ਲੰਦਨ : ਰਾਹੁਲ ਗਾਂਧੀ ਦੇ ਪ੍ਰੋਗਰਾਮ ‘ਚ ਪ੍ਰਦਰਸ਼ਨ | Rahul Gandhi
ਲੰਦਨ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਦਨ ‘ਚ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਿਸੇ ਖਾਸ ਅਹੁਦੇ ਸਬੰਧੀ ਨਹੀਂ ਸੋਚ ਰਹੇ ਸਗੋਂ ਉਹ ਭਾਰਤ ਬਚਾਉਣ ਬਾਰੇ ਸੋਚ ਰਹੇ ਹਨ। ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ‘ਚ ਨਹੀਂ ਹਨ। ਭਾਜਪਾ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਆਧਾਰ ਬਣਾ ਕੇ ਵਿਰੋਧੀ ਮਹਾਂਗਠਜੋੜ ‘ਤੇ ਹਮਲਾ ਕੀਤਾ ਹੈ। ਭਾਜਪਾ ਆਗੂ ਜਗਦੰਬਿਕਾ ਪਾਲ ਨੇ ਕਿਹਾ ਕਿ ਵਿਰੋਧੀ ਪਾਰਟੀ ਕੋਲ ਖਿਲਾਫ਼ ਪੀਐਮ ਮੋਦੀ ਖਿਲਾਫ਼ ਕੋਈ ਚਿਹਰਾ ਹੀ ਨਹੀਂ ਹੈ। (Rahul Gandhi)
ਬ੍ਰਿਟੇਨ ਦੀ ਦੋ ਰੋਜ਼ਾ ਯਾਤਰਾ ‘ਤੇ ਆਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਆਖਰੀ ਰੈਲੀ ‘ਚ ਖਾਲਿਸਤਾਨ ਹਮਾਇਤੀਆਂ ਨੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ ਲਾਏ ਹਾਲਾਂਕਿ ਇਹ ਘਟਨਾ ਰਾਹੁਲ ਗਾਂਧੀ ਦੇ ਪ੍ਰੋਗਰਾਮ ਪਹੁੰਚਣ ਤੋਂ ਪਹਿਲਾਂ ਹੋਈ ਤੇ ਉਨ੍ਹਾਂ ਦੇ ਉੱਥੋਂ ਆਉਣ ਤੋਂ ਪਹਿਲਾਂ ਸਕਾਟਲੈਂਡ ਯਾਰਡ ਪੁਲਿਸ ਨੇ ਤਿੰਨ ਖਾਲੀਸਤਾਨੀ ਹਮਾਇਤੀਆਂ ਨੂੰ ਰੈਲੀ ‘ਚੋਂ ਬਾਹਰ ਕੱਢ ਦਿੱਤਾ। ਭਾਜਪਾ ਤੇ ਆਰਐਸਐਸ ਦੇ ਹਮਲਿਆਂ ਨੇ ਮੈਨੂੰ ਅੱਗੇ ਵਧਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਲੜਾਈ ਆਰਐਸਐਸ ਦੀ ਵਿਚਾਰਧਾਰਾ ਨਾਲ ਹੈ। ਉਨ੍ਹਾਂ ਕਿਹਾ ਕਿ ਮੇਰੀ ਰਾਜਨੀਤਿਕ ਚਿਵਾਰਧਾਰਾ, ਭਾਰਤ ‘ਚ ਬਹੁਤ ਪੁਰਾਣਾ ਵਿਚਾਰ ਹੈ ਤੇ ਇਹ ਹਜ਼ਾਰਾਂ ਸਾਲਾਂ ਤੋਂ ਆਰਐਸਐਸ ਦੇ ਵਿਚਾਰ ਨਾਲ ਲੜ ਰਿਹਾ ਹੈ। ਭਾਜਪਾ ਤੇ ਆਰਐਸਐਸ ਦੇ ਹਮਲਿਆਂ ਨੇ ਹਮੇਸ਼ਾਂ ਮੈਨੂੰ ਅੱਗੇ ਵਧਾਇਆ ਹੈ। (Rahul Gandhi)
ਪੀਐੱਮ ਅਹੁਦੇ ਦੀ ਅਸਾਮੀ ਨਹੀਂ : ਰਾਮਵਿਲਾਸ ਪਾਸਵਾਨ | Rahul Gandhi
ਇਸ ਤੋਂ ਪਹਿਲਾਂ ਲੋਕ ਜਨ ਸ਼ਕਤੀ ਪਾਰਟੀ ਆਗੂ ਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਰਾਹੁਲ ਤੇ ਕਾਂਗਰਸ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਸੀ ਕਿ 2019 ਲਈ ਕੋਈ ਅਸਾਮੀ ਨਹੀਂ ਹੈ। ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ 2019 ‘ਚ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਹੀਂ ਹੈ। ਐਨਡੀਏ ਦੀ ਸਰਕਾਰ 2019 ‘ਚ ਬਰਕਰਾਰ ਰਹੇਗੀ, ਜੇਕਰ ਸੋਚਣਾ ਹੈ ਤਾਂ 2024 ਲਈ ਹਾਲੇ ਤੋਂ ਸੋਚਣਾ ਸ਼ੁਰੂ ਕਰ ਦੇਣ। (Rahul Gandhi)