂਸੀ ਤਗਮਿਆਂ ਸਮੇਤ 65 ਤਗਮੇ ਜਿੱਤੇ ਸਨ ਜਦੋਂਕਿ ਜਕਾਰਤਾ ‘ਚ ਭਾਰਤ ਦੇ ਹੁਣ 13 ਸੋਨ, 23 ਚਾਂਦੀ ਅਤੇ 29 ਕਾਂਸੀ ਸਮੇਤ ਕੁੱਲ 65 ਤਗਮੇ ਹੋ ਗਏ ਹਨ। (Sports News)

14ਵੇਂ ਦਿਨ ਇਸ ਗਿਣਤੀ ਨੂੰ ਪਿੱਛੇ ਛੱਡ ਸਕਦਾ ਹੈ | Sports News

ਭਾਰਤ 14ਵੇਂ ਦਿਨ ਇਸ ਗਿਣਤੀ ਨੂੰ ਪਿੱਛੇ ਛੱਡ ਸਕਦਾ ਹੈ ਹਾਲਾਂਕਿ ਭਾਰਤ ਨੂੰ 1951 ਦੀਆਂ ਪਹਿਲੀਆਂ ਏਸ਼ੀਆਈ ਖੇਡਾਂ ਦੇ 15 ਸੋਨ ਤਗਮੇ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ਲਈ ਦੋ ਸੋਨ ਤਗਮਿਆਂ ਦੀ ਜਰੂਰਤ ਹੈ ਅਤੇ ਸ਼ਨਿੱਚਰਵਾਰ ਨੂੰ ਮੁੱਕੇਬਾਜ਼ ਅਮਿਤ ਪੰਘਲ ਅਤੇ ਮਹਿਲਾ ਸਕਵਾੱਸ਼ ਟੀਮ ਤੋਂ ਇਹ ਆਸ ਪੂਰੀ ਹੋ ਸਕਦੀ ਹੈ ਜੋ ਆਪਣਾ ਫਾਈਨਲ ਖੇਡਣ ਉੱਤਰਨਗੇ ਅਮਿਤ ਪੰਘਲ ਨੇ ਰੋਮਾਂਚਕ ਮੁਕਾਬਲੇ ‘ਚ ਫਿਲੀਪੀਂਸ ਦੇ ਕਾਰਲੋ ਨੂੰ 3-2 ਨਾਲ ਹਰਾ ਕੇ ਪੁਰਸ਼ ਲਾਈਟ ਫਲਾਈਵੇਟ (49ਕਿਗ੍ਰਾ) ਮੁਕਾਬਲੇ ਦੇ ਸੋਨ ਤਗਮੇ ਦੇ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਭਾਰਤੀ ਮਹਿਲਾ ਸਕਵਾੱਸ਼ ਟੀਮ ਨੇ ਪਿਛਲੀ ਚੈਂਪੀਅਨ ਮਲੇਸ਼ੀਆ ਨੂੰ 2-0 ਨਾਲ ਹਰਾ ਕੇ ਸੋਨ ਤਗਮੇ ਦੇ ਮੁਕਾਬਲੇ ‘ਚ ਜਗ੍ਹਾ ਬਣਾ ਲਈ ਜਦੋਂਕਿ ਪੁਰਸ਼ ਟੀਮ ਨੂੰ ਹਾਂਗਕਾਂਗ ਹੱਥੋਂ 0-2 ਦੀ ਹਾਰ ਨਾਲ ਕਾਂਸੀ ਤਗਮੇ ‘ਤੇ ਸੰਤੋਸ਼ ਕਰਨਾ ਪਿਆ ਭਾਰਤ ਨੇ ਕਿਸ਼ਤੀ ਚਾਲਨ ਮੁਕਾਬਲਿਆਂ ‘ਚ ਇੱਕ ਚਾਂਦੀ ਅਤੇ ਦੋ ਕਾਂਸੀ ਤਗਮੇ ਜਿੱਤੇ।