ਅਮਰੀਕਾ ਦੀ ਸਟੀਫੰਸ ਵਿਰੁੱਧ ਫਰੈਂਚ ਓਪਨ ਫਾਈਨਲ ਨੂੰ ਦੁਹਰਾਉਂਦੇ ਹੋਏ ਜਿੱਤ
ਏਜੰਸੀ, ਮਾਂਟਰੀਅਲ, 13 ਅਗਸਤ
ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਅਮਰੀਕਾ ਦੀ ਸਲੋਏਨ ਸਟੀਫੰਸ ਵਿਰੁੱਧ ਫਰੈਂਚ ਓਪਨ ਫਾਈਨਲ ਨੂੰ ਦੁਹਰਾਉਂਦੇ ਹੋਏ 7-6, 3-6, 6-4 ਦੀ ਜਿੱਤ ਨਾਲ ਰੋਜ਼ਰਸ ਕੱਪ ਮਹਿਲਾ ਸਿੰਗਲ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹਾਲੇਪ ਨੇ ਜੂਨ ‘ਚ ਪੈਰਿਸ ‘ਚ ਹੋਏ ਫਰੈਂਚ ਓਪਨ ਗਰੈਂਡ ਸਲੈਮ ‘ਚ ਵੀ ਅਮਰੀਕੀ ਖਿਡਾਰੀ ਨੂੰ ਖ਼ਿਤਾਬੀ ਮੁਕਾਬਲੇ ‘ਚ ਹਰਾਇਆ ਸੀ ਰੋਮਾਨੀਆਈ ਖਿਡਾਰੀ ਨੇ ਇਸ ਦੇ ਨਾਲ ਤਿੰਨ ਸਾਲਾਂ ‘ਚ ਆਪਣਾ ਦੂਸਰਾ ਰੋਜ਼ਰਸ ਕੱਪ ਖ਼ਿਤਾਬ ਜਿੱਤਿਆ ਇਹ 2018 ਸੈਸ਼ਨ ਦਾ ਉਸਦਾ ਤੀਸਰਾ ਖ਼ਿਤਾਬ ਹੈ
ਫਰੈਂਚ ਓਪਨ ਚੈਂਪੀਅਨ ਲਈ ਹਾਲਾਂਕਿ ਮੁਕਾਬਲਾ ਸੌਖਾ ਨਹੀਂ ਰਿਹਾ ਅਤੇ ਪਹਿਲੇ ਸੈੱਟ ‘ਚ ਚਾਰ ਸੇਵ ਪੁਆੰਿÂੰਟ ਬਚਾਉਂਦਿਆ ਟਾÂਬ੍ਰੇਕ ‘ਚ ਪਹਿਲਾ ਸੈੱਟ ਜਿੱਤਿਆ ਯੂਐਸ ਚੈਂਪੀਅਨ ਸਟੀਫੰਸ ਨੇ ਦੂਸਰੇ ਸੈੱਟ ‘ਚ ਦੋ ਵਾਰ ਹਾਲੇਪ ਦੀ ਸਰਵਿਸ ਤੋੜ ਕੇ 6-3 ਨਾਲ ਸੈੱਟ ਜਿੱਤ ਕੇ ਮੁਕਾਬਲਾ ਬਰਾਬਰ ਕਰ ਲਿਆ ਤੀਸਰੇ ਸੈੱਟ ‘ਚ ਇੱਕ ਸਮੇਂ ਹਾਲੇਪ ਨੇ ਸਕੋਰ 5-2 ਕਰ ਲਿਆ ਸੀ ਪਰ ਸਟੀਫੰਸ ਨੇ ਬਿਹਤਰੀਨ ਰੈਲੀ ਖੇਡਦੇ ਹੋਏ ਸਕੋ 5-4 ਕੀਤਾ ਪਰ ਚੌਥੇ ਮੈਚ ਅੰਕ ‘ਤੇ ਹਾਲੇਪ ਨੇ ਦਿਨ ਦਾ ਤੀਸਰਾ ਏਸ ਲਾਉਂਦਿਆਂ ਫ਼ੈਸਲਾਕੁੰਨ ਸੈੱਟ ਜਿੱਤਿਆ ਅਤੇ ਗੋਢਿਆਂ ਭਾਰਤ ਬੈਠ ਕੇ ਜਿੱਤ ਦੀ ਖੁਸ਼ੀ ਮਨਾਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।