ਸਾਧ-ਸੰਗਤ ਨੇ ਲਾਏ ਲੱਖਾਂ ਬੂਟੇ, ਹਜ਼ਾਰਾਂ ਦੀ ਗਿਣਤੀ ਹੋਇਆ ਖੂਨਦਾਨ | Dera Sacha Sauda
- ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਸ਼ਾਹੀ ਪਰਿਵਾਰ ਨੇ ਬੂਟੇ ਲਾਏ | Dera Sacha Sauda
- ਡੇਰਾ ਪ੍ਰਬੰਧਕ ਕਮੇਟੀ ਨੇ ਵੀ ਲਾਏ ਬੂਟੇ ਤੇ ਕੀਤਾ ਖੂਨਦਾਨ
- 15 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
- 15 ਗਰਭਵਤੀ ਔਰਤਾਂ ਨੂੰ ਮਿਲਿਆ ਪੌਸ਼ਟਿਕ ਆਹਾਰ
- ਜਨ ਕਲਿਆਣ ਪਰਮਾਰਥੀ ਕੈਂਪ ‘ਚ ਹਜ਼ਾਰਾਂ ਮਰੀਜ਼ਾਂ ਦੀ ਮੁਫ਼ਤ ਜਾਂਚ
ਸਰਸਾ, (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ (15 ਅਗਤਸ) ਮਾਨਵਤਾ ਭਲਾਈ ਕੰਮਾਂ ਦੇ ਨਾਮ ਰਿਹਾ। ਇਸ ਪਵਿੱਤਰ ਦਿਹਾੜੇ ‘ਤੇ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ‘ਚ ਹੋਈ ਨਾਮਚਰਚਾ ‘ਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਆਏ ਡੇਰਾ ਸ਼ਰਧਾਲੂਆਂ ਨੇ ਆਪਣੇ ਮੁਰਸ਼ਦ-ਏ-ਕਾਮਲ ਦਾ ਪਵਿੱਤਰ ਅਵਤਾਰ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ। ਇਸ ਦੌਰਾਨ ਸ਼ਾਹ ਸਤਿਨਾਮ ਜੀ ਧਾਮ ਤੇ ਦੇਸ਼-ਵਿਦੇਸ਼ ‘ਚ ‘ਬੂਟੇ ਲਗਾਉ’ ਮੁਹਿੰਮ ਦੌਰਾਨ ਸਾਧ-ਸੰਗਤ ਨੇ ਕਰੀਬ 25 ਲੱਖ ਬੂਟੇ ਲਾਏ।
ਇਹ ਵੀ ਪੜ੍ਹੋ : Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ
‘ਬੂਟੇ ਲਾਉ’ ਮੁਹਿੰਮ ਦੌਰਾਨ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਸੰਤ ਡ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਮਾਤਾ ਜੀ) ਤੇ ਆਦਰਯੋਗ ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰਾਂ, ਡੇਰਾ ਪ੍ਰਬੰਧਕ ਕਮੇਟੀ ਆਗੂ ਅਤੇ ਸਾਧ-ਸੰਗਤ ਨੇ ਬੂਟੇ ਲਾਏ। ਉਸ ਤੋਂ ਬਾਅਦ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਨਾਲ ਸ਼ਾਹ ਸਤਿਨਾਮ ਜੀ ਧਾਮ ਸਥਿਤ ਸੱਚਖੰਡ ਹਾਲ ‘ਚ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ। ਖੂਨਦਾਨ ਕੈਂਪ ‘ਚ ਹਜ਼ਾਰਾਂ ਸ਼ਰਧਾਲੂਆਂ ਨੇ ਖੂਨਦਾਨ ਕੀਤਾ। ਖੂਨਦਾਨ ਕਰਨ ਲਈ ਲਾਈਨਾਂ ‘ਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਦਾ ਜੋਸ਼ ਦੇਖਦੇ ਹੀ ਬਣ ਰਿਹਾ ਸੀ।
ਪਵਿੱਤਰ ਅਵਤਾਰ ਦਿਵਸ ਮੌਕੇ ਹੋਈ ਨਾਮ ਚਰਚਾ ‘ਚ ਦੇਸ਼-ਵਿਦੇਸ਼ ‘ਚ ਭਾਰੀ ਸੰਖਿਆ ‘ਚ ਪਹੁੰਚੀ ਸਾਧ-ਸੰਗਤ ਨੇ ਰਾਮ ਨਾਮ ਦਾ ਗੁਣਗਾਨ ਕੀਤਾ। ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਰਿਕਾਰਡ ਵੀਡਿਓ ਜ਼ਰੀਏ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸਰਵਨ ਕੀਤਾ। ਨਾਮਚਰਚਾ ਦੌਰਾਨ ਪੂਜਨੀਕ ਮਾਤਾ ਜੀ ਨੇ 15 ਗਰੀਬ ਜ਼ਰੂਰਤਮੰਤ ਪਰਿਵਾਰਾਂ ਨੂੰ ਰਾਸ਼ਨ, 15 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਅਤੇ ਖਿਡੌਣਾ ਬੈਂਕ ਤੋਂ 15 ਗਰੀਬ ਬੱਚਿਆਂ ਨੂੰ ਖਿਡੌਣੇ, 7 ਜ਼ਰੂਰਤਮੰਦ ਅਪੰਗ ਨੂੰ ਟਰਾਈਸਾਈਕਲ ਵੰਡੇ। ਇਸ ਨਾਲ ਹੀ ਪੂਜਨੀਕ ਮਾਤਾ ਜੀ ਨੇ ‘ਆਸ਼ੀਆਨਾ’ ਮੁਹਿੰਮ ਤਹਿਤ ਸਾਧ-ਸੰਗਤ ਦੁਆਰਾ ਬਣਾਏ ਮਕਾਨਾਂ ਦੀਆਂ ਚਾਬੀਆਂ 4 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਪ੍ਰਦਾਨ ਕੀਤੀਆਂ।
ਇਹ ਵੀ ਪੜ੍ਹੋ : Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ
ਪਰਉਕਾਰ ਦੀ ਇਸ ਲੜੀ ‘ਚ ਸ਼ਾਹ ਸਤਿਨਾਮ ਜੀ ਸਪੈਸਲਿਟੀ ਹਸਪਤਾਲ ‘ਚ ਹੋਇਆ ਜਨਕਲਿਆਣ ਪਰਮਾਰਥੀ ਕੈਂਪ ‘ਚ ਡਾਕਟਰਾਂ ਨੇ ਹਜ਼ਾਰਾਂ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ। ਨਾਮਚਰਚਾ ਦੀ ਸਮਾਪਤੀ ‘ਤੇ ਕੁਝ ਮਿੰਟਾਂ ‘ਚ ਹੀ ਸਾਧ-ਸੰਗਤ ਨੂੰ ਪ੍ਰਸਾਦ ਤੇ ਲੰਗਰ ਛਕਾਇਆ। ਜ਼ਿਕਰਯੋਗ ਹੈ ਕਿ 15 ਅਗਸਤ 1967 ਦੇ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਾਜਸਥਾਨ ਦੇ ਜਿਲ੍ਹਾਂ ਸ੍ਰੀ ਗੰਗਾਨਗਰ ਦੇ ਪਿੰਡ ਗੁਰੂਸਰ ਮੋਡੀਆ ‘ਚ ਪਰਮ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁਖੋ ਅਵਤਾਰ ਧਾਰਨ ਕੀਤਾ।
ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ਬਖਸ਼ਿਸ਼ ਕੀਤੀ। ਪੂਜਨੀਕ ਗੁਰੂ ਜੀ ਨੇ ਸਮਾਜ ‘ਚ ਵਿਆਪਤ ਕੁਰੀਤੀਆਂ ਦਾ ਖਾਤਮਾ ਕਰਨ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਅਭਿਆਨ ਚਲਾਇਆ ਅਤੇ ਮਾਨਵਤਾ ਭਲਾਈ ਦੇ 133 ਕੰਮ ਸ਼ੁਰੂ ਕੀਤੇ। ਮਾਨਵਤਾ ਭਲਾਈ ਕੰਮਾਂ ‘ਚ ਅੱਜ ਡੇਰਾ ਸੱਚਾ ਸੌਦਾ ਦੇ ਨਾਂਅ 79 ਗਿਨੀਜ ਵਰਲਡ ਰਿਕਾਰਡਸ ਤੇ ਏਸ਼ੀਆ ਬੁੱਕ ਆਫ ਰਿਕਾਰਡਸ ਦਰਜ਼ ਹਨ।
ਇਹ ਵੀ ਪੜ੍ਹੋ : Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ
ਇਸ ਵਰਲਡ ਰਿਕਾਰਡ ਨਾਲ ਪੂਜਨੀਕ ਗੁਰੂ ਜੀ ਦੇ ਨਾਂਅ ਖੂਨਦਾਨ, ਨੇਤਰਦਾਨ, ਮਹਾਂ ਸਫਾਈ ਅਭਿਆਨ, ਬੂਟੇ ਲਗਾਓ ਮੁਹਿੰਮ, ਬਲੱਡਪ੍ਰੈਸ਼ਰ ਜਾਂਚ, ਕੋਲੇਸਟ੍ਰਾਲ ਜਾਂਚ, ਡਾਈਬਿਟੀਜ ਜਾਂਚ, ਅਤੇ ਦਿਨ ਦੀ ਈਕੋ ਜਾਂਚ ਸਮੇਤ ਵੱਖ-ਵੱਖ ਖੇਤਰਾਂ ‘ਚ ਗਿਨੀਜ ਬੁੱਕ ਆਫ ਵਰਲਡ ਰਿਕਾਰਡਸ ਸ਼ਾਮਲ ਹਨ। ਵਾਤਾਵਰਨ ਸੁਰੱਖਿਆ ਮੁਹਿੰਮ ਤਹਿਤ ਦੁਨੀਆਂ ਭਰ ‘ਚ ਲਗਾਏ ਗਏ ਬੂਟਿਆਂ ‘ਚ ਚਾਰ ਵਿਸ਼ਵ ਰਿਕਾਰਡਸ ਸ਼ਾਮਲ ਹਨ। ਪੂਜਨੀਕ ਗੁਰੂ ਜੀ ਦੇ 51ਵੇਂ ਪਵਿੱਤਰ ਅਵਤਾਰ ਦਿਹਾੜੇ ਮੌਕੇ ਮੰਗਲਵਾਰ ਨੂੰ ‘ਬੂਟੇ ਲਗਾਓ ਮੁਹਿੰਮ’ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ 24 ਲੱਖ 84 ਹਜ਼ਾਰ 900 ਬੂਟੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫਾ ਭੇਂਟ ਕੀਤਾ।