ਜਕਾਰਤਾ, (ਏਜੰਸੀ)। ਭਾਰਤ ਦੀ ਰਾਹੀ ਸਰਨੋਬਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ‘ਚ ਮਹਿਲਾਵਾਂ ਦੀ 25 ਮੀਟਰ ਪਿਸਟਲ ਈਵੇਂਟ ਫ਼ਾਈਨਲ ‘ਚ ਦੇਸ਼ ਨੂੰ ਸੋਨ ਤਗਮਾ ਦਿਵਾਇਆ ਅਤੇ ਇਸ ਦੇ ਨਾਲ ਹੀ ਉਹ ਭਾਰਤ ਨੂੰ ਏਸ਼ੀਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ‘ਚ ਸੋਨ ਤਗਮਾ ਦਿਵਾਉਣ ਵਾਲੇ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹਾਲਾਂਕਿ ਇਸ ਵਰਗ ‘ਚ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਨੌਜਵਾਨ ਨਿਸ਼ਾਨੇਬਾਜ਼ ਮਨੁ ਭਾਕਰ ਛੇਵੇਂ ਸਥਾਨ ‘ਤੇ ਰਹਿ ਕੇ ਅਲੀਮੀਨੇਟ ਹੋ ਗਈ ਇਹਨਾਂ ਖੇਡਾਂ ‘ਚ ਭਾਰਤ ਦਾ ਚੌਥਾ ਸੋਨ ਤਗਮਾ ਹੈ। (Asian Games)
ਮਹਾਰਾਸ਼ਟਰ ਦੀ 27 ਸਾਲਾ ਨਿਸ਼ਾਨੇਬਾਜ਼ ਰਾਹੀ ਫ਼ਾਈਨਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਕੁੱਲ 34 ਅੰਕਾਂ ਨਾਲ ਸੋਨ ਤਗਮਾ ਜਿੱਤਿਆ ਥਾਈਲੈਂਡ ਦੀ ਨਫਾਸਵਾਨ ਨੇ ਵੀ ਖੇਡਾਂ ਦਾ ਰਿਕਾਰਡ ਬਣਾਇਆ ਪਰ ਸੋਨ ਤਗਮੇ ਦੇ ਸ਼ੂਟ ਆੱਫ ‘ਚ ਉਹ ਆਪਣੇ ਨਿਸ਼ਾਨੇ ਖੁੰਝ ਕੇ ਦੂਸਰੇ ਨੰਬਰ ‘ਤੇ ਖ਼ਿਸਕ ਗਈ ਉਸਨੇ ਕੁੱਲ 34 ਦੇ ਸਕੋਰ ਨਾਲ ਚਾਂਦੀ ਅਤੇ ਕੋਰੀਆ ਦੀ ਕਿਮ ਨੇ 29 ਦੇ ਸਕੋਰ ਨਾਲ ਕਾਂਸੀ ਜਿੱਤਿਆ। (Asian Games)
ਕੁਆਲੀਫਿਕੇਸ਼ਨ ਗੇੜ ‘ਚ ਰਿਕਾਰਡ ਦੇ ਬਾਵਜ਼ੂਦ ਮਨੁ ਹੋਈ ਤਗਮੇ ਦੀ ਦੌੜ ਤੋਂ ਬਾਹਰ | Asian Games
ਮਨੁ ਲਈ ਤਗਮੇ ਦੀ ਦੌੜ ਤੋਂ ਬਾਹਰ ਹੋਣਾ ਕਾਫ਼ੀ ਨਿਰਾਸ਼ਾਜਨਕ ਰਿਹਾ ਕਿਉਂਕਿ ਉਸਨੇ ਕੁਆਲੀਫਿਕੇਸ਼ਨ ਗੇੜ ‘ਚ ਏਸ਼ੀਆਈ ਖੇਡਾਂ ਦਾ ਕੁਆਲੀਫਿਕੇਸ਼ਨ ਰਿਕਾਰਡ ਕਾਇਮ ਕਰਦੇ ਹੋਏ ਫਾਈਨਲ ‘ਚ ਜਗ੍ਹਾ ਬਣਾਈ ਸੀ ਮਨੁ ਨੇ 593 ਦੇ ਸਕੋਰ ਨਾਲ ਅੱਵਲ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ ਜਦੋਂਕਿ ਰਾਹੀ 580 ਅੰਕਾਂ ਨਾਲ ਕੁਆਲੀਫਿਕੇਸ਼ਨ ‘ਚ ਸੱਤਵੇਂ ਸਥਾਨ ਨਾਲ ਫ਼ਾਈਨਲ ਲਈ ਕੁਆਲੀਫਾਈ ਕੀਤਾ ਸੀ 16 ਸਾਲ ਦੀ ਮਨੁ ਨੂੰ ਇਸ ਈਵੇਂਟ ‘ਚ ਨਿਰਾਸ਼ਾ ਹੱਥ ਲੱਗੀ ਪਰ ਉਸ ਕੋਲ ਅਜੇ 10 ਮੀਟਰ ਏਅਰ ਪਿਸਟਲ ਈਵੇਂਟ ‘ਚ ਮੌਕਾ ਹੈ। (Asian Games)
ਸੱਟ ਨੇ ਖ਼ਤਮ ਕਰ ਦਿੱਤਾ ਸੀ ਕਰੀਅਰ | Asian Games
ਰਾਹੀ 2012 ਦੀਆਂ ਲੰਦਨ ਓਲੰਪਿਕ ‘ਚ 25 ਮੀਟਰ ਪਿਸਟਲ ਈਵੇਂਟ ‘ਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ ਸੀ ਜਿੱਥੇ ਉਸਨੂੰ 19ਵਾਂ ਸਥਾਨ ਮਿਲਿਆ ਸੀ 2016 ‘ਚ ਕੂਹਣੀ ਦੀ ਵੱਡੀ ਸੱਟ ਕਾਰਨ ਉਹਨਾਂ ਨੂੰ ਕਰੀਬ ਇੱਕ ਸਾਲ ਦਾ ਲੰਮਾ ਬ੍ਰੇਕ ਲੈਣਾ ਪਿਆ ਅਤੇ ਇਸ ਨਾਲ ਉਸਦੀ ਲੈਅ ‘ਚ ਗਿਰਾਵਟ ਆ ਗਈ 2017 ‘ਚ ਰਾਹੀ ਨੇ ਸਖ਼ਤ ਅਭਿਆਸ ਦੇ ਦਮ ‘ਤੇ ਸੱਟ ਤੋਂ ਵਾਪਸੀ ਕਰਦਿਆਂ ਮੁਕਾਬਲਿਆਂ ‘ਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਇੱਕ ਸਾਲ ‘ਚ ਏਸ਼ੀਆਈ ਖੇਡਾਂ ‘ਚ ਨਵਾਂ ਇਤਿਹਾਸ ਬਣਾਇਆ। (Asian Games)
ਕੋਲਹਾਪੁਰ ਦੀ ਰਾਹੀ 50 ਮੀਟਰ ਰਾਈਫਲ ਪ੍ਰੋਨ ਵਿਸ਼ਵ ਚੈਂਪੀਅਨ ਤੇਜਸਵਿਨੀ ਸਾਵੰਤ ਨੂੰ ਆਪਣੀ ਪ੍ਰੇਰਣਾ ਮੰਨਦੀ ਹੈ ਉਹ ਵਿਸ਼ਵ ਕੱਪ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਪਿਸਟਲ ਨਿਸ਼ਾਨੇਬਾਜ਼ ਸੀ ਉਸਨੇ ਇਹ ਕਾਰਨਾਮਾ 2013 ‘ਚ ਦੱਖਣੀ ਕੋਰੀਆ ‘ਚ ਕੀਤਾ ਸੀ ਉਹ ਪਹਿਲੀ ਵਾਰ ਚਰਚਾ ‘ਚ ਓਦੋਂ ਆਈ ਸੀ ਜਦੋਂ ਪੂਨੇ ‘ਚ 2008 ਦੀਆਂ ਯੂਥ ਰਾਸ਼ਟਰਮੰਡਲ ਖੇਡਾਂ ‘ਚ ਸੋਨ ਜਿੱਤਿਆ ਸੀ ਰਾਹੀ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ‘ਚ ਦੋ ਸੋਨ ਤਗਮੇ ਜਿੱਤੇ ਸਨ ਉਸਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ 25 ਮੀਟਰ ਪਿਸਟਲ ਈਵੇਂਟ ‘ਚ ਸੋਨ ਅਤੇ ਇੰਚੀਓਨ ਏਸ਼ੀਆਈ ਖੇਡਾਂ ‘ਚ ਕਾਂਸੀ ਤਗਮਾ ਜਿੱਤਿਆ ਸੀ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹਾਂ।