ਵਿਧਾਨ ਸਭਾ ‘ਚ ਪੇਸ਼ ਕਰਨ ਤੋਂ ਪਹਿਲਾਂ ਨਿਕਲਿਆ ਜਲੂਸ
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਰਗਾੜੀ ਤੇ ਹੋਰ ਥਾਈਂ ਹੋਈ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਬੇਅਦਬੀ ਬਾਰੇ ਆਪਣੀ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਕਰ ਦਿੱਤੀ ਹੈ। ਕਮਿਸ਼ਨ ਨੇ ਬਰਗਾੜੀ ‘ਚ ਬੇਅਦਬੀ ਦਾ ਭਾਂਡਾ ਡੇਰਾ ਸੱਚਾ ਸੌਦਾ ਦੇ ਦਸ ਸ਼ਰਧਾਲੂਆਂ ਦੇ ਸਿਰ ਭੰਨ੍ਹਿਆ। ਦੇਸ਼ ਦੇ ਇਤਿਹਾਸ ‘ਚ ਕਿਸੇ ਹੀ ਜਾਂਚ ਕਮਿਸ਼ਨ ਦੀ ਰਿਪੋਰਟ ਦਾ ਏਨਾ ਮਾੜਾ ਹਸ਼ਰ ਨਹੀਂ ਹੋਇਆ ਹੋਵੇਗਾ। ਇਸ ਰਿਪੋਰਟ ਦਾ ਵਿਧਾਨ ਸਭਾ ‘ਚ ਪੇਸ਼ ਕਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਜਲੂਸ ਨਿਕਲ ਗਿਆ। ਹਿੰਮਤ ਸਿੰਘ ਸਮੇਤ ਹੋਰ ਅਹਿਮ ਗਵਾਹਾਂ ਨੇ ਕਮਿਸ਼ਨ ਕੋਲ ਦਰਜ ਆਪਣੇ ਬਿਆਨਾਂ ‘ਤੇ ਇਤਰਾਜ਼ ਕੀਤਾ ਕਿ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਕਮਿਸ਼ਨ ਦੇ ਚੇਅਰਮੈਨ ਜਸਟਿਸ ਰਣਜੀਤ ਸਿੰਘ ਦਾ ਨਜ਼ਦੀਕੀ ਰਿਸ਼ਤੇਦਾਰ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦਾ ਆਗੂ ਹੈ। ਰਣਜੀਤ ਸਿੰਘ ਦੀ ਸਿਆਸਤਦਾਨਾਂ ਨਾਲ ਨੇੜਤਾ ਤੇ ਰਿਪੋਰਟ ਦਾ ਲੀਕ ਹੋਣਾ, ਰਿਪੋਰਟ ਤਿਆਰ ਕਰਨ ਪਿੱਛੇ ਦੀ ਭਾਵਨਾ ਨੂੰ ਜ਼ਾਹਿਰ ਕਰਦਾ ਹੈ।
ਸਿਆਸੀ ਨਿਸ਼ਾਨੇ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਰਿਪੋਰਟ | Political Garbage
ਇਹ ਰਿਪੋਰਟ ਆਪਣੇ ਆਪ ‘ਚ ਇੱਕ ਸਿਆਸੀ ਨਿਸ਼ਾਨੇ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਹੈ ਕਿਉਂਕਿ ਇਹ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਕਰਨ ਤੋਂ ਪਹਿਲਾਂ ਹੀ ਸਿਆਸੀ ਆਗੂਆਂ ਦੇ ਹੱਥ ਚੜ੍ਹ ਗਈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਪੰਜਾਬ ‘ਚ ਹਿੰਦੂ, ਸਿੱਖ ਤੇ ਮੁਸਲਮਾਨ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਸੌਂਪੀ ਸੀ। ਇਹ ਕੁੱਲ 122 ਮਾਮਲੇ ਸਨ ਪਰ ਰਣਜੀਤ ਸਿੰਘ ਕਮਿਸ਼ਨ ਨੇ ਸਿਰਫ਼ ਬਰਗਾੜੀ ਕਾਂਡ ‘ਤੇ ਹੀ ਜ਼ੋਰ ਦਿੱਤਾ।
ਰਿਪੋਰਟ ‘ਚ ਡੇਰਾ ਪ੍ਰੇਮੀਆਂ ਨੂੰ ਉਲਝਾਉਣ ਲਈ ਬੇਬੁਨਿਆਦ ਤੇ ਬੇਮੇਲ ਤੱਥਾਂ ਨੂੰ ਮਨਚਾਹੇ ਢੰਗ ਨਾਲ ਜੋੜਿਆ ਗਿਆ, ਜੋ ਇੱਕ ਫਿਲਮ ਦੀ ਕਹਾਣੀ ਤੋਂ ਵੀ ਸੌਖਾ ਕੰਮ ਸੀ। ਕਮਿਸ਼ਨ ਨੇ ਡੇਰਾ ਸੱਚਾ ਸੌਦਾ ਦੀ ਵਿਚਾਰਧਾਰਾ, ਇਤਿਹਾਸ ਤੇ ਭਲਾਈ ਕਾਰਜਾਂ ਨੂੰ ਨਜ਼ਰਅੰਦਾਜ਼ ਕਰਕੇ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਬਣਾਉਣ ਲਈ ਅਜਿਹੇ ਵਿਅਕਤੀਆਂ ਦੀਆ ਗਵਾਹੀਆਂ ਦਰਜ ਕੀਤੀਆਂ, ਜੋ ਕਈ ਦਹਾਕਿਆਂ ਤੋਂ ਡੇਰੇ ਖਿਲਾਫ ਬਿਨਾ ਵਜ੍ਹਾ ਮੁਹਿੰਮ ਚਲਾ ਰਹੇ ਸਨ। ਕਮਿਸ਼ਨ ਨੂੰ ਉਸ ਬਲਜੀਤ ਦਾਦੂਵਾਲ ਦੀ ਗਵਾਹੀ ਬੜੀ ਵਜ਼ਨਦਾਰ ਜਾਪਦੀ ਹੈ ਜਿਸ ‘ਤੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਮਿਲਣ ਦੇ ਦੋਸ਼ ਹਨ।
ਕਮਿਸ਼ਨ ਦਾ ਸਾਰਾ ਜ਼ੋਰ ਸਿਰਫ਼ ਤੇ ਸਿਰਫ਼ ਡੇਰਾ ਸ਼ਰਧਾਲੂਆਂ ਸਿਰ ਦੋਸ਼ ਮੜ੍ਹਨਾ
ਕੁਰਾਨ, ਭਗਵਤ ਗੀਤਾ ਜਿਹੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਤੋਂ ਸੂਈ ਇਸ ਪਾਸੇ ਵੱਲ ਜਾਂਦੀ ਹੈ ਕਿ ਕੋਈ ਵਿਦੇਸ਼ੀ ਤਾਕਤ ਹੋ ਸਕਦੀ ਹੈ, ਜੋ ਵੱਖ-ਵੱਖ ਧਰਮਾਂ ਦੇ ਲੋਕਾਂ ‘ਚ ਨਫ਼ਰਤ ਵਧਾ ਕੇ ਦੰਗੇ-ਫਸਾਦ ਕਰਵਾਉਣਾ ਚਾਹੁੰਦੀ ਹੋਵੇ ਪਰ ਕਮਿਸ਼ਨ ਨੇ ਸਾਰੇ ਧਰਮ ਗ੍ਰੰਥਾਂ ਦੀ ਬੇਅਦਬੀ ਨੂੰ ਨਜ਼ਰਅੰਦਾਜ਼ ਕਰਦਿਆਂ ਵਿਦੇਸ਼ੀ ਤਾਕਤਾਂ ਦੀ ਸਾਜਿਸ਼ ਤੋਂ ਪਾਸਾ ਵੱਟ ਲਿਆ। ਕਮਿਸ਼ਨ ਦਾ ਸਾਰਾ ਜ਼ੋਰ ਸਿਰਫ਼ ਤੇ ਸਿਰਫ਼ ਡੇਰਾ ਸ਼ਰਧਾਲੂਆਂ ਸਿਰ ਦੋਸ਼ ਮੜ੍ਹਨਾ ਸੀ। ਕਮਿਸ਼ਨ ਦੀ ਰਿਪੋਰਟ ‘ਚ ਮਾਰੇ ਗਏ ਡੇਰਾ ਪ੍ਰੇਮੀ ਗੁਰਦੇਵ ਸਿੰਘ ਵਾਸੀ ਬੁਰਜ ਜਵਾਹਰ ਸਿੰਘ ਵਾਲਾ ਬਾਰੇ ਕਿਹਾ ਹੈ ਕਿ ਜਦੋਂ ਬਰਗਾੜੀ ‘ਚ ਪਵਿੱਤਰ ਗ੍ਰੰਥ ਚੋਰੀ ਹੋਇਆ ਉਦੋਂ ਉਹ ਆਪਣੀ ਦੁਕਾਨ ‘ਤੇ ਹਾਜ਼ਰ ਸੀ ਤਾਂ ਇਸ ਤੋਂ ਸਪੱਸ਼ਟ ਹੈ ਕਿ ਉਹ ਕਿਧਰੇ ਗਿਆ ਹੀ ਨਹੀਂ ਸੀ, ਆਪਣੀ ਦੁਕਾਨ ‘ਤੇ ਸੀ ਦੁਕਾਨ ਵਾਲਾ ਤਾਂ ਦੁਕਾਨ ‘ਤੇ ਹੀ ਰਹੇਗਾ।
ਕਈ ਸਵਾਲ ਖੜੇ ਕਰਦੀ ਐ ਰਿਪੋਰਟ | Political Garbage
ਕਮਿਸ਼ਨ ਨੇ ਮਨਘੜਤ ਗੱਲ ਇਹ ਲਿਖੀ ਹੈ ਕਿ ਗੁਰਦੇਵ ਸਿੰਘ ਕਹਿੰਦਾ ਹੁੰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਕਿਤਾਬ ਹੈ ਜੋ ਚਾਰ ਸੋ ਰੁਪਏ ‘ਚ ਖਰੀਦੀ ਜਾ ਸਕਦੀ ਹੈ। ਗੁਰਦੇਵ ਸਿੰਘ ਨੇ ਇਹ ਗੱਲ ਕਿਸ ਨੂੰ ਤੇ ਕਦੋਂ ਕਹੀ, ਕਮਿਸ਼ਨ ਕੋਲ ਕੋਈ ਜਵਾਬ ਨਹੀਂ। ਜਦੋਂਕਿ ਅਸਲੀਅਤ ਇਹ ਹੈ ਡੇਰਾ ਪ੍ਰੇਮੀ ਗੁਰਦੇਵ ਸਿੰਘ ਗੁਰਦੁਆਰਾ ਸਾਹਿਬ ‘ਚ ਸ਼ਰਧਾ ਰੱਖਦਾ ਸੀ।ਗੁਰਦੇਵ ਸਿੰਘ ਦੇ ਕਤਲ ਤੋਂ ਬਾਅਦ ਇਕੱਠੀ ਹੋਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇ ਲੰਗਰ ਪਾਣੀ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵੱਲੋਂ ਸਹਿਯੋਗ ਮਿਲਦਾ ਰਿਹਾ ਸੀ। ਪਿੰਡ ਦਾ ਕੋਈ ਬੰਦਾ ਵੀ ਨਹੀਂ ਕਹਿੰਦਾ ਕਿ ਉਹ ਗੁਰਦੁਆਰਾ ਸਾਹਿਬ ਦਾ ਵਿਰੋਧੀ ਸੀ ਜੇਕਰ ਕੋਈ ਅਜਿਹੀ ਗੱਲ ਹੁੰਦੀ ਤਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਦੇ ਪੁਲਿਸ ਕੋਲ ਸ਼ਿਕਾਇਤ ਤਾਂ ਦਿੱਤੀ ਹੁੰਦੀ। ਗੁਰਦੇਵ ਸਿੰਘ ਦੀ ਮੌਤ ਤੋਂ ਬਾਅਦ ਡੇਰਾ ਵਿਰੋਧੀਆਂ ਨੇ ਆਪਣੀ ਕਹਾਣੀ ਘੜਨ ਲਈ ਕਮਿਸ਼ਨ ਕੋਲ ਝੂਠੀ ਗਵਾਹੀ ਦਰਜ਼ ਕਰਵਾਈ।
ਕਮਿਸ਼ਨ ਦੀ ਜਾਂਚ ‘ਚ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਗੁਰਦੇਵ ਸਿੰਘ ਦੇ ਕਤਲ ਕਾਂਡ ਪਿੱਛੇ ਜਿਹੜੀ ਸਾਜਿਸ਼ ਸੀ, ਉਸ ਨੂੰ ਹੱਲ ਕਰਨ ਦਾ ਯਤਨ ਨਹੀਂ ਕੀਤਾ ਗਿਆ। ਗੁਰਦੇਵ ਸਿੰਘ ਦੇ ਕਤਲ ਦੇ ਮਾਮਲੇ ‘ਚ ਕੁਝ ਵਿਅਕਤੀ ਗ੍ਰਿਫਤਾਰ ਵੀ ਕੀਤੇ ਗਏ ਸਨ। ਜੇਕਰ ਕਮਿਸ਼ਨ ਤਹਿ ਤੱਕ ਜਾਂਦਾ ਤਾਂ ਬੇਅਦਬੀ ਕਾਂਡ ਦੇ ਅਸਲ ਦੋਸ਼ੀਆਂ ਤੱਕ ਪਹੁੰਚਿਆ ਜਾ ਸਕਦਾ ਸੀ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਇੱਕ ਸਾਲ ਤੱਕ ਗੁਰਦੇਵ ਸਿੰਘ ਆਪਣੀ ਦੁਕਾਨ ਗੁਰਦੁਆਰਾ ਦੇ ਸਾਹਮਣੇ ਆਮ ਵਾਂਗ ਹੀ ਚਲਾ ਰਿਹਾ ਸੀ ਜੇਕਰ ਉੁਸ ਨੇ ਕੋਈ ਗਲਤ ਕੰਮ ਕੀਤਾ ਹੁੰਦਾ ਤਾਂ ਉਹ ਪਿੰਡ ਕਿਉਂ ਨਾ ਛੱਡ ਜਾਂਦਾ। ਗੁਰਦੇਵ ਸਿੰਘ ਇਸ ਮਾਮਲੇ ‘ਚ ਜਾਂਚ ਕਰ ਰਹੀ ਸੀਬੀਆਈ ਨੂੰ ਵੀ ਸਹਿਯੋਗ ਦੇ ਰਿਹਾ ਸੀ।
ਗੁਰਦੇਵ ਸਿੰਘ ਦੇ ਕਤਲ ਨੂੰ ਕੀਤਾ ਦਰਕਿਨਾਰ | Political Garbage
ਗੁਰਦੇਵ ਸਿੰਘ ਦੇ ਕਾਤਲ ਕੌਣ ਸਨ ਤੇ ਉਨ੍ਹਾਂ ਦਾ ਕੀ ਮਕਸਦ ਸੀ ਇਹ ਇੱਕ ਵੱਡਾ ਸਵਾਲ ਹੈ, ਜਿਸ ਨੂੰ ਕਮਿਸ਼ਨ ਨੇ ਬੁਰੀ ਤਰ੍ਹਾਂ ਦਰਕਿਨਾਰ ਕੀਤਾ। ਰਣਜੀਤ ਸਿੰਘ ਕਮਿਸ਼ਨ ਨੇ ਐਸਆਈਟੀ ਦੀ ਜਿਸ ਰਿਪੋਰਟ ਦਾ ਜ਼ਿਕਰ ਕੀਤਾ ਹੈ ਉਹ ਰਿਪੋਰਟ ਇੱਕ ਫਿਲਮ ਦੀ ਕਹਾਣੀ ਵਾਂਗ ਹੈ, ਜਿਸ ਵਿੱਚ ਮਨਚਾਹੇ ਢੰਗ ਨਾਲ ਪਾਤਰਾਂ ਤੇ ਘਟਨਾਵਾਂ ਨੂੰ ਫਿੱਟ ਕੀਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ‘ਚ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਅਪਮਾਨ ਹੋਇਆ ਹੈ, ਜੋ ਕਿਸੇ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦੀ ਹੈ ਪਰ ਨਾ ਤਾਂ ਰਣਜੀਤ ਸਿੰਘ ਕਮਿਸ਼ਨ ਤੇ ਨਾ ਹੀ ਐਸਆਈਟੀ ਨੇ ਇਸ ਡੂੰਘੀ ਸਾਜਿਸ਼ ਨੂੰ ਲੱਭਣ ਦਾ ਯਤਨ ਕੀਤਾ ਸਗੋਂ ਸਾਜਿਸ਼ਕਰਤਾ ਦੀ ਕਹਾਣੀ ਨੂੰ ਪੁਲਿਸ ਦੇ ਸ਼ਬਦਾਂ ਦਾ ਜਾਮਾ ਪਹਿਨਾ ਦਿੱਤਾ।
ਬਰਗਾੜੀ ਕਾਂਡ ਦੀ ਆੜ ‘ਚ ਸਰਕਾਰ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ
ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਹੈ। ਪੰਜਾਬ ‘ਚ ਅੱਧੇ ਤੋਂ ਵੱਧ ਸ਼ਰਧਾਲੂ ਸਿੱਖ ਹਨ ਕਮਿਸ਼ਨ ਡੇਰੇ ਨੂੰ ਅਪਰਾਧ ਦਾ ਅੱਡਾ ਕਰਾਰ ਦਿੰਦਾ ਹੈ ਪਰ ਕਮਿਸ਼ਨ ਲਈ ਇਸ ਗੱਲ ਦੀ ਕੋਈ ਮਹੱਤਤਾ ਨਹੀਂ ਕਿ ਪੂਰੀ ਦੁਨੀਆ ‘ਚ ਡੇਰਾ ਸੱਚਾ ਸੌਦਾ ਖੂਨਦਾਨ, ਸਰੀਰਦਾਨ ਤੇ ਨੇਤਰਦਾਨ ਦੀ ਮੁਹਿੰਮ ਚਲਾਉਣ ‘ਚ ਸਭ ਤੋਂ ਵੱਡੀ ਸੰਸਥਾ ਹੈ। ਦੇਸ਼ ਦੀ ਕੇਂਦਰ ਸਰਕਾਰ ਸਮੇਤ ਪੰਜਾਬ ਸਰਕਾਰ ਵੀ ਮਾਨਵਤਾ ਭਲਾਈ ਕਾਰਜਾਂ ਲਈ ਡੇਰਾ ਸ਼ਰਧਾਲੂਆਂ ਨੂੰ ਸਨਮਾਨਿਤ ਕਰ ਚੁੱਕੀ ਹੈ। ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਤੋਂ ਡੇਰਾ ਸੱਚਾ ਸੌਦਾ ਨੂੰ ਸਨਮਾਨ ਪੱਤਰ ਮਿਲ ਚੁੱਕੇ ਹਨ। ਇਹ ਗੱਲ ਦੇਸ਼ ਦੀ ਹਕੀਕਤ ਬਣ ਗਈ ਹੈ ਕਿ ਜਿਹੜੀ ਪਾਰਟੀ ਦੀ ਸਰਕਾਰ ਕਮਿਸ਼ਨ ਬਣਾਏਗੀ। (Political Garbage)
ਰਿਪੋਰਟ ਉਸੇ ਦੇ ਹੱਕ ‘ਚ ਭੁਗਤੇਗੀ। ਡੇਰਾ ਸ਼ਰਧਾਲੂਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਨੂੰ ਹਮਾਇਤ ਦਿੱਤੀ ਸੀ। ਬਰਗਾੜੀ ਕਾਂਡ ਦੀ ਆੜ ‘ਚ ਸਰਕਾਰ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ। ਅਕਾਲੀ ਦਲ ਤੇ ਡੇਰਾ ਸ਼ਰਧਾਲੂਆਂ ਨੂੰ ਸਬਕ ਸਿਖਾਉਣ ਲਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦਾ ਤਾਣਾ-ਬਾਣਾ ਬੁਣਿਆ ਗਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਪਣੀ ਕੋਈ ਪ੍ਰਾਪਤੀ ਹੀ ਨਹੀਂ ਸਗੋਂ ਐੱਸਆਈਟੀ ਵੱਲੋਂ ਡੇਰਾ ਵਿਰੋਧੀ ਸੋਚ ਨਾਲ ਬਣਾਈ ਗਈ ਰਿਪੋਰਟ ਤੇ ਡੇਰਾ ਵਿਰੋਧੀ ਅਨਸਰਾਂ ਦੀਆਂ ਗਵਾਹੀਆਂ ‘ਤੇ ਅਧਾਰਿਤ ਰਿਪੋਰਟ ਹੈ। (Political Garbage)